'ਵੀਜ਼ਾ' ਲੈਣ ਲਈ ਪੰਜਾਬੀ ਨੌਜਵਾਨ ਕੀ ਕੁਝ ਕਰਦਾ ਹੈ, ਦੇਖੋ ਰੇਸ਼ਮ ਸਿੰਘ ਅਨਮੋਲ ਦੇ ਇਸ ਗੀਤ ਰਾਹੀਂ
ਰੇਸ਼ਮ ਸਿੰਘ ਅਨਮੋਲ ਪੰਜਾਬੀ ਇੰਡਸਟਰੀ ਦੇ ਅਨਮੋਲ ਗਾਇਕ ਜਿੰਨ੍ਹਾਂ ਦਾ ਨਵਾਂ ਗੀਤ 'ਵੀਜ਼ਾ' ਰਿਲੀਜ਼ ਹੋ ਚੁੱਕਿਆ ਹੈ। ਜਿਵੇਂ ਕਿ ਨਾਮ ਤੋਂ ਸਪਸ਼ਟ ਹੈ ਗੀਤ ਪੰਜਾਬੀਆਂ 'ਚ ਲੱਗੀ ਵਿਦੇਸ਼ ਜਾਣ ਦੀ ਹੋੜ ਨੂੰ ਹੀ ਬਿਆਨ ਕਰ ਰਿਹਾ ਹੈ, ਜਿਸ 'ਚ ਦੱਸਿਆ ਹੈ ਗਿਆ ਹੈ ਕਿ ਇੱਕ ਵਿਦਿਆਰਥੀ ਵਿਦੇਸ਼ ਦੇ ਵੀਜ਼ੇ ਲਈ ਕੀ ਕੀ ਪਾਪੜ ਵੇਲਦਾ ਹੈ। ਉੱਪਰੋਂ ਏਜੇਂਟਾਂ ਦੇ ਧੱਕੇ ਚੜ੍ਹ ਕਿੰਝ ਪੰਜਾਬੀ ਕਰੋੜਾਂ ਰੁਪਿਆ ਬਰਬਾਦ ਕਰ ਰਹੇ ਹਨ ਇਸ 'ਤੇ ਵੀ ਰੇਸ਼ਮ ਸਿੰਘ ਅਨਮੋਲ ਨੇ ਇਸ ਗੀਤ ਰਾਹੀਂ ਤੰਜ਼ ਕੱਸਿਆ ਹੈ।
ਗੀਤ ਦਾ ਵਰਲਡ ਟੀਵੀ ਪ੍ਰੀਮੀਅਰ 21 ਅਗਸਤ ਯਾਨੀ ਅੱਜ ਸਵੇਰੇ 10 ਵਜੇ ਹੋ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕਦੇ 'ਤੇ ਹੋ ਚੁੱਕਿਆ ਹੈ। ਗੀਤ ਦਾ ਸੰਗੀਤ ਨਿੱਕ ਡੀ ਗਿੱਲ ਦਾ ਹੈ ਅਤੇ ਬੋਲ ਗੁਰਵਿੰਦਰ ਝੰਡੇਰ ਦੇ ਹਨ। ਸੰਦੀਪ ਨਿੱਜਰ ਵੱਲੋਂ ਗਾਣੇ ਦਾ ਵੀਡੀਓ ਤਿਆਰ ਕੀਤਾ ਗਿਆ ਹੈ।
ਸਟੇਜ ਦੇ ਕਿੰਗ ਕਹੇ ਜਾਣ ਵਾਲੇ ਰੇਸ਼ਮ ਸਿੰਘ ਅਨਮੋਲ ਜਿਹੜੇ ਅਕਸਰ ਸ਼ੋਸ਼ਲ ਮੀਡੀਆ ‘ਤੇ ਆਪਣੀ ਬੇਬਾਕ ਰਾਏ ਰੱਖਣ ਲਈ ਜਾਣੇ ਜਾਂਦੇ ਹਨ। ਪਰ ਪਿਛਲੇ ਕੁਝ ਦਿਨਾਂ ਤੋਂ ਉਹਨਾਂ ਦੇ ਗਾਣੇ ਵੀਜ਼ਾ ਦੇ ਚਰਚੇ ਸ਼ੋਸ਼ਲ ਮੀਡੀਆ ‘ਤੇ ਖੂਬ ਹੋ ਰਹੇ ਹਨ। ਇਸ ਗੀਤ ਰਾਹੀਂ ਰੇਸ਼ਮ ਸਿੰਘ ਅਨਮੋਲ ਨੇ ਕਿਤੇ ਨਾ ਕਿਤੇ ਪੰਜਾਬੀ ਯੂਥ 'ਚ ਲੱਗੀ ਵਿਦੇਸ਼ ਜਾਣ ਦੀ ਕਾਹਲੀ ਨੂੰ ਬਿਆਨ ਕੀਤਾ ਹੈ।
ਹੋਰ ਵੇਖੋ : ਹਾਰਵੀ ਸੰਧੂ ਨੇ ਦੱਸੀ ਪੰਜਾਬੀਆਂ ਦੀ ਅਸਲ ਪਹਿਚਾਣ ਤੇ ਚੜ੍ਹਤ, ਦੇਖੋ ਵੀਡੀਓ
ਰੇਸ਼ਮ ਅਨਮੋਲ ਦੇ ਗਾਣਿਆਂ ਦੀ ਗੱਲ ਕਰੀਏ ਤਾਂ ਨਾਗਣੀ, ਭਾਬੀ ਥੋਡੀ ਐਂਡ, ਨਾਗਣੀ 2, ਵਿਆਹ ਵਾਲੀ ਜੋੜੀ,ਚੇਤੇ ਕਰਦਾ, ਤੇਰੇ ਪਿੰਡ, ਬੋਹੇਮੀਆ ਨਾਲ ਗੋਲਡਨ ਡਾਂਗ ਵਰਗੇ ਹਿੱਟ ਗੀਤ ਦੇ ਚੁੱਕੇ ਹਨ।