ਕਰਮਜੀਤ ਅਨਮੋਲ ਦੀ ਆਵਾਜ਼ ‘ਚ ਧਾਰਮਿਕ ਗੀਤ ਰਿਲੀਜ਼, ਸਰੋਤਿਆਂ ਨੂੰ ਆ ਰਿਹਾ ਪਸੰਦ

Reported by: PTC Punjabi Desk | Edited by: Shaminder  |  September 05th 2022 06:57 PM |  Updated: September 05th 2022 06:59 PM

ਕਰਮਜੀਤ ਅਨਮੋਲ ਦੀ ਆਵਾਜ਼ ‘ਚ ਧਾਰਮਿਕ ਗੀਤ ਰਿਲੀਜ਼, ਸਰੋਤਿਆਂ ਨੂੰ ਆ ਰਿਹਾ ਪਸੰਦ

ਕਰਮਜੀਤ ਅਨਮੋਲ (Karamjit Anmol) ਦੀ ਆਵਾਜ਼ ‘ਚ ਨਵਾਂ ਗੀਤ ‘ਗੁਰਬਾਣੀ’ ਟਾਈਟਲ ਹੇਠ ਰਿਲੀਜ਼ ਕੀਤਾ ਗਿਆ ਹੈ । ਇਸ ਗੀਤ ਦੇ ਬੋਲ ਰਾਣਾ ਰਣਬੀਰ ਨੇ ਲਿਖੇ ਹਨ ਅਤੇ ਇਸ ਗੀਤ ‘ਚ ‘ਗੁਰਬਾਣੀ’ ਦੀ ਮਹਿਮਾ ਦਾ ਗੁਣਗਾਣ ਕੀਤਾ ਗਿਆ ਹੈ । ਇਸ ਗੀਤ ਦੀ ਫੀਚਰਿੰਗ ‘ਚ ਕਰਮਜੀਤ ਅਨਮੋਲ, ਬਾਬਾ ਬਲਬੀਰ ਸਿੰਘ ਸੀਂਚੇਵਾਲ ਨਜ਼ਰ ਆ ਰਹੇ ਹਨ ।

Baba Balbir singh ji ,, Image Source : Instagram

ਹੋਰ ਪੜ੍ਹੋ : ਆਪਣੀ ਇਸ ਚੀਜ਼ ਨੂੰ ਛਿਪਾਉਣ ਲਈ ਸ਼ੂਟਿੰਗ ‘ਤੇ ਇਹ ਕੰਮ ਕਰਦੇ ਸਨ ਧਰਮਿੰਦਰ, ਕੋ-ਸਟਾਰ ਨੇ ਸਿਖਾਇਆ ਸੀ ਸਬਕ

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਕਰਮਜੀਤ ਅਨਮੋਲ ਦੀ ਆਵਾਜ਼ ‘ਚ ਕਈ ਧਾਰਮਿਕ ਗੀਤ ਕੱਢੇ ਜਾ ਚੁੱਕੇ ਹਨ । ਕਰਮਜੀਤ ਅਨਮੋਲ ਪਿਛਲੇ ਲੰਮੇ ਸਮੇਂ ਤੋਂ ਇੰਡਸਟਰੀ ‘ਚ ਸਰਗਰਮ ਹਨ ।ਉਹ ਗੀਤਾਂ ਦੇ ਨਾਲ-ਨਾਲ ਫ਼ਿਲਮਾਂ ‘ਚ ਵੀ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ‘ਚ ਨਜ਼ਰ ਆ ਰਹੇ ਹਨ ।

Karamjit Anmol Image Source : YouTube

ਹੋਰ ਪੜ੍ਹੋ :  ਜਸਬੀਰ ਜੱਸੀ ਨੇ ਗਾਇਨ ਕੀਤਾ ਸ਼ਬਦ ‘ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ’, ਵੇਖੋ ਵੀਡੀਓ

ਉਨ੍ਹਾਂ ਤੋਂ ਬਿਨਾਂ ਕੋਈ ਵੀ ਫ਼ਿਲਮ ਅਧੂਰੀ ਮੰਨੀ ਜਾਂਦੀ ਹੈ । ਉਨ੍ਹਾਂ ਨੇ ਫ਼ਿਲਮਾਂ ‘ਚ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ । ਭਾਵੇਂ ਉਹ ਸੰਜੀਦਾ ਹੋਣ ਜਾਂ ਫਿਰ ਕਾਮਿਕ, ਪਰ ਉਨਾਂ ਨੂੰ ਕਾਮਿਕ ਕਿਰਦਾਰਾਂ ‘ਚ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ।

Baba Balbir singh ji Image Source :Youtube

ਕਰਮਜੀਤ ਅਨਮੋਲ ਨੇ ਅਦਾਕਾਰੀ ਦੇ ਖੇਤਰ ‘ਚ ਨਾਮ ਕਮਾਉਣ ਦੇ ਲਈ ਕਾਫੀ ਮਿਹਨਤ ਕੀਤੀ ਸੀ ਅਤੇ ਆਪਣੀ ਇਸ ਮਿਹਨਤ ਦੀ ਬਦੌਲਤ ਹੀ ਉਸ ਨੇ ਅਦਾਕਾਰੀ ਦੇ ਖੇਤਰ ‘ਚ ਵੱਖਰਾ ਮੁਕਾਮ ਪਾ ਲਿਆ ਹੈ । ਅੱਜ ਉਨ੍ਹਾਂ ਦਾ ਨਾਮ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਸਿਤਾਰਿਆਂ ‘ਚ ਆਉਂਦਾ ਹੈ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network