ਵੱਡੇ ਪਰਦੇ 'ਤੇ ਕਮੀਜ਼ ਉਤਾਰਨ ਵਾਲੇ ਬਾਲੀਵੁੱਡ ਦੇ ਪਹਿਲੇ ਹੀਰੋ ਸਨ ਦਾਰਾ ਸਿੰਘ 

Reported by: PTC Punjabi Desk | Edited by: Rupinder Kaler  |  November 19th 2018 12:16 PM |  Updated: November 19th 2018 12:16 PM

ਵੱਡੇ ਪਰਦੇ 'ਤੇ ਕਮੀਜ਼ ਉਤਾਰਨ ਵਾਲੇ ਬਾਲੀਵੁੱਡ ਦੇ ਪਹਿਲੇ ਹੀਰੋ ਸਨ ਦਾਰਾ ਸਿੰਘ 

ਮਸ਼ਹੂਰ ਭਲਵਾਨ ਅਤੇ ਬਾਲੀਵੁੱਡ ਅਦਾਕਾਰ ਮਰਹੂਮ ਦਾਰਾ ਸਿੰਘ ਦੇ ਜਨਮ ਦਿਹਾੜੇ 'ਤੇ ਮੋਹਾਲੀ ਵਿੱਚ ਉਹਨਾਂ ਦਾ ਬੁੱਤ ਸਥਾਪਿਤ ਕੀਤਾ ਗਿਆ ਹੈ ।ਇਹ ਬੁੱਤ ਮੁਹਾਲੀ ਦੇ ਦਾਰਾ ਸਟੂਡੀਓ ਚੌਂਕ ਵਿੱਚ ਸਥਾਪਿਤ ਕੀਤਾ ਗਿਆ ਹੈ । ਇਸ ਮੌਕੇ 'ਤੇ ਦਾਰਾ ਸਿੰਘ ਦੇ ਬੇਟੇ ਵਿੰਦੂ ਦਾਰਾ ਸਿੰਘ ਵੀ ਮੌਜੂਦ ਰਹੇ । ਇਸ ਦੌਰਾਨ ਦਾਰਾ ਸਿੰਘ ਦੇ ਜੀਵਨ ਨਾਲ ਸਬੰਧਿਤ ਇੱਕ ਕੋਮਿਕਸ ਵੀ ਰਿਲੀਜ਼ ਕੀਤੀ ਗਈ ਜਿਸ ਨੂੰ ਪੜ੍ਹ ਕੇ ਨਵੀਂ ਪੀੜੀ ਖੇਡਾਂ ਵੱਲ ਲੱਗੇਗੀ ।

ਹੋਰ ਵੇਖੋ : ਬਾਲੀਵੁੱਡ ਅਦਾਕਾਰ ਸੁਸ਼ਮੀਤਾ ਸੇਨ ਮਨ੍ਹਾ ਰਹੀ ਹੈ ਆਪਣਾ ਜਨਮ ਦਿਨ

https://twitter.com/RealVinduSingh/status/1064228727658344448

ਦਾਰਾ ਸਿੰਘ ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਜਨਮ 19 ਨਵੰਬਰ 1928 ਨੂੰ ਪੰਜਾਬ ਦੇ ਪਿੰਡ ਧਰਮੂਚਕ 'ਚ ਹੋਇਆ ਸੀ । ਉਹ ਆਪਣੇ ਸਮੇਂ ਦੇ ਵੱਡੇ ਭਲਵਾਨਾਂ ਵਿੱਚ ਗਿਣੇ ਜਾਂਦੇ ਸਨ । ਉਹਨਾਂ ਦਾ ਪੂਰਾ ਨਾਮ ਦਾਰਾ ਸਿੰਘ ਰੰਧਾਵਾ ਸੀ। 12 ਜੁਲਾਈ 2012  ਨੂੰ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ ਸੀ। ਮਜਬੂਤ ਸਰੀਰ ਤੇ ਉੱਚੇ ਕੱਦ ਵਾਲੇ ਦਾਰਾ ਸਿੰਘ ਨੂੰ ਬਚਪਨ ਤੋਂ ਹੀ ਕੁਸ਼ਤੀ ਦਾ ਬਹੁਤ ਸ਼ੌਕ ਸੀ।

