ਰਾਣਾ ਰਣਬੀਰ ਦੀ ਆਸੀਸ ਪਾ ਰਹੀ ਹੈ ਧਮਾਲਾਂ,ਸੁਣੋ ਫੈਨਸ ਨੇ ਕਿ ਕਿਹਾ ਫ਼ਿਲਮ ਨੂੰ ਦੇਖਣ ਤੋਂ ਬਾਅਦ

Reported by: PTC Punjabi Desk | Edited by: Rajan Sharma  |  June 23rd 2018 08:00 AM |  Updated: June 23rd 2018 08:02 AM

ਰਾਣਾ ਰਣਬੀਰ ਦੀ ਆਸੀਸ ਪਾ ਰਹੀ ਹੈ ਧਮਾਲਾਂ,ਸੁਣੋ ਫੈਨਸ ਨੇ ਕਿ ਕਿਹਾ ਫ਼ਿਲਮ ਨੂੰ ਦੇਖਣ ਤੋਂ ਬਾਅਦ

ਬਹੁਤ ਲੰਬੇ ਸਮੇਂ ਤੋਂ ਸੱਭ ਦੁਆਰਾ ਉਡੀਕੀ ਜਾਣ ਵਾਲੀ ਫ਼ਿਲਮ ਆਸੀਸ ਰਿਲੀਜ਼ ਹੋ ਚੁੱਕੀ ਹੈ| ਅਤੇ ਬਾਕਸ-ਆਫਿਸ ਤੇ ਪੂਰੀਆਂ ਧਮਾਲਾਂ ਪਾ ਰਹੀ ਹੈ| ਮਸ਼ਹੂਰ ਅਦਾਕਾਰ ਰਾਣਾ ਰਣਬੀਰ rana ranbir ਦੀ ਇਸ ਫ਼ਿਲਮ ਨੂੰ ਸੱਭ ਦੁਆਰਾ ਬੇਹੱਦ ਪਿਆਰ ਮਿਲ ਰਿਹਾ ਹੈ|ਇਹ ਇੱਕ ਕਾਮੇਡੀ ਡਰਾਮਾ ਫ਼ਿਲਮ punjabi cinema ਹੈ ਅਤੇ ਮਾਂ ਪੁੱਤ ਦੇ ਗੂੜੇ ਰਿਸ਼ਤੇ ਦੀ ਨਿਸ਼ਾਨੀ ਹੈ| ਫ਼ਿਲਮ ਦਾ ਬੇਹੱਦ ਪਸੰਦ ਕੀਤਾ ਜਾਣ ਵਾਲਾ ਗੀਤ "ਮਾਂ" ਇਕ ਮਾਂ ਦਾ ਆਪਣੀ ਸੰਤਾਨ ਦੇ ਪ੍ਰਤੀ ਸੱਚੇ ਪਿਆਰ ਨੂੰ ਦਰਸ਼ਾਉਂਦਾ ਹੈ|

ਅਗਰ ਫ਼ਿਲਮ punjabi cinema  ਦੇ ਰਿਵਿਊਜ ਦੀ ਗੱਲ ਕਰੀਏ ਤਾਂ ਉਹ ਅਸੀਂ ਰਾਣਾ ਰਣਬੀਰ rana ranbir ਦੁਆਰਾ ਆਪਣੇ ਇੰਸਟਾਗ੍ਰਾਮ ਪੇਜ਼ ਤੇ ਸਾਂਝਾ ਕੀਤੀ ਪੋਸਟ ਨੂੰ ਦੇਖ ਸਕਦੇ ਹਾਂ| ਵੀਡੀਓ ਵਿਚ ਇਕ ਮਾਂ ਅਤੇ ਪੁੱਤ ਫ਼ਿਲਮ ਦੇਖਕੇ ਆਉਣ ਤੋਂ ਬਾਅਦ ਆਪਣਾ ਰਿਵਿਊਜ ਦੇ ਰਹੇ ਹਨ| ਉਹਨਾਂ ਦੱਸਿਆ ਕਿ ਮਾਪਿਆਂ ਪ੍ਰਤੀ ਬੱਚਿਆਂ ਦੇ ਪਿਆਰ ਨੂੰ ਦਰਸ਼ਾਉਂਦੀਆਂ ਫ਼ਿਲਮਾਂ ਬਣ ਦੀਆਂ ਰਹਿਣੀਆਂ ਚਾਹੀਦੀਆਂ ਹਨ|

