Ravish Kumar on 'Khalsa Aid' Social work : ਰਵੀਸ਼ ਕੁਮਾਰ ਨੇ ਸਿੱਖਾਂ ਦੀ ਕੀਤੀ ਪ੍ਰਸ਼ੰਸਾ, ਤੁਰਕੀ 'ਚ ਮਦਦ ਕਰਨ ਗਏ ਖਾਲਸਾ ਏਡ ਬਾਰੇ ਆਖੀ ਇਹ ਗੱਲ
Ravish Kumar on 'Khalsa Aid' Social work : ਮਸ਼ਹੂਰ ਪੱਤਰਕਾਰ ਰਵੀਸ਼ ਕੁਮਾਰ ਦੀ ਹਾਲ ਹੀ ਵਿੱਚ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਇਥੇ ਰਵੀਸ਼ ਕੁਮਾਰ ਵੱਲੋਂ ਸਿਖਾਂ ਬਾਰੇ ਦਿੱਤੇ ਗਏ ਇੱਕ ਬਿਆਨ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਫੈਨਜ਼ ਰਵੀਸ਼ ਕੁਮਾਰ ਦੀ ਤਾਰੀਫ ਕਰ ਰਹੇ ਹਨ।
Image Source : Instagram
ਦਰਅਸਲ ਰਵੀਸ਼ ਕੁਮਾਰ ਹਾਲ ਹੀ ਵਿੱਚ ਦਿੱਲੀ ਵਿਖੇ ਸਥਿਤ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ (ਜੇ.ਐਨ.ਯੂ) ਪਹੁੰਚੇ। ਇੱਥੇ ਉਹ "ਯੂਨੀਵਰਸਿਟੀ ਨੂੰ ਜਾਣਬੁੱਝ ਕੇ ਗ਼ਲਤ ਢੰਗ ਨਾਲ ਪੇਸ਼ ਕਰਨ ਦੀਆਂ ਕੋਸ਼ਿਸ਼ਾਂ" ਨੂੰ ਨਾਕਾਮ ਕਰਨ ਲਈ ਆਯੋਜਿਤ ਚਾਰ-ਰੋਜ਼ਾ ਫੈਸਟੀਵਲ ਵਿੱਚ ਹਿੱਸਾ ਲੈਣ ਪਹੁੰਚੇ। ਇਸ ਸਮਾਗਮ ਵਿੱਚ ਰਵੀਸ਼ ਕੁਮਾਰ ਸਣੇ ਫਿਲਮ ਨਿਰਮਾਤਾ ਅਪਰਨਾ ਸੇਨ ਨੇ ਰਾਜਨੀਤੀ, ਪੱਤਰਕਾਰੀ ਅਤੇ ਫਿਲਮਾਂ 'ਤੇ ਚਰਚਾ ਕੀਤੀ।
ਇਸ ਚਾਰ-ਰੋਜ਼ਾ ਫੈਸਟੀਵਲ ਦਾ ਉਦੇਸ਼ ਵਿਦਿਆਰਥੀਆਂ, ਕਲਾਕਾਰਾਂ ਅਤੇ ਕਾਰਕੁਨਾਂ ਦੀ ਗ਼ਲਤ ਤਸਵੀਰ ਪੇਸ਼ ਕਰਨ ਲਈ ਵਰਤੇ ਜਾਂਦੇ "ਟੁਕੜੇ ਟੁਕੜੇ" ਵਿਚਾਰਾਂ ਦਾ ਮੁਕਾਬਲਾ ਕਰਨਾ ਸੀ। ਇਸ ਦੌਰਾਨ ਰਵੀਸ਼ ਕੁਮਾਰ ਨੇ ਖੁੱਲ੍ਹ ਕੇ ਆਪਣੇ ਵਿਚਾਰ ਸਾਂਝੇ ਕੀਤੇ।
Image Source : Instagram
