RIP Queen Elizabeth: ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੇਥ II ਦਾ ਹੋਇਆ ਦਿਹਾਂਤ, 96 ਸਾਲ ਦੀ ਉਮਰ 'ਚ ਲਏ ਆਖ਼ਰੀ ਸਾਹ

Reported by: PTC Punjabi Desk | Edited by: Pushp Raj  |  September 09th 2022 09:39 AM |  Updated: September 09th 2022 09:39 AM

RIP Queen Elizabeth: ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੇਥ II ਦਾ ਹੋਇਆ ਦਿਹਾਂਤ, 96 ਸਾਲ ਦੀ ਉਮਰ 'ਚ ਲਏ ਆਖ਼ਰੀ ਸਾਹ

RIP Queen Elizabeth: ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੇਥII ਦਾ ਦਿਹਾਂਤ ਹੋ ਗਿਆ ਹੈ। ਇਸ ਤੋਂ ਪਹਿਲਾਂ ਬਕਿੰਘਮ ਪੈਲੇਸ ਨੇ ਦੱਸਿਆ ਸੀ ਕਿ ਮਹਾਰਾਣੀ ਨੂੰ ਡਾਕਟਰੀ ਨਿਗਰਾਨੀ ਹੇਠ ਰੱਖਿਆ ਗਿਆ ਹੈ। 96 ਸਾਲਾ ਮਹਾਰਾਣੀ ਪਿਛਲੇ ਸਾਲ ਅਕਤੂਬਰ ਤੋਂ ਕਈ ਬੀਮਾਰੀਆਂ ਤੋਂ ਠੀਕ ਹੋ ਗਈ ਸੀ ਪਰ ਇਸ ਕਾਰਨ ਉਨ੍ਹਾਂ ਨੂੰ ਤੁਰਨਾ-ਫਿਰਨਾ ਅਤੇ ਖੜ੍ਹੇ ਹੋਣਾ ਮੁਸ਼ਕਿਲ ਹੋ ਰਿਹਾ ਸੀ। ਹਾਲ ਹੀ 'ਚ ਮਹਾਰਾਣੀ ਐਲਿਜ਼ਾਬੇਥ ਪਰਿਵਾਰ ਨਾਲ ਸਕਾਟਲੈਂਡ ਗਈ ਸੀ।

Image Source: Twitter

ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੇਥ II ਦਾ 96 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਉਹ ਕੁਝ ਦਿਨਾਂ ਤੋਂ ਬਿਮਾਰ ਚਾਲ ਰਹੀ ਸੀ। ਜਿਸ ਮਗਰੋਂ ਉਨ੍ਹਾਂ ਬੀਤੇ ਦਿਨ ਉਨ੍ਹਾਂ ਦੀ ਸਿਹਤ ਹੋਰ ਵਿਗੜ ਗਈ। ਬਕਿੰਘਮ ਪੈਲੇਸ ਤੋਂ ਜਾਰੀ ਇੱਕ ਬਿਆਨ ਮੁਤਾਬਿਕ ਬੀਤੇ ਦਿਨ ਦੁਪਹਿਰ ਦੇ ਸਮੇਂ ਮਹਾਰਾਣੀ ਦਾ ਦਿਹਾਂਤ ਹੋ ਗਿਆ। ਪੂਰਾ ਰਾਜਘਰਾਣਾ ਇਸ ਦੁੱਖ ਦੀ ਘੜੀ ਵਿੱਚ ਸਕੌਟਲੈਂਡ ਵਿੱਚ ਮੌਜੂਦ ਹੈ।

ਬਕਿੰਘਮ ਪੈਲੇਸ ਨੇ ਰਿਪੋਰਟ ਦਿੱਤੀ ਕਿ ਮਹਾਰਾਣੀ ਨੇ ਸਕਾਟਲੈਂਡ ਤੋਂ ਵਾਪਸ ਆਉਣ ਤੋਂ ਬਾਅਦ ਆਪਣੀ ਪ੍ਰੀਵੀ ਕੌਂਸਲ ਦੀ ਮੀਟਿੰਗ ਨੂੰ ਇਹ ਕਹਿ ਕੇ ਰੱਦ ਕਰ ਦਿੱਤਾ ਕਿ ਉਹ ਆਰਾਮ ਕਰਨਾ ਚਾਹੁੰਦੀ ਹੈ। ਇਸ ਤੋਂ ਪਹਿਲਾਂ, ਉਹ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਵਾਲੇ ਬੋਰਿਸ ਜੌਨਸਨ ਨੂੰ ਮਿਲੇ ਸਨ ਅਤੇ ਸਕਾਟਿਸ਼ ਪਹਾੜਾਂ ਵਿੱਚ ਇੱਕ ਮਹਿਲ ਬਾਲਮੋਰਲ ਵਿਖੇ ਨਵੇਂ ਪ੍ਰਧਾਨ ਮੰਤਰੀ ਲਿਜ਼ ਟਰਸ ਨੂੰ ਨਿਯੁਕਤ ਕੀਤਾ ਸੀ। ਉਸ ਦਾ ਪੁੱਤਰ ਪ੍ਰਿੰਸ ਚਾਰਲਸ ਅਤੇ ਪੋਤਾ ਪ੍ਰਿੰਸ ਵਿਲੀਅਮ ਰਾਣੀ ਦੀ ਮੌਤ ਦੀ ਖ਼ਬਰ ਮਿਲਣ ਤੋਂ ਬਾਅਦ ਉਨ੍ਹਾਂ ਦੇ ਆਖ਼ਰੀ ਦਰਸ਼ਨ ਲਈ ਰਵਾਨਾ ਹੋ ਚੁੱਕੇ ਹਨ।

