Valentine's Day 'ਤੇ ਰੋਹਨਪ੍ਰੀਤ ਨੇ ਪਤਨੀ ਨੇਹਾ ਕੱਕੜ ਨੂੰ ਦਿੱਤਾ ਸਰਪ੍ਰਾਈਜ਼, ਰੋਮਾਂਸ 'ਚ ਡੁੱਬੀ ਹੋਈ ਨਜ਼ਰ ਆਈ ਇਹ ਜੋੜੀ
ਅੱਜ ਦੇਸ਼-ਵਿਦੇਸ਼ ਵਿੱਚ ਲੋਕ ਵੈਲੇਨਟਾਈਨ ਡੇਅ ਮਨਾ ਰਹੇ ਹਨ। ਬਾਲੀਵੁੱਡ ਸੈਲੇਬਸ ਵੀ ਅੱਜ ਵੱਖ-ਵੱਖ ਅੰਦਾਜ਼ ਵਿੱਚ ਪਿਆਰ ਦੇ ਇਸ ਦਿਨ ਨੂੰ ਸੈਲੀਬ੍ਰੇਟ ਕਰ ਰਹੇ ਹਨ। ਰੋਹਨਪ੍ਰੀਤ ਸਿੰਘ ਨੇ ਪਤਨੀ ਨੇਹਾ ਕੱਕੜ ਨਾਲ ਖ਼ਾਸ ਅੰਦਾਜ਼ ਵਿੱਚ ਵੈਲਨਟਾਈਨ ਡੇਅ ਸੈਲੀਬ੍ਰੇਟ ਕੀਤਾ।
ਬਾਲੀਵੁੱਡ ਦੀ ਮਸ਼ਹੂਰ ਗਾਇਕਾ ਨੇਹਾ ਕੱਕੜ ਅਤੇ ਉਨ੍ਹਾਂ ਦੇ ਪਤੀ ਰੋਹਨਪ੍ਰੀਤ ਸਿੰਘ ਨ ਵੀ ਸ਼ਾਮਲ ਹਨ। ਨੇਹਾ ਨੇ ਵੈਲਨਟਾਈਨ ਡੇਅ ਸੈਲੀਬਰੇਸ਼ ਦੀਆਂ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਸ਼ੇਅਰ ਕੀਤੀਆਂ ਹਨ।
ਇਨ੍ਹਾੰ ਤਸਵੀਰਾਂ ਵਿੱਚ ਦੋਵੇਂ ਰੋਮਾਂਟਿਕ ਤਰੀਕੇ ਨਾਲ ਵੈਲੇਨਟਾਈਨ ਡੇਅ ਸੈਲਿਬ੍ਰੇਟ ਕਰਦੇ ਨਜ਼ਰ ਆ ਰਹੇ ਹਨ। ਦਰਅਸਲ, ਵੈਲੇਨਟਾਈਨ ਡੇਅ 'ਤੇ ਰੋਹਨਪ੍ਰੀਤ ਨੇ ਘਰ ਨੂੰ ਲਾਲ ਗੁਲਾਬ, ਹਾਰਟ ਸ਼ੇਪਡ ਬੈਲੂਨਸ ਨਾਲ ਸਜਾਇਆ ਸੀ। ਇਸ ਦੇ ਨਾਲ ਹੀ ਰੋਹਨਪ੍ਰੀਤ ਨੇ ਨੇਹਾ ਲਈ ਕੇਕ ਵੀ ਮੰਗਵਾਇਆ ਸੀ।
Image Source: Instagram
