‘ਕਯਾ ਖੂਬ ਤਰੱਕੀ ਕਰ ਰਹਾ ਹੈ ਅਬ ਦੇਸ਼ ਦੇਖਿਏ, ਖੇਤੋਂ ਮੇਂ ਬਿਲਡਰ ਔਰ ਸੜਕੋਂ ਪਰ ਕਿਸਾਨ ਖੜਾ ਹੈ'- ਰੇਸ਼ਮ ਸਿੰਘ ਅਨਮੋਲ
ਦੇਸ਼ ਦਾ ਅੰਨਦਾਤਾ ਅੱਜ ਸੜਕਾਂ ਉੱਤੇ ਰੁਲਣ ਦੇ ਲਈ ਮਜ਼ਬੂਰ ਹੈ । ਮਾਰੂ ਖੇਤੀ ਬਿੱਲਾਂ ਨੂੰ ਰੱਦ ਕਰਵਾਉਣ ਦੇ ਲਈ ਕਿਸਾਨ ਦਿੱਲੀ ਦੀਆਂ ਸਰਹੱਦਾਂ ਉੱਤੇ ਡਟਿਆ ਹੋਇਆ ਹੈ । ਅੱਜ ਇਹ ਅੰਦੋਲਨ 19ਵੇਂ ਦਿਨ ‘ਚ ਪ੍ਰਵੇਸ਼ ਕਰ ਗਿਆ ਹੈ ।
ਹੋਰ ਪੜ੍ਹੋ : ਗੁਰੂ ਨਗਰੀ ਪਹੁੰਚੀ ਐਕਟਰੈੱਸ ਜਪਜੀ ਖਹਿਰਾ, ਸ੍ਰੀ ਹਰਿਮੰਦਰ ਸਾਹਿਬ ‘ਚ ਟੇਕਿਆ ਮੱਥਾ, ਕਿਸਾਨਾਂ ਦੀ ਕਾਮਯਾਬੀ ਲਈ ਕੀਤੀ ਅਰਦਾਸ
ਪੰਜਾਬੀ ਕਲਾਕਾਰ ਵੀ ਪਹਿਲੇ ਦਿਨ ਤੋਂ ਹੀ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਲੈ ਕੇ ਨਾਲ ਖੜੇ ਹੋਏ ਨੇ । ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ ਨੇ ਅਜਿਹੀ ਇੱਕ ਤਸਵੀਰ ਦਰਸ਼ਕਾਂ ਦੇ ਨਾਲ ਸ਼ੇਅਰ ਕੀਤੀ ਹੈ ਜੋ ਦਿਲ ਨੂੰ ਛੂਹ ਰਹੀ ਹੈ ਤੇ ਅੱਖਾਂ ਨੂੰ ਨਮ ਕਰ ਰਹੀ ਹੈ ।
ਇਸ ਤਸਵੀਰ ਚ ਕਿਸਾਨ ਨੇ ਹੱਥ ਚ ਰੋਟੀ ਫੜੀ ਹੋਈ ਤੇ ਕੁਝ ਸੋਚ ਰਿਹਾ ਹੈ । ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ ਹੈ- ਕਹਾ ਛੁਪਾ ਕੇ ਰੱਖ ਦੂੰ ਮੈਂ ਆਪਣੇ ਹਿੱਸੇ ਦੀ ਸ਼ਰਾਫ਼ਤ, ਜਿਧਰ ਭੀ ਦੇਖਤਾ ਹੂੰ ਉਧਰ ਬੇਇਮਾਨ ਖੜਾ ਹੈ, ਕਯਾ ਖੂਬ ਤਰੱਕੀ ਕਰ ਰਹਾ ਹੈ ਅਬ ਦੇਸ਼ ਦੇਖਿਏ, ਖੇਤੋਂ ਮੇਂ ਬਿਲਡਰ ਔਰ ਸੜਕੋਂ ਪਰ ਕਿਸਾਨ ਖੜਾ ਹੈ!!’ । ਦਰਸ਼ਕਾਂ ਵੀ ਕਮੈਂਟ ਕਰਕੇ ਕਿਸਾਨਾਂ ਦੇ ਹੱਕਾਂ ਦੀ ਗੱਲ ਕਰ ਰਹੇ ਨੇ ਤੇ ਆਪਣੀ ਦੁਆਵਾਂ ਦੇ ਰਹੇ ਨੇ ਕਿਸਾਨਾਂ ਦੀ ਜਿੱਤ ਹੋਵੇ।