ਅੱਜ ਹੈ ਮਰਹੂਮ ਐਕਟਰੈੱਸ ਨਰਗਿਸ ਦੱਤ ਦੀ 40ਵੀਂ ਬਰਸੀ, ਜਿਉਂਦੇ ਜੀ ਨਹੀਂ ਸੀ ਪੂਰੀ ਹੋਈ ਇਹ ਖੁਹਾਇਸ਼, ਕੈਂਸਰ ਨੇ ਲੈ ਲਈ ਸੀ ਜਾਨ
ਨਰਗਿਸ ਦੱਤ ਵੀ ਬਾਕਮਾਲ ਦੀ ਹਿੰਦੀ ਫ਼ਿਲਮਾਂ ਦੀ ਅਦਾਕਾਰਾ ਸੀ । ਉਨ੍ਹਾਂ ਨੇ ਮਦਰ ਇੰਡੀਆ, ਅਵਾਰਾ, ਸ਼੍ਰੀ 420, ਚੋਰੀ ਚੋਰੀ, ਅੰਦਾਜ਼ ਵਰਗੀ ਕਈ ਸ਼ਾਨਦਾਰ ਫ਼ਿਲਮਾਂ ਬਾਲੀਵੁੱਡ ਨੂੰ ਦਿੱਤੀਆਂ ਸੀ । ਨਰਗਿਸ ਰਾਜ ਸਭਾ ਲਈ ਨਾਮੀਨੇਟ ਹੋਣ ਵਾਲੀ ਪਹਿਲੀ ਅਦਾਕਾਰਾ ਸੀ ।
image source-google
ਹੋਰ ਪੜ੍ਹੋ : ਸੁਨੀਲ ਦੱਤ ਤੇ ਨਰਗਿਸ ਦੇ ਵਿਆਹ ਵਿੱਚ ਮੁੰਬਈ ਦਾ ਇੱਕ ਡੌਨ ਬਣ ਰਿਹਾ ਸੀ ਰੋੜਾ, ਸੁਨੀਲ ਦੱਤ ਨੇ ਇਸ ਤਰ੍ਹਾਂ ਸੁਲਝਾਇਆ ਮਾਮਲਾ
image source- instagram
ਨਰਗਿਸ ਦੇ ਬਚਪਨ ਦਾ ਨਾਂਅ ਫਾਤਿਮਾ ਰਾਸ਼ਿਦ ਸੀ । ਨਰਗਿਸ ਦਾ ਕਰੀਅਰ ਬਤੌਰ ਚਾਈਲਡ ਆਰਟਿਸਟ ਦੇ ਤੌਰ ਤੇ ਕੀਤਾ ਸੀ ਉਦੋਂ ਉਹਨਾਂ ਦੀ ਉਮਰ ਸਿਰਫ 6 ਸਾਲ ਸੀ । ਨਰਗਿਸ ਨੇ 1942 ਵਿੱਚ ਆਈ ਫ਼ਿਲਮ ਤਮੰਨਾ ਵਿੱਚ ਲੀਡ ਰੋਲ ਕੀਤਾ ਸੀ ਪਰ ਜਿਸ ਫ਼ਿਲਮ ਨੇ ਉਹਨਾਂ ਨੂੰ ਪ੍ਰਸਿੱਧੀ ਦਿਵਾਈ ਉਹ ‘ਮਦਰ ਇੰਡੀਆ’ ਸੀ । ਸਾਲ 1981 ਦੀ ਤਾਰੀਖ 3 ਮਈ ਹਿੰਦੀ ਫ਼ਿਲਮੀ ਜਗਤ ਦੇ ਲਈ ਦੁਖਦਾਇਕ ਖ਼ਬਰ ਲੈ ਕੇ ਆਇਆ। ਤਿੰਨ ਮਈ ਨੂੰ ਦਿੱਗਜ ਐਕਟਰੈੱਸ ਨਰਗਿਸ ਨੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਸੀ ।
image source- instagram
ਨਰਗਿਸ ਦੱਤ ਨੂੰ ਆਪਣੇ ਪੁੱਤਰ ਸੰਜੇ ਦੱਤ ਨਾਲ ਬਹੁਤ ਪਿਆਰ ਸੀ । ਉਹ ਆਪਣੇ ਪੁੱਤਰ ਨੂੰ ਸੁਪਰ ਸਟਾਰ ਬਣਦੇ ਹੋਏ ਦੇਖਣਾ ਚਾਹੁੰਦੀ ਸੀ । ਪਰ ਸੰਜੇ ਦੀ ਫ਼ਿਲਮ ‘ਰੌਕੀ’ ਦੇ ਰਿਲੀਜ਼ ਹੋਣ ਤੋਂ ਪਹਿਲਾਂ ਹੀ ਕੈਂਸਰ ਨਾਲ ਨਰਗਿਸ ਦੀ ਮੌਤ ਹੋ ਗਈ ਸੀ । ਨਰਗਿਸ ਦੱਤ ਦੀ ਇਹ ਖੁਹਾਇਸ਼ ਪੂਰੀ ਨਹੀਂ ਸੀ ਹੋ ਪਾਈ।