ਰੇਸ਼ਮ ਸਿੰਘ ਅਨਮੋਲ ਦੀਆਂ ਭੈਣਾਂ ਦੇ ਇਸ ਜਵਾਬ ਨੇ ਜਿੱਤਿਆ ਹਰ ਇੱਕ ਦਾ ਦਿਲ, ਇਸ ਵਜ੍ਹਾ ਕਰਕੇ ਸੜਕ ‘ਤੇ ਹੀ ਇੱਕ ਭੈਣ ਨੇ ਬੰਨੀ ਰੱਖੜੀ, ਗਾਇਕ ਵੀ ਹੋਏ ਭਾਵੁਕ
22 ਅਗਸਤ ਯਾਨੀ ਕਿ ਅੱਜ ਪੂਰਾ ਦੇਸ਼ ਬਹੁਤ ਹੀ ਗਰਮਜੋਸ਼ੀ ਦੇ ਨਾਲ ਰੱਖੜੀ ਦਾ ਤਿਉਹਾਰ ਮਨਾ ਰਿਹਾ ਹੈ। ਰੱਖੜੀ ਦੇ ਮੌਕੇ ‘ਤੇ ਭੈਣਾਂ ਆਪਣੇ ਭਰਾਵਾਂ ਦੇ ਗੁੱਟ ‘ਤੇ ਰੱਖੜੀ (Raksha Bandhan) ਬੰਨ ਕੇ ਉਸ ਦੀ ਲੰਮੀ ਉਮਰ ਦੀ ਦੁਆ ਕਰਦੀਆਂ ਹਨ । ਪੰਜਾਬੀ ਕਲਾਕਾਰ ਵੀ ਇਸ ਤਿਉਹਾਰ ਨੂੰ ਭੈਣ-ਭਰਾ ਦੇ ਨਾਲ ਸੈਲੀਬ੍ਰੇਟ ਕਰ ਰਹੇ ਨੇ।
Image Source: Instagram
Image Source: Instagram
ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ (Resham Singh Anmol)ਨੇ ਦਿਲ ਨੂੰ ਛੂਹ ਜਾਣ ਵਾਲੀ ਪੋਸਟ ਪਾ ਕੇ ਇਸ ਤਿਉਹਾਰ ਦੀ ਵਧਾਈ ਦਿੱਤੀ ਹੈ। ਦੱਸ ਦਈਏ ਰੇਸ਼ਮ ਸਿੰਘ ਅਨਮੋਲ ਵਾਂਗ ਉਨ੍ਹਾਂ ਦੀਆਂ ਭੈਣਾਂ ਵੀ ਕਿਸਾਨੀ ਸੰਘਰਸ਼ ਨਾਲ ਜੁੜੀਆਂ ਹੋਈਆਂ ਨੇ। ਰੇਸ਼ਮ ਸਿੰਘ ਅਨਮੋਲ ਨੇ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਆਪਣੀ ਭੈਣ ਨੂੰ ਪੁੱਛਿਆ ਰੱਖੜੀ ਤੇ ਕੀ ਚਾਹੀਦਾ, ਕਹਿੰਦੀ ਵੀਰੇ ਦਿੱਲੀ ਬਾਰਡਰ ਤੇ ਹਾਜ਼ਿਰ ਲਾਕੇ ਆ ਰਹੀ ਹਾਂ ਮੈਂ ਰਸਤੇ ਚ ਆ ਕੇ ਰੋਡ ਤੇ ਹੀ ਰੱਖੜੀ ਬੰਨ ਦਿੰਦੀ ਆ ???? ਦੂਜੀ ਭੈਣ ਕਹਿੰਦੀ ਰੱਖੜੀ ਬਾਅਦ ‘ਚ ਬੰਨ ਲਵਾਂਗੇ ❤️❤️
#happyrakhri #kisanmajdooriktazindabad #jitegakisan’ । ਰੇਸ਼ਮ ਸਿੰਘ ਅਨਮੋਲ ਦੀ ਭੈਣ ਦੀ ਇਹ ਗੱਲ ਹਰ ਇੱਕ ਦੇ ਦਿਲ ਨੂੰ ਛੂਹ ਰਹੀ ਹੈ।
View this post on Instagram
ਵੀਡੀਓ ‘ਚ ਦੇਖ ਸਕਦੇ ਹੋ ਰੇਸ਼ਮ ਸਿੰਘ ਅਨਮੋਲ ਸੜਕ ਤੇ ਹੀ ਆਪਣੀ ਭੈਣ ਤੋਂ ਰੱਖੜੀ ਬੰਨਵਾ ਰਹੇ ਨੇ। ਉਨ੍ਹਾਂ ਨੇ ਆਪਣੀ ਭੈਣ ਦੇ ਜਜ਼ਬੇ ਨੂੰ ਵੀ ਸਲਾਮ ਕੀਤਾ ਤੇ ਕਿਸਾਨੀ ਸੰਘਰਸ਼ ਦੀ ਜਿੱਤ ਲਈ ਅਰਦਾਸ ਵੀ ਕੀਤੀ। ਜੇ ਗੱਲ ਕਰੀਏ ਰੇਸ਼ਮ ਸਿੰਘ ਅਨਮੋਲ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਨੇ, ਜਿਨ੍ਹਾਂ ਨੇ ਕਈ ਸੁਪਰ ਹਿੱਟ ਗੀਤ ਪੰਜਾਬੀ ਮਿਊਜ਼ਿਕ ਜਗਤ ਨੂੰ ਦਿੱਤੇ ਨੇ। ਉਨ੍ਹਾਂ ਦੇ ਗੀਤ ਜ਼ਿਆਦਾਤਰ ਕਿਸਾਨੀ ਤੇ ਪਿੰਡਾਂ ਨਾਲ ਹੀ ਜੁੜੇ ਹੋਏ ਨੇ।