ਦੇਖੋ ਵੀਡੀਓ : ਰੇਸ਼ਮ ਸਿੰਘ ਅਨਮੋਲ ਬਣਿਆ ਸ਼ਰਾਰਤੀ ਸਕੂਲ ਨਾ ਜਾਣਾ ਵਾਲਾ ਜਵਾਕ, ਦਰਸ਼ਕਾਂ ਦਾ ਹੱਸ-ਹੱਸ ਹੋਇਆ ਬੁਰਾ ਹਾਲ

Reported by: PTC Punjabi Desk | Edited by: Lajwinder kaur  |  October 08th 2020 12:23 PM |  Updated: October 08th 2020 12:54 PM

ਦੇਖੋ ਵੀਡੀਓ : ਰੇਸ਼ਮ ਸਿੰਘ ਅਨਮੋਲ ਬਣਿਆ ਸ਼ਰਾਰਤੀ ਸਕੂਲ ਨਾ ਜਾਣਾ ਵਾਲਾ ਜਵਾਕ, ਦਰਸ਼ਕਾਂ ਦਾ ਹੱਸ-ਹੱਸ ਹੋਇਆ ਬੁਰਾ ਹਾਲ

ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਹਨ । ਉਹ ਅਕਸਰ ਹੀ ਆਪਣੇ ਫੈਨਜ਼ ਦੇ ਲਈ ਕੁਝ ਨਾ ਕੁਝ ਮਜ਼ੇਦਾਰ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ ।  ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਨੇ ਕਰਵਾਇਆ ਨਿਊ MAKEOVER, ਫੈਨਜ਼ ਦੇ ਨਾਲ ਸ਼ੇਅਰ ਕੀਤੀਆਂ ਨਵੀਆਂ ਤਸਵੀਰਾਂ

ਇਸ ਵਾਰ ਉਨ੍ਹਾਂ ਨੇ ਆਪਣੀ ਮਸਤੀ ਵਾਲਾ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਸਾਂਝਾ ਕੀਤਾ ਹੈ । ਵੀਡੀਓ ‘ਚ ਉਹ ਸਕੂਲ ਵਾਲੇ ਜਵਾਕ ਦੇ ਕਿਰਦਾਰ ‘ਚ ਨਜ਼ਰ ਆ ਰਹੇ ਨੇ । ਜੋ ਸਕੂਲ ਨਾ ਜਾਣ ਦੇ ਬਹਾਨੇ ਮਾਰਦਾ ਹੋਇਆ ਨਜ਼ਰ ਆ ਰਿਹਾ ਹੈ । ਵੀਡੀਓ ‘ਚ ਉਹ ਆਪਣੇ ਘਰ ਦੀ ਬਜ਼ੁਰਗ ਬੀਬੀ ਦੇ ਨਾਲ ਹਾਸਾ-ਠੱਠਾ ਕਰ ਰਹੇ ਨੇ । ਦਰਸ਼ਕ ਵੀ ਇਸ ਵੀਡੀਓ ਨੂੰ ਦੇਖ ਕੇ ਹੱਸ -ਹੱਸ ਕਮਲੇ ਹੋ ਰਹੇ ਨੇ । ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਕਿ ਤੁਹਾਨੂੰ ਸ਼ਰਾਰਤੀ ਜਵਾਕ ਯਾਨੀਕਿ ਰੇਸ਼ਮ ਸਿੰਘ ਅਨਮੋਲ ਕਿਵੇਂ ਦਾ ਲੱਗਿਆ ।

ਜੇ ਗੱਲ ਕਰੀਏ ਰੇਸ਼ਮ ਸਿੰਘ ਅਨਮੋਲ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਕਾਫੀ ਸਰਗਰਮ ਨੇ । ਇਸ ਤੋਂ ਇਲਾਵਾ ਉਹ ਏਨੀਂ ਦਿਨੀਂ ਕਿਸਾਨ ਪ੍ਰਦਰਸ਼ਨਾਂ ‘ਚ ਕਿਸਾਨ ਵੀਰਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਖੜ੍ਹੇ ਹੋਏ ਨਜ਼ਰ ਆ ਰਹੇ ਹਨ ।

 

View this post on Instagram

 

???

A post shared by Resham Singh Anmol (@reshamsinghanmol) on


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network