ਗਾਲ੍ਹਾਂ ਕੱਢਣ ਤੋਂ ਬਾਅਦ ਕਪਿਲ ਸ਼ਰਮਾ ਪੁੱਜੇ ਪੁਲਿਸ ਕੋਲ, ਦਰਜ਼ ਹੋਈ FIR

Reported by: PTC Punjabi Desk | Edited by: Gourav Kochhar  |  April 07th 2018 07:00 AM |  Updated: April 07th 2018 07:01 AM

ਗਾਲ੍ਹਾਂ ਕੱਢਣ ਤੋਂ ਬਾਅਦ ਕਪਿਲ ਸ਼ਰਮਾ ਪੁੱਜੇ ਪੁਲਿਸ ਕੋਲ, ਦਰਜ਼ ਹੋਈ FIR

ਕਪਿਲ ਸ਼ਰਮਾ ਨੇ ਆਪਣੇ ਸਾਬਕਾ ਮੈਨੇਜਰ ਨੀਤੀ, ਪ੍ਰੀਤੀ ਅਤੇ ਪੱਤਰਕਾਰ ਵਿੱਕੀ ਲਾਲਵਾਨੀ ਖਿਲਾਫ ਮੁੰਬਈ ਦੇ ਓਸਿਵਾਰਾ ਪੁਲਸਸਟੇਸ਼ਨ ਵਿਚ ਕੇਸ ਦਰਜ ਕਰਵਾਇਆ ਹੈ। ਕਪਿਲ ਨੇ ਇਨ੍ਹਾਂ ਲੋਕਾਂ 'ਤੇ 25 ਲੱਖ ਰੁਪਏ ਵਸੂਲਣ ਦਾ ਦੋਸ਼ ਲਗਾਇਆ ਹੈ। ਕਪਿਲ ਦਾ ਦੋਸ਼ ਹੈ ਕਿ ਵਿੱਕੀ ਲਾਲਵਾਨੀ ਉਨ੍ਹਾਂ ਨੂੰ ਮੀਡੀਆ ਵਿਚ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਨ੍ਹਾਂ ਸਭ ਗੱਲਾਂ ਵਿਚਕਾਰ ਇਕ ਵੈੱਬਸਾਈਟ ਦੇ ਐਡੀਟਰ ਵਿੱਕੀ ਲਾਲਵਾਨੀ ਨੇ ਆਪਣੇ ਅਤੇ ਕਪਿਲ ਵਿਚਕਾਰ ਹੋਈ ਗੱਲਬਾਤ ਦਾ ਇਕ ਆਡੀਓ ਰਿਲੀਜ਼ ਕੀਤਾ ਹੈ, ਜਿਸ ਵਿਚ ਕਪਿ‍ਲ ਗਾਲ੍ਹਾਂ ਕੱਢ ਰਹੇ ਹਨ। ਰਿਕਾਰਡਿੰਗ ਕਾਲ ਵਿਚ ਕਪ‍ਿਲ ਸ਼ਰਮਾ ਨੇ ਐਡੀਟਰ 'ਤੇ ਪੈਸਿਆਂ ਲਈ ਉਨ੍ਹਾਂ ਦਾ ਨਾਮ ਖ਼ਰਾਬ ਕਰਨ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਦੇ ਟਵਿਟਰ 'ਤੇ ਪੋਸਟ ਕਰਦੇ ਹੋਏ ਉਨ੍ਹਾਂ ਨੇ ਕਿਹਾ ਹੈ ਕਿ ਮੈਂ ਅਜਿਹੇ ਲੋਕਾਂ ਨੂੰ ਨਹੀਂ ਛੱਡਾਗਾਂ।