Image Source: Twitter

ਇਸ ਤੋਂ ਪਹਿਲਾਂ ਅੱਜ ਸਵੇਰੇ, ਬਕਿੰਘਮ ਪੈਲੇਸ ਨੇ ਇੱਕ ਰਿਲੀਜ਼ ਵਿੱਚ ਕਿਹਾ ਸੀ: "ਵੀਰਵਾਰ ਸਵੇਰੇ ਮਹਾਰਾਣੀ ਦੀ ਸਿਹਤ ਜਾਂਚ ਤੋਂ ਬਾਅਦ, ਡਾਕਟਰ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਚਿੰਤਤ ਹਨ ਅਤੇ ਉਨ੍ਹਾਂ ਨੂੰ ਡਾਕਟਰੀ ਨਿਗਰਾਨੀ ਹੇਠ ਰਹਿਣ ਦੀ ਸਲਾਹ ਦਿੱਤੀ ਹੈ।"

 

ਕੁਝ ਸਮਾਂ ਪਹਿਲਾਂ ਇਸ ਗੱਲ ਦੀ ਜਾਣਕਾਰੀ ਬ੍ਰਿਟੇਨ ਦੀ ਨਵੀਂ ਪ੍ਰਧਾਨ ਮੰਤਰੀ ਲਿਜ਼ ਟਰਸ ਅਤੇ ਉਨ੍ਹਾਂ ਦੀ ਟੀਮ ਨੂੰ ਸੰਸਦ 'ਚ ਦਿੱਤੀ ਗਈ ਸੀ ਅਤੇ ਉਨ੍ਹਾਂ ਨੂੰ ਚੈਂਬਰ ਛੱਡਣ ਦੀ ਤਿਆਰੀ ਕਰਨ ਲਈ ਕਿਹਾ ਗਿਆ ਸੀ।ਲਿਜ਼ ਟਰਸ ਨੇ ਟਵੀਟ ਕੀਤਾ, ''ਪੂਰਾ ਦੇਸ਼ ਮਹਾਰਾਣੀ ਦੀ ਸਿਹਤ ਨੂੰ ਲੈ ਕੇ ਬਕਿੰਘਮ ਪੈਲੇਸ ਤੋਂ ਮਿਲੀ ਖ਼ਬਰ ਨੂੰ ਲੈ ਕੇ ਚਿੰਤਤ ਹੈ।

Image Source: Twitter

ਹੋਰ ਪੜ੍ਹੋ: ਮੰਗਣੀ ਤੋਂ ਇਕ ਦਿਨ ਪਹਿਲਾਂ ਇਸ ਅਦਾਕਾਰਾ ਦੇ ਚਿਹਰੇ ਦਾ ਹੋਇਆ ਅਹਿਜਾ ਹਾਲ, ਅਦਾਕਾਰਾ ਨੇ ਤਸਵੀਰ ਕੀਤੀ ਸ਼ੇਅਰ

ਦੱਸ ਦਈਏ ਕਿ ਐਲਿਜ਼ਾਬੇਥਨੇ ਸੱਤ ਦਹਾਕਿਆਂ ਤੋਂ ਰਾਜਘਰਾਣੇ ਦੀ ਗੱਦੀ ਤੇ ਜ਼ਿੰਮੇਵਾਰੀਆਂ ਸੰਭਾਲੀਆਂ ਸਨ। ਉਨ੍ਹਾਂ ਨੇ ਹਾਲ ਹੀ ਦੇ ਮਹੀਨਿਆਂ ਵਿੱਚ ਆਪਣੇ ਉੱਤਰਾਧਿਕਾਰੀ ਪ੍ਰਿੰਸ ਚਾਰਲਸ ਅਤੇ ਸ਼ਾਹੀ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਜ਼ਿੰਮੇਵਾਰੀਆਂ ਸੌਂਪਿਆਂ ਸਨ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network