ਸ਼ੈਰੀ ਮਾਨ ਅਤੇ ਕਮਲ ਸਿੱਧੂ ਦੀ ਆਵਾਜ਼ 'ਚ ਗੀਤ 'ਰਿਸਪਾਂਸ' ਹੋਇਆ ਰਿਲੀਜ਼
ਸ਼ੈਰੀ ਮਾਨ ਅਤੇ ਕਮਲ ਸਿੱਧੂ ਦੀ ਆਵਾਜ਼ 'ਚ ਨਵਾਂ ਗੀਤ 'ਰਿਸਪਾਂਸ' ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਕਪਤਾਨ ਦੇ ਵੱਲੋਂ ਲਿਖੇ ਗਏ ਨੇ, ਜਦੋਂਕਿ ਮਿਊਜ਼ਿਕ ਦਿੱਤਾ ਹੈ ਮਿਸਟਾਬਾਜ਼ ਨੇ । ਗੀਤ ਦੀ ਫੀਚਰਿੰਗ 'ਚ ਖੁਦ ਸ਼ੈਰੀ ਮਾਨ ਅਤੇ ਕਮਲ ਸਿੱਧੂ ਨਜ਼ਰ ਆ ਰਹੇ ਨੇ। ਇਸ ਗੀਤ 'ਚ ਇੱਕ ਕੁੜੀ 'ਤੇ ਮੁੰਡੇ ਦੇ ਪਿਆਰ ਦੀ ਗੱਲ ਕੀਤੀ ਗਈ ਹੈ ਜੋ ਕਿ ਦੋਵੇਂ ਇੱਕ ਦੂਜੇ ਨੂੰ ਪਸੰਦ ਕਰਦੇ ਹਨ ।
ਹੋਰ ਵੇਖੋ:ਗੁਰਲੇਜ਼ ਅਖਤਰ,ਸ਼ੈਰੀ ਮਾਨ ਅਤੇ ਮਿਸਟਾਬਾਜ਼ ਦੀ ਖ਼ੁਸ਼ਦਿਲੀ ਦਾ ਸਵੈਗ ਸਰੋਤਿਆਂ ਨੂੰ ਆ ਰਿਹਾ ਪਸੰਦ
https://www.instagram.com/p/B8_hnYynYe7/
ਪਰ ਦੋਵੇਂ ਆਪਣੇ ਦਿਲ ਦੀ ਗੱਲ ਇੱਕ ਦੂਜੇ ਨੂੰ ਨਹੀਂ ਦੱਸ ਪਾਉਂਦੇ, ਕਿਉਂਕਿ ਮੁੰਡਾ ਹਮੇਸ਼ਾ ਆਪਣੇ ਦੋਸਤਾਂ ਨਾਲ ਨਜ਼ਰ ਆਉਂਦਾ ਹੈ, ਜਿਸ ਕਰਕੇ ਕੁੜੀ ਕਦੇ ਵੀ ਆਪਣੇ ਦਿਲ ਦੀ ਗੱਲ ਅਤੇ ਕੋਈ ਵੀ ਰਿਸਪਾਂਸ ਨਹੀਂ ਦੇ ਪਾਉਂਦੀ । ਉਸ ਦਾ ਕਹਿਣਾ ਹੈ ਕਿ ਪੰਜ ਛੇ ਜਣਿਆਂ ਨੂੰ ਉਹ ਜੇ ਨਾਲ ਲੈ ਕੇ ਘੁੰਮਦਾ ਹੈ ਤਾਂ ਫਿਰ ਉਹ ਆਪਣੇ ਦਿਲ ਦੀ ਗੱਲ ਕਿਵੇਂ ਉਸ ਨਾਲ ਸਾਂਝੀ ਕਰ ਸਕੇਗੀ ।
https://www.instagram.com/p/B880lvBHCIH/
ਸ਼ੈਰੀ ਮਾਨ ਦੇ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । 'ਯਾਰ ਅਣਮੁੱਲੇ', 'ਕਸੂਤੀ ਡਿਗਰੀ', 'ਤਿੰਨ ਪੈੱਗ' ਸਣੇ ਕਈ ਹਿੱਟ ਗੀਤ ਉਨ੍ਹਾਂ ਨੇ ਗਾਏ ਹਨ ।
https://www.instagram.com/p/B8HUeRAnVx1/
ਇਸ ਤੋਂ ਇਲਾਵਾ ਉਨ੍ਹਾਂ ਨੇ ਪੰਜਾਬੀ ਫ਼ਿਲਮ ਇੰਡਸਟਰੀ 'ਚ ਆਪਣੀ ਅਦਾਕਾਰੀ ਦੇ ਜਲਵੇ ਵੀ ਦਿਖਾਏ ਹਨ । ਹੁਣ ਤੱਕ ਉਹ ਕਈ ਫ਼ਿਲਮਾਂ 'ਚ ਨਜ਼ਰ ਆ ਚੁੱਕੇ ਹਨ, ਜਿਸ 'ਚ 'ਮੈਰਿਜ ਪੈਲੇਸ' ਸਣੇ ਕਈ ਫ਼ਿਲਮਾਂ ਸ਼ਾਮਿਲ ਹਨ ।