ਵਾਟਰ ਸਕੀਇੰਗ ਦਾ ਨਾਂਅ ਸੁਣਕੇ ਵੱਡੇ ਵੱਡਿਆਂ ਦੇ ਛੁੱਟ ਜਾਂਦੇ ਹਨ ਪਸੀਨੇ, ਪਰ ਛੇ ਮਹੀਨੇ ਦੇ ਇਸ ਬੱਚੇ ਨੇ ਸਕੀਇੰਗ ’ਚ ਬਣਾ ਦਿੱਤਾ ਵਿਸ਼ਵ ਰਿਕਾਰਡ
ਛੇ ਮਹੀਨੇ ਦਾ ਬੱਚਾ ਕੋਈ ਵਰਲਡ ਰਿਕਾਰਡ ਬਣਾ ਸਕਦਾ ਹੈ। ਇਹ ਸੁਣਕੇ ਹਰ ਕੋਈ ਸੋਚਾਂ ਵਿੱਚ ਪੈ ਜਾਂਦਾ ਹੈ । ਪਰ ਇਹ ਸੱਚ ਹੈ, ਅਮਰੀਕਾ ਦੇ ਓਟਾਵਾ ਦੇ ਰਹਿਣ ਵਾਲੇ ਛੇ ਮਹੀਨੇ ਦੇ ਇਕ ਬੱਚੇ ਦਾ ਵਾਟਰ ਸਕੀਇੰਗ ਕਰਦਿਆਂ ਇਕ ਵੀਡੀਓ ਵਾਇਰਲ ਹੋ ਰਿਹਾ ਹੈ।
ਇਹ ਵੀਡੀਓ ਬੱਚੇ ਦੇ ਮਾਤਾ ਪਿਤਾ ਨੇ ਖੁਦ ਇੰਸਟਾਗ੍ਰਾਮ 'ਤੇ ਅਪਲੋਡ ਕੀਤਾ ਹੈ । ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਦਾਅਵਾ ਕੀਤਾ ਗਿਆ ਹੈ ਕਿ ਸਭ ਤੋਂ ਘੱਟ ਉਮਰ 'ਚ ਸਕੀਇੰਗ ਕਰਨ ਦਾ ਇਹ ਵਿਸ਼ਵ ਰਿਕਾਰਡ ਹੈ। ਹਾਲਾਂਕਿ ਇਸ ਨੂੰ ਲੈਕੇ ਸੋਸ਼ਲ ਮੀਡੀਆ 'ਤੇ ਬਹਿਸ ਸ਼ੁਰੂ ਹੋ ਗਈ ਹੈ।
ਹੋਰ ਪੜ੍ਹੋ :
ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਬੱਚੇ ਨੇ ਬੋਟ 'ਚ ਲੱਗੀ ਸੇਫਟੀ ਆਇਰਨ ਰੌਡਸ ਨੂੰ ਮਜ਼ਬੂਤੀ ਨਾਲ ਫੜਿਆ ਹੋਇਆ ਹੈ। ਬੱਚੇ ਨੇ ਲਾਈਫ ਜੈਕੇਟ ਪਹਿਨੀ ਹੋਈ ਹੈ। ਦੂਜੀ ਬੋਟ 'ਤੇ ਬੱਚੇ ਦੇ ਪਿਤਾ ਵੀ ਹਨ ਜੋ ਉਸ ਦਾ ਧਿਆਨ ਰੱਖ ਰਹੇ ਹਨ । ਵੀਡੀਓ ਸ਼ੇਅਰ ਕਰਦਿਆਂ ਮਾਤਾ-ਪਿਤਾ ਨੇ ਕੈਪਸ਼ਨ 'ਚ ਲਿਖਿਆ, 'ਮੈਂ ਆਪਣੇ ਛੇਵੇਂ ਜਨਮ ਦਿਨ 'ਤੇ ਵਾਟਰ ਸਕੀਇੰਗ ਕਰਨ ਗਿਆ ।
ਇਹ ਬਹੁਤ ਵੱਡਾ ਕੰਮ ਹੈ, ਕਿਉਂਕਿ ਮੈਂ ਵਰਲਡ ਰਿਕਾਰਡ ਬਣਾਇਆ ਹੈ।' ਇਸ ਵੀਡੀਓ ਨੂੰ ਲੈਕੇ ਸੋਸ਼ਲ ਮੀਡੀਆ ਤੇ ਲੋਕ ਤਰ੍ਹਾਂ-ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ। ਕੁਝ ਲੋਕਾਂ ਨੇ ਕਿਹਾ ਵਾਟਰ ਸਕੀਇੰਗ ਕਰਨ ਲਈ ਉਸ ਦੀ ਉਮਰ ਬਹੁਤ ਘੱਟ ਹੈ ਤੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਬੱਚੇ ਨੂੰ ਪੂਰੀ ਸੁਰੱਖਿਆ ਨਾਲ ਨਦੀ ਚ ਉਤਾਰਿਆ ਗਿਆ ਹੈ।