ਮੀਂਹ ‘ਚ ਵੀ ਕਿਸਾਨਾਂ ਦੇ ਬੁਲੰਦ ਹੌਸਲਿਆਂ ਨੂੰ ਬਿਆਨ ਕਰਦੀਆਂ ਇਹ ਤਸਵੀਰਾਂ, ਰੇਸ਼ਮ ਸਿੰਘ ਅਨਮੋਲ ਨੇ ਦਿੱਲੀ ਦੀਆਂ ਬਰੂਹਾਂ ‘ਤੇ ਬੈਠੇ ਯੋਧਿਆਂ ਦੇ ਸਬਰ ਤੇ ਜਜ਼ਬੇ ਨੂੰ ਕੀਤਾ ਸਲਾਮ
ਦੇਸ਼ ਦਾ ਅਨੰਦਾਤਾ ਜੋ ਕਿ ਪਿਛਲੇ ਅੱਠ ਮਹੀਨਿਆਂ ਤੋਂ ਵੱਧ ਦਾ ਸਮਾਂ ਹੋ ਗਿਆ ਹੈ, ਦਿੱਲੀ ਦੀਆਂ ਬਰੂਹਾਂ ਉੱਤੇ ਬੈਠਿਆ ਉੱਤੇ। ਕੁਦਰਤ ਵੀ ਕਿਸਾਨਾਂ ਦੀ ਪੂਰੀ ਪ੍ਰੀਖਿਆ ਲੈ ਰਹੀ ਹੈ। ਮੀਂਹ ਵੀ ਜੰਮ ਕੇ ਪੈ ਰਿਹਾ ਹੈ। ਜਿਸ ਕਰਕੇ ਮੀਂਹ ਦਾ ਪਾਣੀ ਕਿਸਾਨਾਂ ਦੇ ਟੈਂਟਾਂ ‘ਚ ਵੜ ਗਿਆ ਹੈ। ਚਾਰੇ ਪਾਸੇ ਗੋਢੇ-ਗੋਢੇ ਪਾਣੀ ਹੋਇਆ ਪਿਆ ਹੈ। ਪਰ ਕਿਸਾਨਾਂ ਨੇ ਆਪਣੇ ਹੌਸਲੇ ਅਜੇ ਵੀ ਬੁਲੰਦ ਰੱਖੇ ਹੋਏ ਨੇ। ਕਿਸਾਨੀ ਬਾਰਡਰਾਂ ਤੋਂ ਨਵੀਆਂ ਤਸਵੀਰਾਂ ਸਾਹਮਣੇ ਆਈਆਂ ਨੇ।
Image Source: instagram
ਹੋਰ ਪੜ੍ਹੋ : ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤੀ ਜਾ ਰਹੀ ਹੈ ਇਹ ਤਸਵੀਰ, ਜੱਸ ਬਾਜਵਾ ਨੇ ਗਾਇਕ ਬੱਬੂ ਮਾਨ ਦੇ ਨਾਲ ਸਾਂਝੀ ਕੀਤੀ ਇਹ ਖ਼ਾਸ ਫੋਟੋ
Image Source: instagram
ਗਾਇਕ ਰੇਸ਼ਮ ਸਿੰਘ ਅਨਮੋਲ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਦਿੱਲੀ ਕਿਸਾਨੀ ਸੰਘਰਸ਼ ਤੋਂ ਤਸਵੀਰਾਂ ਸ਼ੇਅਰ ਕੀਤੀਆਂ ਨੇ। ਇਨ੍ਹਾਂ ਤਸਵੀਰਾਂ ਚ ਨਜ਼ਰ ਆ ਰਿਹਾ ਹੈ ਕਿ ਮੀਂਹ ਕਰਕੇ ਟੈਂਟਾਂ ਚ ਵੀ ਪਾਣੀ ਵੜ ਗਿਆ ਹੈ। ਇਨ੍ਹਾਂ ਤਸਵੀਰਾਂ ਨੂੰ ਪੋਸਟ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ- ‘ਦਿੱਲੀ ਦੇ ਬਾਡਰਾਂ ਤੇ ਬੈਠੇ ਯੋਧਿਆਂ ਦੇ ਸਬਰ ਤੇ ਜਜ਼ਬੇ ਨੂੰ ਸਲਾਮ ??
ਮੀਡੀਆ ਵਾਲਿਓ ਇਹ ਜਰੂਰ ਦਿਖਾ ਦਿਓ ਦੁਨੀਆਂ ਨੂੰ ??
Share and support plz ??’ । ਵੱਡੀ ਗਿਣਤੀ ਚ ਇਸ ਪੋਸਟ ਉੱਤੇ ਪ੍ਰਸ਼ੰਸਕਾਂ ਦੀ ਪ੍ਰਤੀਕਿਰਿਆ ਆ ਰਹੀ ਹੈ।
Image Source: instagram
ਦੇਸ਼ ਦਾ ਅਨੰਦਾਤਾ ਮਾਰੂ ਖੇਤੀ ਬਿੱਲਾਂ ਨੂੰ ਰੱਦ ਕਰਵਾਉਣ ਦੇ ਲਈ ਕਈ ਮਹੀਨਿਆਂ ਤੋਂ ਸੰਘਰਸ਼ ਕਰ ਰਿਹਾ ਹੈ। ਕਿਸਾਨਾਂ ਦੇ ਸਮਰਥਨ ‘ਚ ਦੇਸ਼ ਤੋਂ ਇਲਾਵਾ ਵਿਦੇਸ਼ਾਂ ਚੋਂ ਵੱਡੀ ਗਿਣਤੀ ਲੋਕ ਸਾਹਮਣੇ ਆਏ । ਪਰ ਕੇਂਦਰ ਸਰਕਾਰ ਆਪਣੇ ਹੰਕਾਰੀਪੁਣੇ ਦਾ ਪ੍ਰਦਰਸ਼ਨ ਕਰਦੇ ਹੋਏ ਚੁੱਪੀ ਧਾਰ ਕੇ ਬੈਠੀ ਹੈ।
View this post on Instagram