ਹੀਰੋਇਨਾਂ ਨੂੰ ਰਵਾਉਣ ਵਾਲੇ ਰਜ਼ਾ ਮੁਰਾਦ ਨੂੰ ਨਿੱਜੀ ਜ਼ਿੰਦਗੀ 'ਚ ਰੁਵਾਇਆ ਸੀ ਇੱਕ ਕੁੜੀ ਨੇ  

Reported by: PTC Punjabi Desk | Edited by: Rupinder Kaler  |  November 23rd 2018 08:10 AM |  Updated: November 23rd 2018 08:11 AM

ਹੀਰੋਇਨਾਂ ਨੂੰ ਰਵਾਉਣ ਵਾਲੇ ਰਜ਼ਾ ਮੁਰਾਦ ਨੂੰ ਨਿੱਜੀ ਜ਼ਿੰਦਗੀ 'ਚ ਰੁਵਾਇਆ ਸੀ ਇੱਕ ਕੁੜੀ ਨੇ  

ਆਪਣੀ ਦਮਦਾਰ ਅਵਾਜ਼ ਲਈ ਜਾਣੇ ਜਾਂਦੇ ਬਾਲੀਵੁੱਡ ਦੇ ਖਲਾਨਾਇਕ ਰਜ਼ਾ ਮੁਰਾਦ ਦਾ 68 ਵਾਂ ਜਨਮਦਿਨ ਹੈ ।  ਉਨ੍ਹਾਂ ਦ ਜਨਮ 23 ਨਵੰਬਰ 1950 'ਚ ਹੋਇਆ ਸੀ। ਯੂਪੀ ਦੇ ਰਾਮਪੁਰ 'ਚ ਜੰਮੇ ਰਜ਼ਾ ਮੁਰਾਦ ਦੀ ਅਦਾਕਾਰੀ ਦਾ ਸਿੱਕਾ ਅੱਜ ਵੀ ਚੱਲ ਰਿਹਾ ਹੈ ।ਰਜ਼ਾ ਮੁਰਾਦ 250 ਜ਼ਿਆਦਾ ਫਿਲਮਾਂ 'ਚ ਕੰਮ ਕਰ ਚੁੱਕੇ ਹਨ । ਕੁਝ ਮਹੀਨੇ ਪਹਿਲਾਂ ਹੀ ਰਜ਼ਾ ਮੁਰਾਦ ਫਿਲਮ 'ਪਦਮਾਵਤ' 'ਚ ਜਲਾਲੂਦੀਨ ਖਿਲਜੀ ਦੇ ਕਿਰਦਾਰ 'ਚ ਨਜ਼ਰ ਆਏ ਸਨ।

ਹੋਰ ਵੇਖੋ :ਆਪਣੇ ਆਪ ਨੂੰ ਇਸ ਤਰ੍ਹਾਂ ਫਿੱਟ ਰੱਖਦੀ ਹੈ, ਪੰਜਾਬੀ ਐਕਟਰੈੱਸ ਅਤੇ ਮਾਡਲ ਸੋਨੀਆ ਮਾਨ, ਦੇਖੋ ਵੀਡਿਓ

ਰਜ਼ਾ ਮੁਰਾਦ ਨੇ ਸਾਲ 1965 'ਚ 'ਜੌਹਰ ਮਹਿਮੂਦ ਇਨ ਗੋਆ' ਨਾਲ ਬਾਲੀਵੁੱਡ ਵਿੱਚ ਕਦਮ ਰੱਖਿਆ ਸੀ ।ਰਜ਼ਾ ਮੁਰਾਦ ਦੀ ਨਿੱਜੀ ਜ਼ਿੰਦਗੀ ਦੀ ਗੱਲ ਕੀਤੀ ਜਾਵੇ ਤਾਂ ਉਸ ਨਾਲ ਕਈ ਕਿੱਸੇ ਜੁੜੇ ਹੋਏ ਹਨ ।ਰਜ਼ਾ ਮੁਰਾਦ ਨੂੰ ਆਪਣੇ ਘਰ ਦੇ ਨਾਲ ਰਹਿਣ ਵਾਲੀ ਇਕ ਲੜਕੀ ਨਾਲ ਪਿਆਰ ਹੋ ਗਿਆ ਸੀ ।ਰਜ਼ਾ ਮੁਰਾਦ ਉਸ ਨੂੰ ਆਉਂਦੇ-ਜਾਂਦੇ ਦੇਖ ਪਸੰਦ ਕਰਨ ਲੱਗੇ ਸਨ ।

ਹੋਰ ਵੇਖੋ :ਗਿੱਪੀ ਗਰੇਵਾਲ ਨੌਜਵਾਨਾਂ ਨੂੰ ਫਿਲਮ ‘ਚ ਕੰਮ ਕਰਨ ਦਾ ਦੇ ਰਹੇ ਹਨ ਮੌਕਾ, ਦੇਖੋ ਵੀਡਿਓ

Actor-Satish-Kaushik-share-his-memories-with-Raza-Murad Actor-Satish-Kaushik-share-his-memories-with-Raza-Murad

ਪਰ ਮੁਸ਼ਕਿਲ ਇਹ ਸੀ ਕਿ ਦਿਲ ਦੀ ਗੱਲ ਜੁਬਾਨ ਤੱਕ ਕਿਵੇਂ ਆਏ, ਇਸ ਲਈ ਰਜ਼ਾ ਮੁਰਾਦ ਦੇ ਦੋਸਤਾਂ ਨੇ ਵੀ ਉਸ ਦੀ ਖੂਬ ਖਿਲੀ ਉਡਾਈ ।ਇਸ ਸਭ ਦੇ ਚਲਦੇ ਰਜ਼ਾ ਮੁਰਾਦ ਨੇ ਤੈਅ ਕਰ ਲਿਆ ਕਿ ਉਹ ਕੁੜੀ ਪ੍ਰਪੋਜ਼ ਕਰਨਗੇ । ਪਰ ਜਦੋਂ ਕੁੜੀ ਰਜਾ ਮੁਰਾਦ ਕੋਲ ਆਈ ਤਾਂ ਉਹ ਫਿਰ ਘਬਰਾ ਗਏ। ਕੁੜੀ ਰਜ਼ਾ ਮੁਰਾਦ ਦੇ ਨੇੜੇ ਆਈ ਤਾਂ ਉਹਨਾਂ ਨੇ ਪਰਪੋਜ ਕਰਨ ਦੀ ਬਜਾਏ ਕੁੜੀ ਨੂੰ ਕਿੱਸ ਕਰ ਦਿੱਤਾ ।

ਹੋਰ ਵੇਖੋ :ਦਰਸ਼ਨ ਕਰੋ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਦੇ

ਇਸ ਹਰਕਤ ਤੋਂ ਬਾਅਦ ਕੁੜੀ ਨੂੰ ਕਾਫੀ ਗੁੱਸਾ ਆਇਆ ਤੇ ਫਿਰ ਇਹ ਕੁੜੀ ਉਹਨਾਂ ਨੂੰ ਦੁਬਾਰਾ ਕਦੇ ਨਹੀਂ ਮਿਲੀ ।ਇਸ ਘਟਨਾ ਤੋਂ ਬਾਅਦ ਰਜ਼ਾ ਮੁਰਾਦ ਬਹੁਤ ਰੋਏ ਸਨ।ਅੱਜ ਰਜਾ ਮੁਰਾਦ ਦਾ ਨਾਂ ਵੱਡੇ ਅਭਿਨੇਤਾਵਾਂ 'ਚ ਸ਼ੁਮਾਰ ਹੈ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network