ਮਾਂ ਬੋਲੀ ਪੰਜਾਬੀ ਦੇ ਹੱਕ 'ਚ ਗਾਇਕ ਰੇਸ਼ਮ ਸਿੰਘ ਅਨਮੋਲ ਨੇ ਇਸ ਤਰ੍ਹਾਂ ਕੀਤੀ ਅਵਾਜ਼ ਬੁਲੰਦ
ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਪੰਜਾਬੀ ਭਾਸ਼ਾ ਨੂੰ ਲੈ ਕੇ ਕਈ ਵਿਵਾਦ ਗਰਮਾਏ ਹੋਏ ਹਨ।ਕਈ ਗਾਇਕਾਂ ਵੱਲੋਂ ਪੰਜਾਬੀ ਮਾਂ ਬੋਲੀ ਦੇ ਹੱਕ 'ਚ ਸੋਸ਼ਲ ਮੀਡੀਆ 'ਤੇ ਪੋਸਟਾਂ ਪਾਈਆਂ ਜਾ ਰਹੀਆਂ ਹਨ। ਇਸ ਸੰਬੰਧ 'ਚ ਹੀ ਹੁਣ ਗਾਇਕ ਰੇਸ਼ਮ ਸਿੰਘ ਅਨਮੋਲ ਨੇ ਵੀ ਪੰਜਾਬੀ ਭਾਸ਼ਾ ਦੇ ਹੱਕ 'ਚ ਅਵਾਜ਼ ਬੁਲੰਦ ਕਰਦੇ ਹੋਏ ਪੰਜਾਬੀ ਦੇ ਮਹਾਨ ਕਵੀ ਦੀ ਕਵਿਤਾਂ ਦੀਆਂ ਸਤਰਾਂ ਸਾਂਝੀਆਂ ਕੀਤੀਆਂ ਹਨ। ਰੇਸ਼ਮ ਸਿੰਘ ਅਨਮੋਲ ਵੱਲੋਂ ਸਾਂਝੀ ਕੀਤੀ ਕਵਿਤਾ ਇਸ ਪ੍ਰਕਾਰ ਹੈ :
ਮੈਨੂੰ ਕਈਆਂ ਨੇ ਆਖਿਆ ਕਈ ਵਾਰੀ,
ਤੂੰ ਲੈਣਾ ਪੰਜਾਬੀ ਦਾ ਨਾਂ ਛੱਡ ਦੇ।
ਗੋਦੀ ਜਿਦ੍ਹੀ `ਚ ਪਲ ਕੇ ਜਵਾਨ ਹੋਇਓ,
ਉਹ ਮਾਂ ਛੱਡ ਦੇ ਤੇ ਗਰਾਂ ਛੱਡ ਦੇ।
ਜੇ ਪੰਜਾਬੀ, ਪੰਜਾਬੀ ਈ ਕੂਕਣਾ ਈਂ,
ਜਿੱਥੇ ਖਲਾ ਖਲੋਤਾ ਏਂ ਥਾਂ ਛੱਡ ਦੇ।
ਮੈਨੂੰ ਇੰਝ ਲੱਗਦਾ,ਲੋਕੀਂ ਆਖਦੇ ਨੇ,
ਤੂੰ ਪੁੱਤਰਾਂ ਆਪਣੀ ਮਾਂ ਛੱਡ ਦੇ।
View this post on Instagram
ਦੱਸ ਦਈਏ ਇਹ ਕਵਿਤਾ ਹੈ ਪੰਜਾਬੀ ਦੇ ਮਹਾਨ ਕਵੀ ਉਸਤਾਦ ਦਾਮਨ ਦੀ ਜਿਸ ਨੇ ਪੰਜਾਬੀ ਭਾਸ਼ਾ ਦੀ ਬੁਲੰਦੀ ਨੂੰ ਦਰਸਾਉਂਦੀਆਂ ਅਜਿਹੀਆਂ ਬਹੁਤ ਸਾਰੀਆਂ ਕਵਿਤਾਵਾਂ ਲੋਕਾਂ ਦੇ ਸਨਮੁਖ ਕੀਤੀਆਂ ਹਨ। ਉਸਤਾਦ ਦਾਮਨ ਪੰਜਾਬੀ ਜ਼ੁਬਾਨ ਦੇ ਮਸ਼ਹੂਰ ਸ਼ਾਇਰ ਅਤੇ ਰਹੱਸਵਾਦੀ ਸਨ।ਉਹ ਸਾਰੀ ਉਮਰ ਲਾਹੌਰ ਹੀ ਰਿਹਾ ਅਤੇ ਦਰਜੀ ਦਾ ਕੰਮ ਕੀਤਾ।
ਹੋਰ ਵੇਖੋ : ਤਨਿਸ਼ਕ ਕੌਰ ਦੇ ਨਵੇਂ ਗੀਤ 'ਆਕੜਾਂ' ਦਾ ਪੀਟੀਸੀ ਨੈੱਟਵਰਕ 'ਤੇ ਹੋਵੇਗਾ ਵਰਲਡ ਪ੍ਰੀਮੀਅਰ
ਭਾਸ਼ਾ ਪੱਖੋਂ ਵੀ ਉਹ ਉਰਦੂ, ਹਿੰਦੀ, ਅੰਗਰੇਜ਼ੀ, ਸੰਸਕ੍ਰਿਤ, ਫ਼ਾਰਸੀ ਅਤੇ ਬੰਗਾਲੀ ਤੋਂ ਇਲਾਵਾ ਥੋੜ੍ਹੀ ਬਹੁਤੀ ਪਸ਼ਤੋ ਵੀ ਜਾਣਦੇ ਸਨ ਪਰ ਪੰਜਾਬੀਅਤ ਦੇ ਸ਼ੁਦਾਈ ਸਨ।ਉਹਨਾਂ ਦੀਆਂ ਕੁਝ ਸਤਰਾਂ ਤਾਂ ਲੋਕ ਸਤਰਾਂ ਬਣ ਚੁੱਕੀਆਂ ਹਨ ਜਿੰਨ੍ਹਾਂ 'ਚ ਉਪਰ ਦਿੱਤੀ ਕਵਿਤਾ ਵੀ ਇੱਕ ਹੈ।ਰੇਸ਼ਮ ਸਿੰਘ ਅਨਮੋਲ ਵੱਲੋਂ ਸਾਂਝੀ ਕੀਤੀ ਇਸ ਕਵਿਤਾ ਲਈ ਪ੍ਰਸ਼ੰਸਕਾਂ ਵੱਲੋਂ ਵੀ ਮਾਂ ਬੋਲੀ ਪੰਜਾਬੀ ਦੇ ਹੱਕ 'ਚ ਜ਼ਿੰਦਾਬਾਦ ਦੇ ਨਾਅਰੇ ਲਗਾਏ ਜਾ ਰਹੇ ਹਨ।