https://www.instagram.com/p/BkVcn1jA-Zz/

https://www.instagram.com/p/BkW2JCvgOiv/

ਫ਼ਿਲਮ punjabi cinema  ਵਿਚ ਸਾਰੇ ਕਲਾਕਾਰਾਂ ਦੀ ਐਕਟਿੰਗ ਨੂੰ ਵੀ ਲੋਕ ਬਹੁਤ ਪਸੰਦ ਕਰ ਰਹੇ ਹਨ| ਅਤੇ ਫ਼ਿਲਮ ਨੂੰ ਐਵਰੇਜ 5 ਵਿੱਚੋ 4 .7 ਸਟਾਰ ਦੀ ਰੇਟਿੰਗ ਮਿਲ ਰਹੀ ਹੈ|ਰਾਣਾ ਰਣਬੀਰ  rana ranbir ਨੇ ਆਪਣੇ ਫੈਨਸ ਦੀਆਂ ਬਹੁਤ ਸਾਰੀਆਂ ਫ਼ਿਲਮ ਰਿਵਿਊਜ ਦੀਆਂ ਵੀਡੀਓ ਸਾਂਝਾ ਕੀਤੀਆਂ ਹਨ ਜੋ ਕਿ ਫੈਨਸ ਦਾ ਫ਼ਿਲਮ ਪ੍ਰਤੀ ਬੇਹੱਦ ਪਿਆਰ ਦਰਸ਼ਾਉਂਦੀਆਂ ਹਨ|

https://www.instagram.com/p/BkVVNOlgay_/

ਫੈਨਸ ਨੇ ਫ਼ਿਲਮ ਦੀ ਸਕ੍ਰਿਪਟ,ਕਲਾਕਾਰਾਂ ਦੀ ਅਦਾਕਾਰੀ,ਗੀਤਾਂ ਨੂੰ,ਰਾਣਾ ਰਣਬੀਰ  rana ranbir ਦੁਆਰਾ ਕੀਤੀ ਡਾਇਰੈਕਸ਼ਨ ਨੂੰ ਬਹੁਤ ਪਸੰਦ ਕੀਤਾ ਹੈ ਇਹ ਅਸੀਂ ਇਹਨਾਂ ਵੀਡੀਓ ਰਾਹੀਂ ਦੇਖ ਸਕਦੇ ਹਨ|

https://www.instagram.com/p/BkW5KcagOy-/

ਦਸ ਦੇਈਏ, ਕਿ ਫਿਲਮ ਨਾ ਕੇਵਲ ਰਾਣਾ ਰਣਬੀਰ Rana Ranbir ਦੁਆਰਾ ਨਿਰਦੇਸ਼ਿਤ ਕੀਤੀ ਗਈ ਹੈ, ਸਗੋਂ ਲਿਖੀ ਵੀ ਉਹਨਾਂ ਦੁਆਰਾ ਗਈ ਹੈ| ਫ਼ਿਲਮ punjabi cinema  ਵਿਚ ਰਾਣਾ ਰਣਬੀਰ, ਸਰਦਾਰ ਸੋਹੀ, ਰੁਪਿੰਦਰ ਰੁਪੀ, ਕੁਲਜਿੰਦਰ ਸਿੱਧੂ, ਨੇਹਾ ਪਵਾਰ ਆਦਿ ਨੇ ਮਹੱਤਵਪੂਰਨ ਭੂਮਿਕਾਵਾਂ ਨਿਭਾਈਆਂ ਹਨ | ਫਿਲਮ ਦਾ ਨਿਰਮਾਣ ਲਵਪ੍ਰੀਤ ਲੱਕੀ ਸੰਧੂ, ਬਲਦੇਵ ਸਿੰਘ ਬਾਠ ਅਤੇ ਰਾਣਾ ਰਣਬੀਰ ਦੁਆਰਾ ਕੀਤਾ ਗਿਆ ਹੈ | ਫ਼ਿਲਮ ਦਾ ਪੋਸਟਰ ਅਤੇ ਟ੍ਰੇਲਰ ਪਹਿਲਾਂ ਹੀ ਰਿਲੀਜ਼ ਹੋ ਚੁੱਕਾ ਸੀ ਅਤੇ ਉਸ ਤੋਂ ਬਾਅਦ ਸੱਭ ਨੂੰ ਇੰਤਜਾਰ ਸੀ ਪੂਰੀ ਫ਼ਿਲਮ ਦੇ ਆਉਣ ਦਾ| ਜੋ ਕਿ ਹੁਣ ਤੁਹਾਡੇ ਨਜ਼ਦੀਕੀ ਸਿਨੇਮਾਘਰਾਂ ਵਿਚ ਦਸਤਕ ਦੇ ਚੁੱਕੀ ਹੈ ਅਤੇ ਚੰਗੇ ਰਿਵਿਊਜ ਸੁਣਨ ਨੂੰ ਮਿਲ ਰਹੇ ਹਨ|


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network