ਰੇਸ਼ਮ ਅਨਮੋਲ ਨੇ ਆਪਣੇ ਪਹਿਲੇ ਦੇਸੀ ਇੰਸਟਰੂਮੈਂਟ 'ਤੇ ਜਦੋਂ ਗਾਇਆ 'ਦਿਲ ਲਗੀ' ਗੀਤ, ਦੇਖੋ ਵੀਡੀਓ
ਰੇਸ਼ਮ ਅਨਮੋਲ ਨੇ ਆਪਣੇ ਪਹਿਲੇ ਦੇਸੀ ਇੰਸਟਰੂਮੈਂਟ 'ਤੇ ਜਦੋਂ ਗਾਇਆ 'ਦਿਲ ਲਗੀ' ਗੀਤ, ਦੇਖੋ ਵੀਡੀਓ : ਪੰਜਾਬੀ ਗਾਇਕ ਰੇਸ਼ਮ ਅਨਮੋਲ ਬੇਬਾਕ ਸਟੇਜਾਂ ਤੋਂ ਅਤੇ ਸ਼ੋਸ਼ਲ ਮੀਡੀਆ 'ਤੇ ਦੇਸ਼ 'ਚ ਚਲਦੇ ਮੁੱਦਿਆਂ 'ਤੇ ਆਵਾਜ਼ ਚੁੱਕਦੇ ਹੀ ਰਹਿੰਦੇ ਹਨ। ਪਰ ਇਸ ਵਾਰ ਉਹ ਆਪਣੀ ਇੱਕ ਵੀਡੀਓ ਦੇ ਕਰਕੇ ਚਰਚਾ 'ਚ ਹਨ, ਜੋ ਕਿ ਕਾਫੀ ਵਾਇਰਲ ਹੋ ਰਹੀ ਹੈ। ਜੀ ਹਾਂ ਉਹਨਾਂ ਇੱਕ ਵੀਡੀਓ ਸਾਂਝਾਂ ਕੀਤਾ ਹੈ ਜਿਸ 'ਚ ਰੇਸ਼ਮ ਅਨਮੋਲ ਪਾਣੀ ਵਾਲੇ ਡੱਬੇ ਨੂੰ ਵਰਤਕੇ ਹਿੱਟ ਗੀਤ ਦਿਲ ਲਗੀ ਗਾ ਰਹੇ ਹਨ। ਰੇਸ਼ਮ ਅਨਮੋਲ ਡੱਬੇ ਨੂੰ ਬਿਲਕੁਲ ਕਿਸੇ ਸੰਗੀਤਕ ਸਾਜ ਦੀ ਤਰਾਂ ਵਜਾ ਰਹੇ ਹਨ।
ਗਾਇਕ ਰੇਸ਼ਮ ਸਿੰਘ ਅਨਮੋਲ ਦਾ ਕਹਿਣਾ ਹੈ ਕਿ 'ਮੇਰਾ ਪਹਿਲਾ ਦੇਸੀ ਇੰਸਟਰੂਮੈਂਟ ਜਿਹਦੇ ਨਾਲ ਬਾਥ ਰੂਮ 'ਚ ਗਾਉਣਾ ਸਿੱਖਿਆ'।ਰੇਸ਼ਮ ਅਨੋਮਲ ਦੀ ਗਿਆਕੀ ਤੋਂ ਤਾਂ ਹਰ ਕੋਈ ਵਾਕਿਫ ਹੈ ਪਰ ਉਹਨਾਂ ਦੇ ਇਸ ਹੁਨਰ ਤੋਂ ਵੀ ਅੱਜ ਪਰਦਾ ਉੱਠ ਗਿਆ ਹੈ। ਰੇਸ਼ਮ ਅਨਮੋਲ ਹੁਣ ਤੱਕ ਕਈ ਹਿੱਟ ਗਾਣਿਆਂ 'ਤੇ ਦਰਸ਼ਕਾਂ ਦੇ ਭੰਗੜੇ ਪਵਾ ਚੁੱਕੇ ਨੇ। ਜਿੰਨ੍ਹਾਂ 'ਚ ਉਹਨਾਂ ਦਾ ਹਾਲ 'ਚ ਆਇਆ ਗੀਤ ਵਿਆਹ ਵਾਲੀ ਜੋੜੀ, ਨਾਗਣੀ, ਭਾਬੀ ਥੋਡੀ ਐਂਡ ਆ ਵਰਗੇ ਕਈ ਗਾਣੇ ਸ਼ਾਮਿਲ ਹਨ।
ਰੇਸ਼ਮ ਅਨਮੋਲ ਦੇ ਗਾਣਿਆਂ ਵਾਂਗ ਉਹਨਾਂ ਦੇ ਇਸ ਵੀਡੀਓ ਨੂੰ ਵੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਉਹਨਾਂ ਦੇ ਪ੍ਰਸ਼ੰਸ਼ਕ ਕਮੈਂਟ ਬਾਕਸ 'ਚ ਰੇਸ਼ਮ ਅਨਮੋਲ ਦੀਆਂ ਖੂਬ ਤਾਰੀਫਾਂ ਕਰ ਰਹੇ ਹਨ।