ਦੇਖੋ ਕਿਵੇਂ ਅੱਲੜਾਂ ਦੀ ‘ਹਾਰਟ ਬੀਟ’ ਘਟਾਉਂਦੇ ਨੇ ਰੇਸ਼ਮ ਸਿੰਘ ਅਨਮੋਲ
ਰੇਸ਼ਮ ਸਿੰਘ ਅਨਮੋਲ (Resham Singh Anmol) ਦਾ ਨਵਾਂ ਗੀਤ ‘ਹਾਰਟਬੀਟ’ (Heartbeat) ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ (Song )ਦੇ ਬੋਲ ਕੁਲਸ਼ਾਨ ਸੰਧੂ ਨੇ ਲਿਖੇ ਹਨ ਅਤੇ ਮਿਊਜ਼ਿਕ ਦਿੱਤਾ ਹੈ ਮਿਕਸ ਸਿੰਘ ਨੇ । ਇਸ ਗੀਤ ਨੂੰ ਸਰੋਤਿਆਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ । ਇਸ ਗੀਤ ‘ਚ ਇੱਕ ਅਜਿਹੇ ਗੱਭਰੂ ਦੀ ਗੱਲ ਕੀਤੀ ਗਈ ਹੈ ਜਿਸ ਦੀ ਹਰ ਮੁਟਿਆਰ ਦੀਵਾਨੀ ਹੈ, ਪਰ ਉਹ ਮੁਟਿਆਰਾਂ ਤੋਂ ਥੋੜਾ ਪਰਹੇਜ਼ ਹੀ ਰੱਖਦਾ ਹੈ ।
image From Resham Singh Anmol new song
ਹੋਰ ਪੜ੍ਹੋ : ਮਿਲਿੰਦ ਗਾਬਾ ਦੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਰੇਸ਼ਮ ਸਿੰਘ ਅਨਮੋਲ ਨੇ ਦਿੱਤੀ ਵਧਾਈ
ਇਹ ਗੱਭਰੂ ਨਾਂ ਤਾਂ ਕਿਸੇ ਤਰ੍ਹਾਂ ਦੇ ਸ਼ੋਅ ਆਫ ‘ਚ ਵਿਸ਼ਵਾਸ਼ ਕਰਦਾ ਹੈ ਅਤੇ ਨਾਂ ਹੀ ਉਹ ਫਾਲਤੂ ਦੇ ਕੰਮਾਂ ‘ਚ ਆਪਣਾ ਟਾਈਮ ਖਰਾਬ ਕਰਦਾ ਹੈ । ਉਸ ਦੀਆਂ ਇਹ ਆਦਤਾਂ ਹੀ ਹਰ ਮੁਟਿਆਰ ਨੂੰ ਕੀਲ ਲੈਂਦੀਆਂ ਹਨ । ਰੇਸ਼ਮ ਸਿੰਘ ਅਨਮੋਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ ਅਤੇ ਉਹ ਗਾਇਕ ਹੋਣ ਦੇ ਨਾਲ ਨਾਲ ਇੱਕ ਕਿਸਾਨ ਵੀ ਹਨ ।
image From Resham Singh anmol song
ਉਹ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਅਕਸਰ ਵੀਡੀਓਜ਼ ਅਤੇ ਤਸਵੀਰਾਂ ਵੀ ਸਾਂਝੀਆਂ ਕਰਦੇ ਰਹਿੰਦੇ ਹਨ । ਜਿਸ ‘ਚ ਉਹ ਆਪਣੇ ਖੇਤਾਂ ‘ਚ ਕੰਮ-ਕਾਜ ਕਰਦੇ ਹੋਏ ਨਜ਼ਰ ਆਉਂਦੇ ਹਨ । ਰੇਸ਼ਮ ਸਿੰਘ ਅਨਮੋਲ ਨੇ ਇੰਡਸਟਰੀ ‘ਚ ਜਗ੍ਹਾ ਬਨਾਉਣ ਦੇ ਲਈ ਲੰਮਾ ਸੰਘਰਸ਼ ਕੀਤਾ ਹੈ ਅਤੇ ਉਹ ਲੰਮੇ ਸਮੇਂ ਤੋਂ ਇੰਡਸਟਰੀ ‘ਚ ਸਰਗਰਮ ਹਨ ।
ਉਨ੍ਹਾਂ ਦਾ ਵੱਡਾ ਭਰਾ ਵਿਦੇਸ਼ ‘ਚ ਰਹਿੰਦਾ ਹੈ । ਜਿਸ ਦੇ ਨਾਲ ਅਕਸਰ ਉਹ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ । ਰੀਲ ਲਾਈਫ ‘ਚ ਜਿੰਮ ‘ਚ ਪਸੀਨਾ ਵਹਾਉਣ ਵਾਲੇ ਰੇਸ਼ਮ ਸਿੰਘ ਅਨਮੋਲ ਅਸਲ ਜ਼ਿੰਦਗੀ ‘ਚ ਵੀ ਆਪਣੀ ਫਿੱਟਨੈਸ ਦਾ ਖਾਸ ਧਿਆਨ ਰੱਖਦੇ ਹਨ ।
View this post on Instagram