ਤਸਵੀਰਾਂ 'ਚ ਦੋਵਾਂ ਨੂੰ ਰੋਮਾਂਸ ਕਰਦੇ ਹੋਏ ਦੇਖਿਆ ਜਾ ਸਕਦਾ ਹੈ ਅਤੇ ਉਹ ਇੱਕ-ਦੂਜੇ ਨੂੰ ਕਿੱਸ ਕਰਦੇ ਵੀ ਨਜ਼ਰ ਆ ਸਕਦੇ ਹਨ। ਇਨ੍ਹਾਂ ਰੋਮਾਂਟਿਕ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਨੇਹਾ ਨੇ ਲਿਖਿਆ, ''ਉਹ ਆਪਣੀ ਨੇਹਾ ਨੂੰ ਖਾਸ ਮਹਿਸੂਸ ਕਰਵਾਉਣ ਦਾ ਕੋਈ ਮੌਕਾ ਨਹੀਂ ਛੱਡਦੇ। ਮੈਂ ਤੁਹਾਨੂੰ ਪਿਆਰ ਕਰਦਾ ਹਾਂ ਰੋਹਨਪ੍ਰੀਤ ਸਿੰਘ, ਸਾਰਿਆਂ ਨੂੰ ਵੈਲੇਨਟਾਈਨ ਡੇਅ ਦੀਆਂ ਮੁਬਾਰਕਾਂ। ਰੋਹਨਪ੍ਰੀਤ ਨੇ ਵੀ ਨੇਹਾ ਦੀ ਇਸ ਪੋਸਟ 'ਤੇ ਕਮੈਂਟ ਕਰਦੇ ਹੋਏ ਲਿਖਿਆ, ਆਈ ਲਵ ਯੂ ਮਿਸਿਜ਼ ਸਿੰਘ।
ਹੋਰ ਪੜ੍ਹੋ : ਵੈਲੇਨਟਾਈਨ ਡੇਅ ਦੇ ਮੌਕੇ 'ਤੇ ਪ੍ਰਭਾਸ ਨੇ ਫੈਨਜ਼ ਨੂੰ ਦਿੱਤਾ ਖ਼ਾਸ ਤੋਹਫ਼ਾ, ਸ਼ੇਅਰ ਕੀਤਾ ਫ਼ਿਲਮ 'ਰਾਧੇਸ਼ਿਆਮ' ਦਾ ਪੋਸਟਰ
ਤੁਹਾਨੂੰ ਦੱਸ ਦੇਈਏ ਕਿ ਨੇਹਾ ਅਤੇ ਰੋਹਨਪ੍ਰੀਤ ਸਮੇਂ-ਸਮੇਂ 'ਤੇ ਸੋਸ਼ਲ ਮੀਡੀਆ ਰਾਹੀਂ ਇੱਕ ਦੂਜੇ ਲਈ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਰਹਿੰਦੇ ਹਨ। ਇਸ ਸਾਲ ਨਵੇਂ ਸਾਲ ਦੇ ਜਸ਼ਨ ਦੌਰਾਨ ਦੋਵੇਂ ਇਕੱਠੇ ਨਹੀਂ ਸਨ ਕਿਉਂਕਿ ਨੇਹਾ ਗੋਆ 'ਚ ਪਰਫਾਰਮ ਕਰ ਰਹੀ ਸੀ, ਜਦੋਂ ਕਿ ਰੋਹਨਪ੍ਰੀਤ ਕਸ਼ਮੀਰ 'ਚ ਪਰਫਾਰਮੈਂਸ ਲਈ ਗਏ ਸੀ ਤਾਂ ਨੇਹਾ ਨੇ ਇੱਕ ਫੋਟੋ ਸ਼ੇਅਰ ਕਰਦੇ ਹੋਏ ਰੋਹਨਪ੍ਰੀਤ ਦੇ ਗੁੰਮ ਹੋਣ ਦੀ ਗੱਲ ਕਹੀ।
ਦੋਹਾਂ ਦੇ ਫੈਨਜ਼ ਉਨ੍ਹਾਂ ਦੀ ਇਸ ਰੋਮੈਂਟਿਕ ਤਸਵੀਰਾਂ ਨੂੰ ਬਹੁਤ ਪਸੰਦ ਕਰ ਰਹੇ ਹਨ ਤੇ ਕਮੈਂਟ ਕਰਕੇ ਆਪਣੀ ਪ੍ਰਤੀਕਿਰੀਆ ਦੇ ਰਹੇ ਹਨ।
View this post on Instagram