ਕਪਿਲ ਨੇ ਬੋਲੀ ਇਹ ਗੱਲ

kapil sharma

ਕਪਿਲ ਸ਼ਰਮਾ Kapil Sharma ਨੇ ਆਪਣੇ ਲਈ ਨਵੀਂ ਮੁਸ਼ਕਲ ਖੜ੍ਹੀ ਕਰ ਲਈ ਹੈ। ਉਨ੍ਹਾਂ ਨੇ ਇਕ ਐਂਟਰਟੇਨਮੈਂਟ ਵੈੱਬਸਾਈਟ ਦੇ ਐਡੀਟਰ ਨੂੰ ਧਮਕੀ ਦਿੱਤੀ ਹੈ ਅਤੇ ਨਾਲ ਹੀ ਇਹ ਵੀ ਕਿਹਾ ਹੈ ਤੁਹਾਡੀ ਧੀ ਮੇਰੇ ਨਾਲ ਸੌਂਣਾ ਚਾਹੁੰਦੀ ਹੈ। ਕਪਿਲ ਨੇ SpotboyE ਦੇ ਐਡੀਟਰ ਵਿਕੀ ਲਾਲਵਾਨੀ ਨੂੰ ਫੋਨ ਕਰ ਕੇ ਬਹੁਤ ਗਾਲ੍ਹਾਂ ਕੱਢੀਆਂ ਹਨ। ਵੈੱਬਸਾਈਟ ਨੇ ਫੋਨ ਦੀ ਪੂਰੀ ਰਿਕਾਰਡਿੰਗ ਨੂੰ ਰਿਲੀਜ਼ ਕੀਤਾ ਹੈ। ਕਪਿਲ ਸ਼ਰਮਾ, ਵਿਕੀ ਨੂੰ ਕਾਲ ਕਰਕੇ ਕਹਿੰਦੇ ਹਨ ਕਿ ਤੁਸੀਂ ਮੇਰੇ ਬਾਰੇ ਗਲਤ ਖਬਰਾਂ ਕਿਉਂ ਛਾਪਦੇ ਹੋ। ਤੁਸੀਂ ਇਹ ਕਦੇ ਕਿਉਂ ਨਹੀਂ ਲਿਖਿਆ ਕਿ ਮੈਂ ਯਸ਼ ਰਾਜ ਦੀ ਬੈਂਕ ਚੋਰ ਨੂੰ ਰਿਜੈਕਟ ਕਰ ਦਿੱਤਾ ਸੀ ਅਤੇ ਉਹ ਫਲਾਪ ਹੋ ਗਈ। ਤੁਸੀਂ ਪੈਸੇ ਲਈ ਇਹ ਸਭ ਕਰਦੇ ਹੋ ਤਾਂ ਮੇਰੇ ਕੋਲ ਆਓ ਨਾ। ਉਸ ਤੋਂ ਬਾਅਦ ਕਪਿਲ ਗਾਲ੍ਹਾਂ ਕੱਢਣਾ ਸ਼ੁਰੂ ਹੋ ਗਏ ਅਤੇ ਕਹਿੰਦੇ ਹਨ ਕਿ ਤੁਹਾਡੀ ਧੀ ਮੇਰੇ ਨਾਲ ਸੌਂਣਾ ਚਾਹੁੰਦੀ ਹੈ... ਲਿਖ ਨਾ ਇਸ 'ਤੇ। ਤੂੰ ਇਹ ਸਭ ਲਿਖ ਕੇ ਆਪਣੀ ਧੀ ਨੂੰ ਵੇਚ ਕੇ ਅਮੀਰ ਹੋ।

kapil sharma

ਵਿਕੀ ਕਹਿੰਦੇ ਹਨ ਕਿ ਤੁਸੀਂ ਮੇਰੇ ਨਾਲ ਅਜਿਹੀ ਗੱਲ ਨਹੀਂ ਕਰ ਸਕਦੇ ਤੁਹਾਨੂੰ ਇੰਗਲਿਸ਼ ਵੀ ਨਹੀਂ ਆਉਂਦੀ। ਇਸ ਗੱਲ ਉੱਤੇ ਵੀ ਕਪਿਲ, ਵਿਕੀ ਨੂੰ ਬਹੁਤ ਗਾਲ੍ਹਾਂ ਦਿੰਦੇ ਹਨ। ਲਗਾਤਾਰ ਗਾਲ੍ਹਾਂ ਦੇਣ ਤੋਂ ਬਾਅਦ ਕਪਿਲ ਦੇ ਫੋਨ 'ਤੇ ਕੋਈ ਹੋਰ ਗੱਲ ਕਰਨ ਲੱਗਦਾ ਹੈ।

ਉਹ ਵਿੱਕੀ ਨੂੰ ਧਮਕੀ ਦਿੰਦਾ ਹੈ ਕਿ ਤੁਹਾਡੇ ਕਾਰਨ ਕਪਿਲ ਡਿਪ੍ਰੈਸ਼ਨ ਵਿਚ ਚਲਾ ਗਿਆ ਹੈ। ਤੁਹਾਡੀਆਂ ਫਰਜ਼ੀ ਖਬਰਾਂ ਕਾਰਨ ਉਸ ਦੀ ਤਬੀਅਤ ਖ਼ਰਾਬ ਹੋ ਰਹੀ ਹੈ। ਮੈਂ ਤੁਹਾਡੇ ਘਰ ਲੀਗਲ ਟੀਮ ਭੇਜਾਂਗਾ। ਵਿਕੀ ਵਾਰ-ਵਾਰ ਪੁੱਛਦੇ ਹਨ ਕਿ ਤੁਸੀਂ ਕੌਣ ਹੋ। ਕੁਝ ਦੇਰ ਬਾਅਦ ਉਹ ਸ਼ਖਸ ਕਹਿੰਦਾ ਹੈ ਕਿ ਉਹ ਕਪਿਲ ਸ਼ਰਮਾ ਦਾ ਸਕਾ ਭਰਾ ਹੈ।

kapil sharma

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network