ਗਾਇਕਾ ਪਰਵੀਨ ਭਾਰਟਾ ਦੀ ਆਵਾਜ਼ 'ਚ ਧਾਰਮਿਕ ਗੀਤ 'ਰੰਗ ਨਾਮ ਦਾ ਚੜਿਆ' ਰਿਲੀਜ਼
ਗਾਇਕਾ ਪਰਵੀਨ ਭਾਰਟਾ (Parveen Bharta ) ਦੀ ਆਵਾਜ਼ 'ਚ ਧਾਰਮਿਕ ਗੀਤ 'ਰੰਗ ਨਾਮ ਦਾ ਚੜਿਆ' (Rang Naam Da Chariya) ਰਿਲੀਜ਼ ਹੋ ਚੁੱਕਿਆ ਹੈ । ਗੁਰੂ ਰਵੀਦਾਸ ਜੀ ਨੂੰ ਸਮਰਪਿਤ ਇਸ ਗੀਤ 'ਚ ਗੁਰੂ ਰਵੀਦਾਸ ਜੀ ਦੀ ਮਹਿਮਾ ਦਾ ਗੁਣਗਾਣ ਕੀਤਾ ਗਿਆ ਹੈ । ਇਸ ਦੇ ਨਾਲ ਹੀ ਇਸ ਧਾਰਮਿਕ ਗੀਤ ਚ ਗੁਰੂ ਰਵੀਦਾਸ ਜੀ ਦੀ ਬਹੁਤ ਹੀ ਪਿਆਰੀ ਸੇਵਕ ਮੀਰਾਂ ਬਾਈ ਜੀ ਦੀ ਗੱਲ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਜ਼ਹਿਰ ਦਾ ਪਿਆਲਾ ਵੀ ਉਸ ਲਈ ਅੰਮ੍ਰਿਤ ਬਣ ਜਾਂਦਾ ਹੈ ਜਦੋਂ ਮੀਰਾਂਬਾਈ ਜੀ ਦਾ ਦਿਓਰ ਉਸ ਨੂੰ ਜ਼ਹਿਰ ਦੇ ਕੇ ਜਾਂਦਾ ਹੈ ਤਾਂ ਉਹ ਹੱਸਦੀ ਹੱਸਦੀ ਇਸ ਜ਼ਹਿਰ ਦੇ ਪਿਆਲੇ ਨੂੰ ਅੰਮ੍ਰਿਤ ਮੰਨ ਕੇ ਪੀ ਜਾਂਦੀ ਹੈ ।
image From parveen bharta song
ਹੋਰ ਪੜ੍ਹੋ : ਹਰੀ ਮਿਰਚ ਖਾਣ ਦੇ ਹਨ ਕਈ ਫਾਇਦੇ, ਕਈ ਬੀਮਾਰੀਆਂ ‘ਚ ਹੈ ਲਾਭਦਾਇਕ
ਇਸ ਗੀਤ ਦੇ ਬੋਲ ਸ਼ਰਨ ਨੇ ਲਿਖੇ ਹਨ ਅਤੇ ਐੱਚ ਐੱਸ ਟਿਊਨਸ ਦੇ ਲੇਬਲ ਹੇਠ ਇਸ ਧਾਰਮਿਕ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ ।ਮਿਊਜ਼ਿਕ ਜੱਸੀ ਬ੍ਰੋਸ ਵੱਲੋਂ ਦਿੱਤਾ ਗਿਆ ਹੈ । ਇਸ ਗੀਤ ਦੀ ਫੀਚਰਿੰਗ 'ਚ ਪਰਵੀਨ ਭਾਰਟਾ ਵੀ ਨਜ਼ਰ ਆ ਰਹੇ ਹਨ । ਇਸ ਧਾਰਮਿਕ ਗੀਤ ਨੂੰ ਸਰੋਤਿਆਂ ਵੱਲੋਂ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।
image from parveen Bharta song
ਇਸ ਗੀਤ ਨੂੰ ਸੁਣ ਕੇ ਸਰੋਤੇ ਵੀ ਗੁਰੂ ਰਵੀਦਾਸ ਜੀ ਦੇ ਰੰਗ 'ਚ ਰੰਗੇ ਹੋਏ ਨਜ਼ਰ ਆ ਰਹੇ ਹਨ । ਇਸ ਦੇ ਨਾਲ ਹੀ ਕੁਲ ਲੁਕਾਈ ਨੂੰ ਵੀ ਉਸ ਪ੍ਰਮਾਤਮਾ ਦੇ ਨਾਮ ਨਾਲ ਜੁੜਨ ਦਾ ਸੁਨੇਹਾ ਦਿੱਤਾ ਗਿਆ ਹੈ ਕਿਉਂਕਿ ਜੋ ਆਪਣੀ ਲਿਵ ਨੂੰ ਉਸ ਪ੍ਰਮਾਤਾਮਾ ਦੇ ਨਾਲ ਜੋੜ ਲੈਂਦਾ ਹੈ ਉਸ ਦੇ ਹਰ ਤਰ੍ਹਾਂ ਦੇ ਦੁੱਖਾਂ ਸੰਤਾਪਾਂ ਨੂੰ ਦੂਰ ਕਰ ਦਿੰਦਾ ਹੈ ਅਤੇ ਫਿਰ ਕਿਸੇ ਵੀ ਤਰ੍ਹਾਂ ਦੀਆਂ ਸੰਸਾਰਕ ਚੀਜ਼ਾਂ ਦੀ ਇੱਛਾ ਨਹੀਂ ਰਹਿੰਦੀ। ਕਿਉਂਕਿ ਉਸ ਨੂੰ ਨਾਮ ਦੀ ਖੁਮਾਰੀ ਅਜਿਹੀ ਚੜੀ ਹੋਈ ਹੁੰਦੀ ਹੈ ਕਿ ਉਸ ਨੂੰ ਦੀਨ ਦੁਨੀਆ ਦੀ ਵੀ ਕੋਈ ਖਬਰ ਨਹੀਂ ਰਹਿੰਦੀ ।ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਪਰਵੀਨ ਭਾਰਟਾ ਨੇ ਕਈ ਹਿੱਟ ਗੀਤ ਦਿੱਤੇ ਹਨ ।