ਰੀਨਾ ਰਾਏ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਈ ਨਤਮਸਤਕ, ਮਰਹੂਮ ਦੀਪ ਸਿੱਧੂ ਨੂੰ ਯਾਦ ਕਰਕੇ ਹੋਈ ਭਾਵੁਕ
Deep Sidhu's Girlfriend Reena Rai News: ਮਰਹੂਮ ਪੰਜਾਬੀ ਅਦਾਕਾਰ ਦੀਪ ਸਿੱਧੂ ਭਾਵੇਂ ਅੱਜ ਉਹ ਸਾਡੇ ‘ਚ ਮੌਜੂਦ ਨਹੀਂ ਹਨ, ਪਰ ਉਨ੍ਹਾਂ ਦੇ ਚਾਹੁਣ ਵਾਲੇ ਉਨ੍ਹਾਂ ਨੂੰ ਅੱਜ ਵੀ ਦਿਲੋ ਯਾਦ ਕਰਦੇ ਹਨ। ਦੀਪ ਸਿੱਧੂ ਦੀ ਗਰਲ ਫ੍ਰੈਂਡ ਰੀਨਾ ਰਾਏ ਜੋ ਕਿ ਅਜਿਹਾ ਕੋਈ ਲਮਹਾਂ ਨਹੀਂ ਹੋਵੇਗਾ ਜਦੋਂ ਯਾਦ ਨਹੀਂ ਕਰਦੀ ਹੋਵੇਗੀ।
ਅਦਾਕਾਰਾ ਰੀਨਾ ਦਾ ਇੰਸਟਾ ਦੀਪ ਸਿੱਧੂ ਦੀਆਂ ਯਾਦਾਂ ਦੇ ਨਾਲ ਭਰਿਆ ਹੋਇਆ ਹੈ। ਦੀਪ ਸਿੱਧੂ ਦੀ ਮੌਤ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਉਹ ਪੰਜਾਬ ਵਾਪਸ ਆਈ ਹੈ। ਉਨ੍ਹਾਂ ਨੇ ਸਭ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਉਨ੍ਹਾਂ ਨੇ ਦਰਬਾਰ ਸਾਹਿਬ ਤੋਂ ਆਪਣੀ ਤਸਵੀਰ ਸਾਂਝੀ ਕੀਤੀ ਹੈ ਜਿਸ 'ਚ ਉਹ ਮੱਥਾ ਟੇਕਦੇ ਹੋਈ ਨਜ਼ਰ ਆ ਰਹੀ ਹੈ।
image source: Instagram
ਅਦਾਕਾਰਾ ਰੀਨਾ ਰਾਏ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਪੋਸਟ ਪਾਉਂਦੇ ਹੋਏ ਲਿਖਿਆ ਹੈ- ‘We shall live in Gods Hukam …I miss you deep’। ਇਸ ਪੋਸਟ ਉੱਤੇ ਪ੍ਰਸ਼ੰਸਕ ਵੀ ਦੀਪ ਸਿੱਧੂ ਨੂੰ ਯਾਦ ਕਰ ਰਹੇ ਹਨ।
image source: Instagram
ਰੀਨਾ ਰਾਏ ਨੇ ਬੀਤੀ ਦਿਨੀਂ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ, ਪਰ ਉਨ੍ਹਾਂ ਨੇ ਮੀਡੀਆ ਤੋਂ ਦੂਰੀ ਬਣਾਈ ਰੱਖੀ। ਸੋਸ਼ਲ ਮੀਡੀਆ ਉੱਤੇ ਰੀਨਾ ਰਾਏ ਦੀਆਂ ਤਸਵੀਰਾਂ ਤੇ ਵੀਡੀਓਜ਼ ਵਾਇਰਲ ਹੋ ਰਹੀਆਂ ਹਨ। ਤਸਵੀਰਾਂ 'ਚ ਦੇਖ ਸਕਦੇ ਹੋ ਰੀਨਾ ਰਾਏ ਨੇ ਚਿੱਟੇ ਰੰਗ ਦਾ ਪਹਿਰਾਵਾ ਪਾਇਆ ਹੋਇਆ ਸੀ ਤੇ ਚਿੱਟੇ ਰੰਗ ਦੇ ਕੱਪੜੇ ਨਾਲ ਹੀ ਆਪਣਾ ਸਿਰ ਢੱਕਿਆ ਹੋਇਆ ਸੀ। ਉਸ ਨੇ ਗਲੇ ਵਿੱਚ ਕੇਸਰੀ ਦਾ ਸਿਰੋਪਾ ਪਾਇਆ ਹੋਇਆ ਸੀ, ਜੋ ਕਿ ਮਰਹੂਮ ਐਕਟਰ ਦੀਪ ਸਿੱਧੂ ਦਾ ਸੀ।
image source: Instagram
ਦੱਸ ਦਈਏ ਕਿ ਦੀਪ ਸਿੱਧੂ ਦੀ ਇਸੇ ਸਾਲ 15 ਫਰਵਰੀ ਨੂੰ ਇੱਕ ਸੜਕ ਹਾਦਸੇ ਦੇ ਦੌਰਾਨ ਮੌਤ ਹੋ ਗਈ ਸੀ। ਇਸ ਕਾਰ ਹਾਦਸੇ ‘ਚ ਰੀਨਾ ਰਾਏ ਵੀ ਦੀਪ ਦੇ ਨਾਲ ਹੀ ਕਾਰ ‘ਚ ਮੌਜੂਦ ਸੀ, ਪਰ ਉਹ ਇਸ ਹਾਦਸੇ ‘ਚ ਉਹ ਵਾਲ-ਵਾਲ ਬਚ ਗਈ ਸੀ। ਦੱਸ ਦਈਏ ਦੀਪ ਸਿੱਧੂ ਪੇਸ਼ੇ ਤੋਂ ਵਕੀਲ ਸਨ, ਪਰ ਅਦਾਕਾਰੀ ਦਾ ਸ਼ੌਕ ਹੋਣ ਕਰਕੇ ਉਹ ਇਸ ਖੇਤਰ ਵਿੱਚ ਆ ਗਏ ਸਨ। ਜਿੱਥੇ ਉਨ੍ਹਾਂ ਨੇ ਕਈ ਫ਼ਿਲਮਾਂ ‘ਚ ਆਪਣੀ ਸ਼ਾਨਦਾਰ ਅਦਾਕਾਰੀ ਦੇ ਨਾਲ ਵਾਹ ਵਾਹੀ ਖੱਟੀ। ਅੱਜ ਵੀ ਲੋਕ ਦੀਪ ਸਿੱਧੂ ਨੂੰ ਯਾਦ ਕਰਕੇ ਭਾਵੁਕ ਹੋ ਜਾਂਦੇ ਹਨ।
View this post on Instagram
View this post on Instagram
View this post on Instagram