ਰੀਲ ਦੀ ਮੈਰੀਕਾਮ ਨੇ ਰੀਅਲ ਮੈਰੀਕਾਮ ਨੂੰ ਦਿੱਤੀ ਵਧਾਈ
ਰੀਲ ਦੀ ਮੈਰੀਕਾਮ ਨੇ ਰੀਅਲ ਮੈਰੀਕਾਮ ਨੂੰ ਦਿੱਤੀ ਵਧਾਈ : ਭਾਰਤ ਦਾ ਨਾਂਅ ਰੋਸ਼ਨ ਕਰਨ ਵਾਲੀ ਮੈਰੀਕਾਮ ਜਿਸ ਨੇ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ‘ਚ ਸੋਨ ਤਗ਼ਮਾ ਜਿੱਤਿਆ ਹੈ। ਮੈਰੀਕਾਮ ਵਰਲਡ ਚੈਂਪੀਅਨਸ਼ਿਪ ਦੇ ਇਤਿਹਾਸ ‘ਚ ਸਭ ਤੋਂ ਵੱਧ 6 ਤਮਗੇ ਜਿੱਤਣ ਵਾਲੀ ਮੁੱਕੇਬਾਜ਼ ਹੈ। ਖਿਡਾਰੀ ਮੈਰੀਕਾਮ ਜੋ ਕੇ ਤਿੰਨ ਬੱਚਿਆਂ ਦੀ ਮਾਂ ਹੋਣ ਦੇ ਬਾਵਜੂਦ ਵੀ ਇਹ ਰਿਕਾਰਡ ਬਣਾਇਆ ਹੈ ,ਜੋ ਇਸ ਤੋਂ ਪਹਿਲਾਂ ਕਿਸੇ ਹੋਰ ਮਹਿਲਾ ਮੁੱਕੇਬਾਜ਼ ਨੇ ਨਹੀਂ ਕੀਤਾ।
ਹੋਰ ਪੜ੍ਹੋ: ਝੂੰਮਣ ‘ਤੇ ਮਜਬੂਰ ਕਰੇਗਾ? ਜਾਣੋ ਕੀ ਨਵਾਂ ਲੈ ਕੇ ਆ ਰਹੇ ਨੇ ਡੌਕਟਰਜ਼
ਇਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਵਧਾਈ ਵਾਲੇ ਮੈਸਜਾਂ ਦੀਆਂ ਝੜੀ ਲੱਗ ਗਈ। ਇਸ ਮੌਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਨ ਤਗ਼ਮਾ ਜਿੱਤਣ ‘ਤੇ ਮੈਰੀਕਾਮ ਨੂੰ ਵਧਾਈਆਂ ਦਿੱਤੀਆਂ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਰੀਕਾਮ ਨੇ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।
https://twitter.com/priyankachopra/status/1066346653962174464?ref_src=twsrc^tfw|twcamp^tweetembed|twterm^1066346653962174464&ref_url=https://www.timesnownews.com/entertainment/news/bollywood-news/article/priyanka-chopra-anushka-sharma-congratulate-mary-kom-for-winning-the-world-championship-for-the-6th-time/320202
ਓਧਰ ਵੱਡੇ ਪਰਦੇ ਤੇ ਮੈਰੀਕਾਮ ਦਾ ਰੋਲ ਅਦਾ ਕਰ ਚੁੱਕੀ ਬਾਲੀਵੁੱਡ ਦੀ ਸਟਾਰ ਪ੍ਰਿਯੰਕਾ ਚੋਪੜਾ ਨੇ ਅਪਣੇ ਟਵਿਟਰ ਅਕਾਊਂਟ ਤੋ ਮੁੱਕੇਬਾਜ਼ ਮੈਰੀਕਾਮ ਨੂੰ ਅਪਣੀ ਸ਼ੁੱਭਕਾਮਨਾਵਾਂ ਦਿੱਤੀਆਂ। ਪ੍ਰਿਯੰਕਾ ਨੇ ਲਿਖਿਆ, ‘‘ ਸਿਰਫ਼ ਤੁਸੀਂ ਹੀ ਕਰ ਸਕਦੇ ਹੋ !! ਇਹ ਇਕ ਬੇਮਿਸਾਲ ਜਿੱਤ ਹੈ, # ਵਰਲਡ ਚੈਂਪੀਅਨਸ਼ਿਪ ਜਿੱਤਣ ਵਾਲੀ ਪਹਿਲੀ ਮਹਿਲਾ ਮੁੱਕੇਬਾਜ਼ ਜਿਸ ਨੇ ਛੇਵੀਂ ਵਾਰ ਜਿੱਤਿਆ ਹੈ ! ਮੁਬਾਰਕਾਂ @ ਮੈਰੀਕਾਮ ... ਇਹ ਦੇਸ਼ ਦੇ ਲਈ ਮਾਣ ਦਾ ਪਲ ਹੈ ਅਤੇ ਤੁਸੀਂ ਹਮੇਸ਼ਾ ਮੇਰੀ ਪ੍ਰੇਰਣਾ ਦੇਣ ਵਾਲੇ ਰਹੋਗੇ....’ ’
ਹੋਰ ਪੜ੍ਹੋ: ਮੀਡੀਆ ਤੋਂ ਬਚਦੇ ਨਜ਼ਰ ਆਏ ਰਣਬੀਰ, ਗਏ ਸੀ ਆਲਿਆ ਦਾ ਹਾਲ-ਚਾਲ ਪੁੱਛਣ, ਦੇਖੋ ਵੀਡੀਓ
ਉਧਰ ਵਿਰਾਟ ਕੋਹਲੀ ਦੀ ਪਤਨੀ ਤੇ ਬਾਲੀਵੁੱਡ ਦੀ ਸਟਾਰ ਅਨੁਸ਼ਕਾ ਸ਼ਰਮਾ ਨੇ ਵੀ ਅਪਣੇ ਸੋਸ਼ਲ ਅਕਾਊਂਟ ਤੋਂ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਜਿੱਤਣ 'ਤੇ ਮੈਰੀਕਾਮ ਨੂੰ ਵਧਾਈਆਂ ਦਿੱਤੀਆਂ।
https://twitter.com/AnushkaSharma/status/1066360029727473665?ref_src=twsrc^tfw|twcamp^tweetembed|twterm^1066360029727473665&ref_url=https://www.timesnownews.com/entertainment/news/bollywood-news/article/priyanka-chopra-anushka-sharma-congratulate-mary-kom-for-winning-the-world-championship-for-the-6th-time/320202
ਦੱਸ ਦੇਈਏ ਕਿ ਮੈਰੀਕਾਮ ਨੇ ਇੱਕ ਅਜਿਹਾ ਇਤਿਹਾਸ ਰਚ ਦਿੱਤਾ ਹੈ ਕਿ ਉਹ ਵਿਸ਼ਵ ਦੀ ਮੁੱਕੇਬਾਜ਼ੀ ਬਣ ਗਈ ਹੈ।ਉਸਨੇ ਨੇ ਇਹ ਸੋਨ ਤਗ਼ਮਾ 48 ਕਿਲੋ ਵਰਗ ਵਿੱਚ ਜਿੱਤਿਆ ਹੈ। ਉਸਨੇ ਯੂਕਰੇਨ ਦੀ ਹਾਂਨਾ ਓਖੋਟਾ ਨੂੰ 5-0 ਨਾਲ ਹਰਾ ਕੇ ਜਿੱਤ ਹਾਸਲ ਕੀਤੀ ਹੈ।
-PTC Punjabi