ਇਸ ਵਜ੍ਹਾ ਕਰਕੇ ਇਹਨਾਂ ਸਰਦਾਰਾਂ ਦੀ ਕੈਨੇਡਾ ’ਚ ਖੂਬ ਹੋ ਰਹੀ ਹੈ ਸ਼ਲਾਘਾ
ਸਰਦਾਰ ਆਪਣੀ ਬਹਾਦਰੀ ਲਈ ਜਾਣੇ ਜਾਂਦੇ ਹਨ । ਬੀਤੇਂ ਦਿਨ ਕੈਨੇਡਾ ਦੇ ਸੂਬੇ ਸਸਕੈਚਵਨ ਦੇ ਸ਼ਹਿਰ ਰਿਜਾਇਨਾ ‘ਚ ਸਰਦਾਰਾਂ ਦੀ ਇਸੇ ਤਰ੍ਹਾਂ ਦੀ ਬਹਾਦਰੀ ਦੇਖਣ ਨੂੰ ਮਿਲੀ ਹੈ, ਜਿਸ ਕਰਕੇ ਪੁਲਿਸ ਤੇ ਸਥਾਨਕ ਮੀਡੀਆ ਦੋ ਸਿੱਖਾਂ ਦੀ ਭਰਪੂਰ ਸ਼ਲਾਘਾ ਕਰ ਰਿਹਾ ਹੈ ।
ਇਹਨਾਂ ਸਰਦਾਰਾਂ ਨੇ ਬਲਦੀ ਹੋਈ ਕਾਰ ਵਿੱਚੋਂ ਇੱਕ ਬਜ਼ੁਰਗ ਨੂੰ ਬਾਹਰ ਕੱਢ ਕੇ ਉਸ ਨੂੰ ਬਚਾ ਲਿਆ ਹੈ ਅਗਰ ਇਹ ਸਰਦਾਰ ਇੰਝ ਨਾ ਕਰਦੇ ਤਾਂ ਬਜ਼ੁਰਗ ਨੇ ਅੱਗ ਵਿੱਚ ਝੁਲਸ ਜਾਣਾ ਸੀ। ਇਹਨਾਂਦੋਹਾਂ ਸਰਦਾਰਾਂ ਦੇ ਨਾਂਅ ਸਨੀ ਬਾਜਵਾ ਅਤੇ ਬਿੱਲ ਸਿੰਘ ਹਨ। ਇਹ ਹਾਦਸਾ ਉਦੋਂ ਵਾਪਰਿਆਂ ਜਦੋਂ ਬੀਤੇਂ ਦਿਨ ਦੋਵੇਂ ਸ਼ਹਿਰ ਦੇ ਪੂਰਬੀ ਸਿਰੇ ‘ਤੇ ਆਪਣੇ ਘਰ ਜਾ ਰਹੇ ਸਨ ਜਦੋਂ ਉਨ੍ਹਾਂ ਨੇ ਰੋਡ ਤੇ ਅਜਿਹਾ ਕੁਝ ਦੇਖਿਆ ਜਿਸ’ ਤੇ ਸ਼ਾਇਦ ਹੀ ਉਹ ਵਿਸ਼ਵਾਸ ਨਾ ਕਰ ਸਕਣ।
ਹੋਰ ਪੜ੍ਹੋ :
ਇੱਕ ਕਾਰ ਜੋ ਤੇਜ਼ ਰਫਤਾਰ ਨਾਲ ਜਾ ਰਹੀ ਸੀ ਜਦੋਂ ਉਸ ਦੇ ਪਹੀਏ ਨਾਲ ਕੁਝ ਹਿੱਟ ਕੀਤਾ ਅਤੇ ਕੁਝ ਸਕਿੰਟਾਂ ਲਈ ਕਾਰ ਹਵਾ ਵਿਚ ਵੀ ਉੱਡੀ ਤੇ ਹਾਦਸੇ ਦਾ ਸ਼ਿਕਾਰ ਹੋ ਕੇ ਅੱਗ ਦੀ ਲਪੇਟ ਵਿੱਚ ਆ ਗਈ, ਦੋਵਾਂ ਨੇ ਪੁਲਿਸ ਕਾਲ ਕਰ ਦਿੱਤੀ ਪਰ ਪੁਲਿਸ ਨੇ ਜਦੋਂ ਤੱਕ ਆਉਣਾ ਸੀ ਉਦੋਂ ਤੱਕ ਅੱਗ ਨਾਲ ਬਜ਼ੁਰਗ ਨੇ ਝੁਲਸ ਕੇ ਮਰ ਜਾਣਾ ਸੀ ਸੋ ਇਨ੍ਹਾਂ ਸਿੱਖਾਂ ਨੇ ਆਪ ਹੀ ਮੱਦਦ ਕਰਨ ਦਾ ਫੈਸਲਾ ਲਿਆ ਤੇ ਬਜ਼ੁਰਗ ਨੂੰ ਬਚਾ ਲਿਆ।