ਪਾਕਿਸਤਾਨੀ ਕ੍ਰਿਕੇਟਰ ਨਾਲ ਰੇਖਾ ਦਾ ਹੋਣ ਵਾਲਾ ਸੀ ਵਿਆਹ, ਮਾਂ ਨੇ ਪੰਡਿਤ ਨੂੰ ਦਿਖਾ ਦਿੱਤੀ ਸੀ ਦੋਹਾਂ ਦੀ ਕੁੰਡਲੀ
ਅਦਾਕਾਰਾ ਰੇਖਾ ਨੇ ਕਈ ਸ਼ਾਨਦਾਰ ਫ਼ਿਲਮਾਂ ਵਿੱਚ ਕੰਮ ਕੀਤਾ ਹੈ । ਰੇਖਾ ਨੇ ਜਿੰਨੀਆਂ ਸੁਰਖੀਆਂ ਆਪਣੀਆਂ ਫ਼ਿਲਮਾਂ ਰਾਹੀਂ ਬਟੋਰੀਆਂ ਉਸ ਤੋਂ ਕਿਤੇ ਵੱਧ ਨਿੱਜੀ ਜ਼ਿੰਦਗੀ ਵਿੱਚ ਆਉਣ ਵਾਲੇ ਉਤਰਾਅ ਚੜਾਅ ਕਰਕੇ ਵੀ ਬਟੋਰੀਆਂ । ਉਹਨਾਂ ਦਾ ਨਾਂਅ ਅਮਿਤਾਬ ਬੱਚਨ ਨਾਲ ਜੁੜਦਾ ਰਿਹਾ ਹੈ । ਪਰ ਉਹਨਾਂ ਦਾ ਨਾਂਅ ਪਾਕਿਸਤਾਨ ਦੇ ਸਾਬਕਾ ਕ੍ਰਿਕੇਟਰ ਤੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨਾਲ ਵੀ ਜੁੜ ਚੁੱਕਿਆ ਹੈ ।
ਹੋਰ ਪੜ੍ਹੋ :
ਖ਼ਬਰਾਂ ਦੀ ਮੰਨੀਏ ਇੱਕ ਸਮਾਂ ਏਵੇਂ ਦਾ ਸੀ ਜਦੋਂ ਰੇਖਾ ਇਮਰਾਨ ਖ਼ਾਨ ਨੂੰ ਡੇਟ ਕਰ ਰਹੀ ਸੀ । ਦੋਹਾਂ ਵਿਚਾਲੇ ਰਿਸ਼ਤਾ ਕਾਫੀ ਹੱਦ ਤੱਕ ਅੱਗੇ ਵੱਧ ਚੁੱਕਿਆ ਸੀ । ਦੋਵੇਂ ਵਿਆਹ ਕਰਵਾਉਣ ਦਾ ਮਨ ਬਣਾ ਚੁੱਕੇ ਸਨ । ਇਮਰਾਨ ਰੇਖਾ ਲਈ ਅਕਸਰ ਮੁੰਬਈ ਆਉਂਦੇ ਸਨ ਤੇ ਉਹਨਾਂ ਨਾਲ ਸਮਾਂ ਬਿਤਾਉਂਦੇ ਸਨ ।
ਇਮਰਾਨ ਨਾਲ ਰੇਖਾ ਦੇ ਰਿਸ਼ਤੇ ਨੂੰ ਲੈ ਕੇ ਰੇਖਾ ਦੀ ਮਾਂ ਕਾਫੀ ਖੁਸ਼ ਸੀ । ਰੇਖਾ ਦੀ ਮਾਂ ਇਮਰਾਨ ਨੂੰ ਰੇਖਾ ਲਈ ਪ੍ਰਫੈਕਟ ਬੰਦਾ ਮੰਨਦੀ ਸੀ । ਰੇਖਾ ਦੀ ਮਾਂ ਨੇ ਤਾਂ ਦੋਹਾਂ ਦੇ ਵਿਆਹ ਨੂੰ ਲੈ ਕੇ ਇੱਕ ਜੋਤਸ਼ੀ ਦੋਹਾਂ ਦੀ ਕੁੰਡਲੀ ਤੱਕ ਦਿਖਾ ਦਿੱਤੀ ਸੀ । ਪਰ ਕਿਸੇ ਕਾਰਨ ਕਰਕੇ ਦੋਹਾਂ ਦਾ ਵਿਆਹ ਨਹੀਂ ਹੋਇਆ ।