ਰਿਤੇਸ਼ ਦੇਸ਼ਮੁਖ ਦੇ ਨਿਊ ਲੁੱਕ ‘ਤੇ ਬਣਿਆ Troll ਦੱਸਿਆ ‘ਸਸਤਾ DJ Snake’, ਐਕਟਰ ਨੇ ਕਿਹਾ- ਨਾਗਪੰਚਮੀ ਲਈ ਬੁੱਕ ਕਰ ਲੋ…

Reported by: PTC Punjabi Desk | Edited by: Lajwinder kaur  |  March 03rd 2020 06:00 PM |  Updated: March 03rd 2020 06:06 PM

ਰਿਤੇਸ਼ ਦੇਸ਼ਮੁਖ ਦੇ ਨਿਊ ਲੁੱਕ ‘ਤੇ ਬਣਿਆ Troll ਦੱਸਿਆ ‘ਸਸਤਾ DJ Snake’, ਐਕਟਰ ਨੇ ਕਿਹਾ- ਨਾਗਪੰਚਮੀ ਲਈ ਬੁੱਕ ਕਰ ਲੋ…

ਬਾਲੀਵੁੱਡ ਦੇ ਐਕਟਰ ਰਿਤੇਸ਼ ਦੇਸ਼ਮੁਖ ਜੋ ਕਿ ਆਪਣੀ ਨਵੀਂ ਲੁੱਕ ਨੂੰ ਲੈ ਕੇ ਸੁਰਖੀਆਂ ‘ਚ ਬਣੇ ਹੋਏ ਨੇ । ਉਨ੍ਹਾਂ ਨੇ ਹਾਲ ਹੀ ‘ਚ ਫਰੈਂਚ ਰਿਕਾਰਡ ਪ੍ਰੋਡਿਊਸਰ ਡੀਜੇ ਸਨੇਕ (DJ Snake) ਦੀ ਤਰ੍ਹਾਂ ਆਪਣਾ ਹੇਅਰ ਸਟਾਈਲ ਬਣਾ ਲਿਆ ਹੈ ।

 

ਹੋਰ ਵੇਖੋ:ਅਕਸ਼ੇ ਕੁਮਾਰ ਦੀ ਫ਼ਿਲਮ ਸੂਰਿਆਵੰਸ਼ੀ ਦਾ ਟ੍ਰੇਲਰ ਰਿਲੀਜ਼ ਤੋਂ ਬਾਅਦ ਛਾਇਆ ਟਰੈਂਡਿੰਗ 'ਚ, ਸਿੰਘਮ ਤੇ ਸਿੰਬਾ ਦਾ ਲੱਗਿਆ ਤੜਕਾ, ਦੇਖੋ ਵੀਡੀਓ

ਜਿਸਦੇ ਚੱਲਦੇ ਰਿਤੇਸ਼ ਦੇਸ਼ਮੁਖ ਨੂੰ ਟ੍ਰੋਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਪਰ ਰਿਤੇਸ਼ ਨੇ ਟ੍ਰੋਲਰਸ ਨੂੰ ਆਪਣੇ ਅੰਦਾਜ਼ ‘ਚ ਜਵਾਬ ਦਿੱਤਾ ਹੈ ।  ਐਕਟਰ ਦਾ ਮਜ਼ਾਕ ਉਡਾਉਂਦੇ ਹੋਏ ਇੱਕ ਟ੍ਰੋਲਰ ਨੇ ਉਨ੍ਹਾਂ ਦੀ ਤਸਵੀਰ ਡੀਜੇ ਸਨੇਕ ਦੀ ਫੋਟੋ ਦੇ ਨਾਲ ਤੁਲਨਾ ਕਰਦੇ ਹੋਏ ਸਸਤਾ ਡੀਜੇ ਸਨੇਕ ਦੱਸਿਆ ਸੀ । ਪਰ ਰਿਤੇਸ਼ ਨੇ ਆਪਣੇ ਅੰਦਾਜ਼ ‘ਚ ਜਵਾਬ ਦਿੱਤਾ, ਉਨ੍ਹਾਂ ਨੇ ਟਵੀਟ ਨੂੰ ਰੀਟਵੀਟ ਕਰਦੇ ਹੋਏ ਲਿਖਿਆ ‘ਭਰਾਵਾਂ ਮੈਂ ਸਸਤਾ ਨਹੀਂ ਹਾਂ, ਨਾਗਪੰਚਮੀ ਦੇ ਦਿਨ ਲਈ ਬੁੱਕ ਕਰ ਲੈ, ਮੈਂ ਫਰੀ ‘ਚ ਆ ਜਾਵਾਂਗਾ । ਅਦਾਕਾਰ ਦਾ ਇਹ ਜਵਾਬ ਫੈਨਜ਼ ਨੂੰ ਖੂਬ ਪਸੰਦ ਆ ਰਿਹਾ ਹੈ ।

ਜੇ ਗੱਲ ਕਰੀਏ ਰਿਤੇਸ਼ ਦੇਸ਼ਮੁਖ ਦੇ ਫਰਕ ਵਰੰਟ ਦੀ ਤਾਂ ਉਹ ਹਾਊਸਫੁੱਲ -4 ਤੇ ਮਰਜਾਵਾਂ ‘ਚ ਨਜ਼ਰ ਆਏ ਸਨ । ਉਹ ਬਹੁਤ ਜਲਦ ਵੱਡੇ ਪਰਦੇ ਉੱਤੇ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ । ਜੀ ਹਾਂ ‘ਬਾਗੀ 3’ ‘ਚ ਟਾਈਗਰ ਸ਼ਰਾਫ ਦੇ ਨਾਲ ਸਿਲਵਰ ਸਕਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਉਣਗੇ ।

View this post on Instagram

 

अंदर का बाग़ी

A post shared by Riteish Deshmukh (@riteishd) on

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network