ਹੋਰ ਵੇਖੋ : ਬਾਦਸ਼ਾਹ ਦੇ ਇੱਕ ਗੀਤ ਦੀ ਫੀਸ ਸੁਣਕੇ ਪੈਰਾਂ ਹੇਠੋਂ ਖਿਸਕ ਜਾਵੇਗੀ ਜ਼ਮੀਨ

Dara Singh Dara Singh

ਕੁਸ਼ਤੀ ਦੇ ਖੇਤਰ ਵਿੱਚ ਦਾਰਾ ਸਿੰਘ ਨੇ ਉਹ ਮੁਕਾਮ ਹਾਸਲ ਕੀਤਾ ਜਿਹੜਾ ਕਿ ਹੁਣ ਤੱਕ ਕੋਈ ਵੀ ਪਹਿਲਵਾਨ ਹਾਸਲ ਨਹੀਂ ਕਰ ਸਕਿਆ । ਦਾਰਾ ਸਿੰਘ ਨੇ ਇੱਕ ਵਾਰ ਕਿਹਾ ਸੀ ਕਿ ਕੁਸ਼ਤੀ ਨੇ ਉਨ੍ਹਾਂ ਨੂੰ ਪਛਾਣ ਦਿੱਤੀ ਹੈ ਤੇ ਦੌਲਤ ਉਨ੍ਹਾਂ ਨੂੰ ਫਿਲਮਾਂ ਤੋਂ ਮਿਲੀ ਹੈ। ਸ਼ੁਰੂ ਦੇ ਦਿਨਾਂ ਵਿੱਚ ਦਾਰਾ ਸਿੰਘ ਆਪਣੀ ਕਲਾ ਦਾ ਪ੍ਰਦਰਸ਼ਨ ਕਸਬਿਆਂ ਅਤੇ ਸ਼ਹਿਰਾਂ 'ਚ ਹੀ ਕਰਦੇ ਰਹੇ ਤੇ ਬਾਅਦ ਵਿੱਚ ਉਹਨਾਂ ਨੇ ਕੌਮਾਂਤਰੀ ਪੱਧਰ ਦੇ ਪਹਿਲਾਵਨਾਂ ਨਾਲ ਮੁਕਾਬਲਾ ਕੀਤਾ।

ਹੋਰ ਵੇਖੋ : ਜਾਣੋਂ ਜ਼ੀਨਤ ਅਮਾਨ ਦੇ ਜੀਵਨ ਨਾਲ ਜੁੜੇ ਕੁਝ ਦਿਲਚਸਪ ਕਿੱਸੇ

Dara Singh Dara Singh

ਰੁਸਤਮ-ਏ-ਪੰਜਾਬ ਅਤੇ ਰੁਸਤਮ-ਏ-ਹਿੰਦ ਨਾਂ ਨਾਲ ਜਾਣੇ ਜਾਂਦੇ ਦਾਰਾ ਸਿੰਘ ਰਾਸ਼ਟਰੀ ਮੰਡਲ ਖੇਡਾਂ ਵਿੱਚ ਵੀ ਕੁਸ਼ਤੀ ਚੈਂਪਿਅਨ ਰਹੇ। ਭਲਵਾਨੀ ਦੇ ਨਾਲ ਨਾਲ ਉਹਨਾਂ ਨੇ  ਫਿਲਮਾਂ ਵਿੱਚ ਵੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਕਿਹਾ ਜਾਂਦਾ ਹੈ ਕਿ ਪਰਦੇ 'ਤੇ ਕਮੀਜ਼ ਉਤਾਰਨ ਵਾਲੇ ਉਹ ਪਹਿਲੇ ਹੀਰੋ ਸੀ।

ਹੋਰ ਵੇਖੋ : ਜਦੋਂ ਵਧਾਈ ਦੇਣ ਵਾਲੇ ਫੋਟੋਗ੍ਰਾਫਰਾਂ ਤੋਂ ਦੀਪਿਕਾ ਨੇ ਮੰਗੀ ਚਾਕਲੇਟ ,ਵੇਖੋ ਵੀਡਿਓ

Dara Singh Dara Singh

ਸਿਕੰਦਰ-ਏ-ਆਜਮ ਅਤੇ ਡਾਕੂ ਮੰਗਲ ਸਿੰਘ ਵਰਗੀਆਂ ਫਿਲਮਾਂ ਤੋਂ ਆਪਣਾ ਕਰਿਅਰ ਸ਼ੁਰੂ ਕਰਨ ਵਾਲੇ ਦਾਰਾ ਸਿੰਘ ਆਖ਼ਰੀ ਵਾਰ ਇਮਤਿਆਜ਼ ਅਲੀ ਦੀ 2007 ਵਿੱਚ ਰਿਲੀਜ਼ ਹੋਈ ਫਿਲਮ 'ਜਬ ਵੀ ਮੇਟ' ਵਿੱਚ ਅਦਾਕਾਰਾ ਕਰੀਨਾ ਕਪੂਰ ਦੇ ਦਾਦਾ ਦੇ ਰੋਲ ਵਿੱਚ ਨਜ਼ਰ ਆਏ ਸੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network