ਦੇਖੋ ਵੀਡੀਓ: ਰੇਸ਼ਮ ਸਿੰਘ ਅਨਮੋਲ ਪੂਰੇ ਜਜ਼ਬੇ ਨਾਲ ਕਿਸਾਨ ਅੰਦੋਲਨ ‘ਚ ਨਿਭਾ ਰਹੇ ਨੇ ਆਪਣੀਆਂ ਸੇਵਾਵਾਂ, ਰੋਟੀ ਤੋਂ ਲੈ ਕੇ ਭਾਂਡੇ ਸਾਫ ਕਰਦੇ ਆਏ ਨਜ਼ਰ

Reported by: PTC Punjabi Desk | Edited by: Lajwinder kaur  |  December 09th 2020 11:27 AM |  Updated: December 09th 2020 11:52 AM

ਦੇਖੋ ਵੀਡੀਓ: ਰੇਸ਼ਮ ਸਿੰਘ ਅਨਮੋਲ ਪੂਰੇ ਜਜ਼ਬੇ ਨਾਲ ਕਿਸਾਨ ਅੰਦੋਲਨ ‘ਚ ਨਿਭਾ ਰਹੇ ਨੇ ਆਪਣੀਆਂ ਸੇਵਾਵਾਂ, ਰੋਟੀ ਤੋਂ ਲੈ ਕੇ ਭਾਂਡੇ ਸਾਫ ਕਰਦੇ ਆਏ ਨਜ਼ਰ

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਸਾਰੇ ਹੀ ਕਲਾਕਾਰ ਭਾਵੇਂ ਉਹ ਮਿਊਜ਼ਿਕ ਜਗਤ ਦੇ ਹੋਣ ਜਾਂ ਫਿਰ ਫ਼ਿਲਮੀ ਜਗਤ ਦੇ। ਸਾਰੇ ਹੀ ਕਲਾਕਾਰ ਪੂਰੇ ਜਜ਼ਬੇ ਦੇ ਨਾਲ ਕਿਸਾਨਾਂ ਦੇ ਨਾਲ ਜੁੜੇ ਹੋਏ ਨੇ । ਕਲਾਕਾਰ ਅੰਦੋਲਨ 'ਚ ਕੰਮ ਕਰ ਰਹੇ ਨੇ ਤੇ ਨਾਲ ਹੀ ਸੋਸ਼ਲ ਮੀਡੀਆ ਉੱਤੇ ਵੀ ਇਸ ਕਿਸਾਨਾਂ ਦੇ ਹੱਕਾਂ ਲਈ ਬੋਲਦੇ ਹੋਏ ਦਿਖਾਈ ਦੇ ਰਹੇ ਨੇ । resham singh anmol pic

ਹੋਰ ਪੜ੍ਹੋ : ਵਿਆਹ ਦੇ ਮੌਕੇ ‘ਤੇ ਇਸ ਪਰਿਵਾਰ ਨੇ ਕੀਤਾ ਕਮਾਲ ਦਾ ਫੈਸਲਾ, ਇਕੱਠਾ ਹੋਇਆ ਸ਼ਗਨ ਭੇਜਿਆ ਦਿੱਲੀ ਕਿਸਾਨ ਅੰਦੋਲਨ ‘ਚ, ਗਾਇਕ ਕੰਵਰ ਗਰੇਵਾਲ ਨੇ ਵੀ ਕੀਤੀ ਤਾਰੀਫ਼

ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ ਵੀ ਕਿਸਾਨ ਅੰਦੋਲਨ ਪੂਰੇ ਜਜ਼ਬੇ ਦੇ ਨਾਲ ਜੁੜੇ ਹੋਏ ਨੇ । ਉਹ ਰੋਟੀ ਬਨਾਉਣ, ਸਬਜ਼ੀ ਕੱਟ ਤੋਂ ਲੈ ਕੇ ਭਾਂਡੇ ਮਾਂਜਦੇ ਹੋਏ ਨਜ਼ਰ ਆਏ । ਉਹ ਪਹਿਲੇ ਦਿਨ ਤੋਂ ਹੀ ਕਿਸਾਨਾਂ ਦੇ ਹੱਕਾਂ ਦੀ ਗੱਲ ਕਰਦੇ ਹੋਏ ਨਜ਼ਰ ਆਏ ।

inside pic of resham singh anmol

ਰੇਸ਼ਮ ਸਿੰਘ ਅਨਮੋਲ ਦੇ ਗੀਤਾਂ ਚ ਵੀ ਕਿਸਾਨੀ ਝਲਕਦੀ ਹੈ । ਉਹ ਸੋਸ਼ਲ ਮੀਡੀਆ ਉੱਤੇ ਵੀ ਆਪਣੀ ਖੇਤੀ ਕਰਦਿਆਂ ਦੀ ਵੀਡੀਓਜ਼ ਦਰਸ਼ਕਾਂ ਦੇ ਨਾਲ ਸ਼ੇਅਰ ਕਰਦੇ ਰਹਿੰਦੇ ਨੇ ।

reaham singh anmol doing cleaning

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network