ਫ਼ਿਲਮ ਦੇ ਸੈੱਟ ਤੇ ਰੋਹਿਤ ਸ਼ੈੱਟੀ ਤੇ ਅਕਸ਼ੇ ਕੁਮਾਰ ਵਿਚਕਾਰ ਹੋਈ ਹੱਥੋਪਾਈ

Reported by: PTC Punjabi Desk | Edited by: Rupinder Kaler  |  October 29th 2021 04:17 PM |  Updated: October 29th 2021 04:24 PM

ਫ਼ਿਲਮ ਦੇ ਸੈੱਟ ਤੇ ਰੋਹਿਤ ਸ਼ੈੱਟੀ ਤੇ ਅਕਸ਼ੇ ਕੁਮਾਰ ਵਿਚਕਾਰ ਹੋਈ ਹੱਥੋਪਾਈ

ਅਕਸ਼ੇ ਕੁਮਾਰ (Akshay Kumar) ਤੇ ਕੈਟਰੀਨਾ ਕੈਫ ਦੀ ਫ਼ਿਲਮ ਸੁਰਿਆਵੰਸ਼ੀ ਰਿਲੀਜ਼ ਹੋਣ ਲਈ ਤਿਆਰ ਹੈ । ਰੋਹਿਤ ਸ਼ੈੱਟੀ ਦੀ ਇਹ ਫ਼ਿਲਮ ਕੋਰੋਨਾ ਵਾਇਰਸ ਕਰਕੇ ਕਈ ਵਾਰ ਰਿਲੀਜ਼ ਹੋਣ ਤੋਂ ਟਲ ਚੁੱਕੀ ਹੈ । ਹੁਣ ਦੀਵਾਲੀ ਦੇ ਮੌਕੇ ਤੇ ਇਹ ਫ਼ਿਲਮ ਰਿਲੀਜ਼ ਹੋਣ ਲਈ ਤਿਆਰ ਹੈ । ਪਰ ਕੀ ਤੁਹਾਨੂੰ ਪਤਾ ਹੈ ਕਿ ਇਸ ਫ਼ਿਲਮ ਦੇ ਸੈੱਟ ਤੇ ਰੋਹਿਤ ਸ਼ੈੱਟੀ (Rohit Shetty ) ਤੇ ਅਕਸ਼ੇ ਕੁਮਾਰ (Akshay Kumar) ਦੀ ਹੱਥੋਪਾਈ ਵੀ ਹੋ ਚੁੱਕੀ ਹੈ । ਜਿਸ ਦੀ ਵੀਡੀਓ ਖੂਬ ਵਾਇਰਲ ਹੋ ਰਹੀ ਹੈ । ਇਸ ਵੀਡੀਓ ਦੀ ਸ਼ੁਰੂਆਤ ਵਿੱਚ ਇੱਕ ਝਲਕ ‘ਚ ਕੈਟਰੀਨਾ ਕੈਫ ਵੀ ਦਿਖਾਈ ਦਿੰਦੀ ਹੈ ।

Rohit Shetty Pic Courtesy: Instagram

ਹੋਰ ਪੜ੍ਹੋ :

46 ਸਾਲਾਂ ਅਦਾਕਾਰ ਪੁਨੀਤ ਰਾਜਕੁਮਾਰ ਦਾ ਹੋਇਆ ਦਿਹਾਂਤ, ਵੱਡੀਆਂ ਹਸਤੀਆਂ ਨੇ ਜਤਾਇਆ ਦੁੱਖ

Rohit Shetty Donates Rs 51 Lakh From ‘Simmba’ Profit To Mumbai Police Pic Courtesy: Instagram

ਉਹ ਮੋਬਾਈਲ ਤੇ ਰੋਹਿਤ ਸ਼ੈੱਟੀ (Rohit Shetty )  ਤੇ ਅਕਸ਼ੇ ਕੁਮਾਰ (Akshay Kumar)  ਦੇ ਝਗੜੇ ਦੀ ਖਬਰ ਪੜ੍ਹ ਰਹੀ ਹੁੰਦੀ ਹੈ । ਏਨੇਂ ਵਿੱਚ ਹੀ ਦੋਹਾਂ ਵਿੱਚਕਾਰ ਝਗੜਾ ਸ਼ੁਰੂ ਹੋ ਜਾਂਦਾ ਹੈ । ਦੋਵੇਂ ਇੱਕ ਦੂਜੇ ਦਾ ਕਾਲਰ ਫੜਦੇ ਹਨ । ਫਿਰ ਇੱਕ ਦੂਜੇ ਤੇ ਮੁੱਕੇ ਮਾਰਨ ਲਗ ਜਾਂਦੇ ਹਨ । ਪੂਰੀ ਟੀਮ ਦੋਹਾਂ ਨੂੰ ਫੜ੍ਹ ਕੇ ਵੱਖ ਕਰਦੀ ਹੈ ।

 

View this post on Instagram

 

A post shared by Akshay Kumar (@akshaykumar)

ਇਸ ਵੀਡੀਓ ਦੇ ਵਾਇਰਲ ਹੋਣ ਤੇ ਅਕਸ਼ੇ (Akshay Kumar)  ਤੇ ਰੋਹਿਤ ਨੇ ਦੱਸਿਆ ਕਿ ਇਹ ਸਭ ਕੁਝ ਮਜ਼ਾਕ ਸੀ । ਤੁਹਾਨੂੰ ਦੱਸ ਦਿੰਦੇ ਹਾਂ ਕਿ ਰੋਹਿਤ ਸ਼ੈੱਟੀ ਦੀ ਇਹ ਫ਼ਿਲਮ ਕਈ ਵਾਰ ਰਿਲੀਜ਼ ਹੁੰਦੇ ਹੁੰਦੇ ਰਹਿ ਗਈ ਹੈ । ਇਸ ਫ਼ਿਲਮ ਵਿੱਚ ਰੋਹਿਤ (Rohit Shetty )  ਨੇ ਹਰ ਤਰ੍ਹਾਂ ਦਾ ਮਸਾਲਾ ਪਾਇਆ ਹੈ । ਫ਼ਿਲਮਾਂ ਦੇ ਸ਼ੌਕੀਨਾਂ ਨੂੰ ਵੀ ਇਸ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਹੈ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network