ਦੀਪ ਸਿੱਧੂ ਦੀ ਜੁਦਾਈ ਸਹਿਣ ਨਹੀਂ ਕਰ ਪਾ ਰਹੀ ਰੀਨਾ ਰਾਏ, ਦੀਪ ਸਿੱਧੂ ਨੂੰ ਹਾਲੇ ਵੀ ਆਪਣੇ ਕੋਲ ਕਰਦੀ ਹੈ ਮਹਿਸੂਸ
ਦੀਪ ਸਿੱਧੂ (Deep Sidhu ) ਜਿਸ ਦਾ ਕਿ ਬੀਤੀ 14 ਫਰਵਰੀ ਨੂੰ ਇੱਕ ਸੜਕ ਹਾਦਸੇ ‘ਚ ਦਿਹਾਂਤ ਹੋ ਗਿਆ ਸੀ । ਉਸ ਦੀ ਖ਼ਾਸ ਦੋਸਤ ਰੀਨਾ ਰਾਏ (Reena Rai) ਹਾਲੇ ਵੀ ਉਸ ਦੀ ਮੌਤ ਦੇ ਗਮ ਚੋਂ ਉੱਭਰ ਨਹੀਂ ਪਾ ਰਹੀ ਹੈ । ਉਸ ਨੇ ਹਾਲ ਹੀ ‘ਚ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਦੀਪ ਸਿੱਧੂ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ । ਜਿਸ ‘ਚ ਉਸ ਨੇ ਦੀਪ ਸਿੱਧੂ ਦੇ ਲਈ ਆਪਣੇ ਦਿਲ ਦੇ ਜਜ਼ਬਾਤ ਵੀ ਸਾਂਝੇ ਕੀਤੇ ਹਨ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਸ ਨੇ ਲਿਖਿਆ ਕਿ ‘ਉਹ ਹਾਲੇ ਵੀ ਆਪਣੇ ਕੋਲ ਦੀਪ ਸਿੱਧੂ ਨੂੰ ਮਹਿਸੂਸ ਕਰਦੀ ਹੈ’ ਉਸ ਦੇ ਵੱਲੋਂ ਸ਼ੇਅਰ ਕੀਤੀ ਗਈ ਇਹ ਤਸਵੀਰ ਸੋਸ਼ਲ ਮੀਡੀਆ ‘ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ।
ਹੋਰ ਪੜ੍ਹੋ : ਫ਼ਿਲਮ ‘ਬੱਬਰ’ ਦਾ ਨਵਾਂ ਗੀਤ ‘ਵੇਟ ਐਂਡ ਵਾਚ’ ਪ੍ਰੇਮ ਢਿੱਲੋਂ ਦੀ ਆਵਾਜ਼ ‘ਚ ਰਿਲੀਜ਼
ਹਾਲ ਹੀ ‘ਚ ਉਸ ਨੇ ਇੱਕ ਟੀਵੀ ਚੈਨਲ ਨੂੰ ਇੰਟਰਵਿਊ ਦਿੱਤੀ ਹੈ, ਜਿਸ ‘ਚ ਉਸ ਨੇ ਖੁਲਾਸਾ ਕੀਤਾ ਹੈ ਕਿ ਜਿਸ ਸਮੇਂ ਉਹ ਅਤੇ ਦੀਪ ਸਿੱਧੂ ਦਿੱਲੀ ਤੋਂ ਵਾਪਸ ਆ ਰਹੇ ਸਨ ਤਾਂ ਉਸ ਸਮੇਂ ਦੀਪ ਸੌਫੀ ਹਾਲਤ ‘ਚ ਸੀ ।ਇਸ ਦੇ ਨਾਲ ਹੀ ਉਸ ਦਾ ਮੋਬਾਈਲ ਫੋਨ ਅਤੇ ਹੋਰ ਸਮਾਨ ਪੁਲਿਸ ਦੇ ਕੋਲ ਹੀ ਹੈ ਅਤੇ ਮੋਬਾਈਲ ਫੋਨ ‘ਚ ਉਸ ਦੀਆਂ ਨਿੱਜੀ ਤਸਵੀਰਾਂ ਵੀ ਹਨ ।
image From instagram
ਦੱਸ ਦਈਏ ਕਿ 14 ਫਰਵਰੀ ਨੂੰ ਜਦੋਂ ਦੀਪ ਸਿੱਧੂ ਆਪਣੀ ਦੋਸਤ ਦੇ ਨਾਲ ਦਿੱਲੀ ਤੋਂ ਪੰਜਾਬ ਆ ਰਿਹਾ ਸੀ ਤਾਂ ਉਸ ਦੀ ਸਕਾਰਪਿਓ ਗੱਡੀ ਇੱਕ ਟਰੱਕ ਦੇ ਨਾਲ ਟਕਰਾ ਗਈ ਸੀ । ਜਿਸ ਤੋਂ ਬਾਅਦ ਦੀਪ ਸਿੱਧੂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ । ਜਦੋਂਕਿ ਉਸ ਦੇ ਨਾਲ ਸਕਾਰਪਿਓ ਗੱਡੀ ‘ਚ ਸਵਾਰ ਉਸ ਦੀ ਦੋਸਤ ਰੀਨਾ ਰਾਏ ਨੂੰ ਮਾਮੂਲੀ ਸੱਟਾਂ ਲੱਗੀਆਂ ਸਨ । ਹਸਪਤਾਲ ‘ਚ ਇਲਾਜ ਕਰਵਾਉਣ ਤੋਂ ਬਾਅਦ ਰੀਨਾ ਰਾਏ ਵਿਦੇਸ਼ ਆਪਣੇ ਘਰ ਪਰਤ ਗਈ ਸੀ । ਜਿਸ ਤੋੋਂ ਬਾਅਦ ਉਹ ਲਗਾਤਾਰ ਦੀਪ ਸਿੱਧੂ ਨੂੰ ਮਿਸ ਕਰ ਰਹੀ ਹੈ ।
View this post on Instagram