ਇਸ ਸਮਾਗਮ ਵਿੱਚ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਪੱਤਰਕਾਰ ਰਵੀਸ਼ ਕੁਮਾਰ ਨੇ ਕੇਂਦਰ ਸਰਕਾਰ ਵੱਲੋਂ ਚਲਾਏ ਜਾ ਰਹੇ ਰਾਮ ਰਾਜ ਦੇ ਮੁੱਦੇ ਤੇ ਵਿਦਿਆਰਥਿਆਂ ਨੂੰ ਮਿਲ ਰਹੀ ਸਿੱਖਿਆ ਬਾਰੇ ਗੱਲ ਕੀਤੀ । ਉਨ੍ਹਾਂ ਨੇ ਕਿਹਾ ਕਿ ਧਰਮ ਹਰ ਵਿਅਕਤੀ ਨੂੰ ਚਰਿੱਤਰ ਦਿੰਦਾ ਹੈ।
ਇਸ ਦੌਰਾਨ ਰਵੀਸ਼ ਕੁਮਾਰ ਨੇ ਸਿੱਖਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਤੁਸੀਂ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਸੇਵਾ ਭਾਵ ਨਾਲ ਕੰਮ ਕਰਦੇ ਹੋਏ ਵੇਖ ਸਕਦੇ ਹੋ। ਤੁਸੀਂ ਗੁਰਦੁਆਰੇ ਚੱਲੇ ਜਾਓ ਤੁਸੀਂ ਉੱਥੇ ਸਿੱਖ ਭਰਾਵਾਂ ਨੂੰ ਲੰਗਰ ਸੇਵਾ ਤੋਂ ਲੈ ਚੱਪਲਾਂ ਤੱਕ ਦੀ ਸੇਵਾ ਕਰਦੇ ਹੋਏ ਵੇਖ ਸਕਦੇ ਹੋ।ਕੋਈ ਵਿਅਕਤੀ ਭਾਵੇਂ ਕਿੰਨਾਂ ਵੀ ਵੱਡਾ ਕਿਉਂ ਨਾਂ ਬਣਾ ਜਾਵੇ, ਇੱਥੋ ਤੱਕ ਕੀ ਉਹ ਆਪਣੀ ਵੱਡੀ ਗੱਡੀ ਤੋਂ ਉਤਰ ਕੇ ਵੀ ਗੁਰੂ ਘਰ ਵਿੱਚ ਨੀਵੇਂ ਹੋ ਕੇ ਸੇਵਾ ਕਰਦਾ ਹੈ।
Image Source : Instagram
ਹੋਰ ਪੜ੍ਹੋ: Natasa-Hardik Wedding: ਨਤਾਸ਼ਾ ਤੇ ਹਾਰਦਿਕ ਪੰਡਯਾ ਦੇ ਵਿਆਹ 'ਚ ਬੇਟੇ ਨੇ ਲੁੱਟੀ ਮਹਫਿਲ, ਵਾਇਰਲ ਹੋਈਆਂ ਤਸਵੀਰਾਂ
ਰਵੀਸ਼ ਕੁਮਾਰ ਨੇ ਆਪਣੇ ਬਿਆਨ ਵਿੱਚ ਉਦਾਹਰਨ ਦੇ ਤੌਰ 'ਤੇ ਖਾਲਸਾ ਏਡ ਦੀ ਵੀ ਸ਼ਲਾਘਾ ਕੀਤੀ। ਸਿੱਖ ਭਾਈਚਾਰੇ ਦੇ ਲੋਕ ਅੱਜ ਵੀ ਆਪਣੀ ਕਿਰਤ ਕਮਾਈ ਚੋਂ ਦਸਵੰਧ ਕੱਢ ਕੇ ਲੋੜਵੰਦਾਂ ਦੀ ਮਦਦ ਕਰਦੇ ਹਨ। ਉਹ ਖਾਲਸਾ ਇੰਟਰਨੈਸ਼ਲ ਬਣਾ ਕੇ ਸੀਰੀਆ ਤੇ ਤੁਰਕੀ ਵਿੱਚ ਮਦਦ ਕਰਨ ਚੱਲੇ ਗਏ ਹਨ। ਜਿਵੇਂ ਕਿ ਖਾਲਸਾ ਏਡ ਵੱਲੋਂ ਤੁਰਕੀ ਤੇ ਸੀਰੀਆ 'ਚ ਭੂਚਾਲ ਪੀੜਤਾਂ ਦੀ ਮਦਦ ਕਰ ਰਹੇ ਹਨ। ਸਾਨੂੰ ਸਭ ਨੂੰ ਧਰਮ ਨੇ ਬਹੁਤ ਕੁੱਝ ਦਿੱਤਾ ਹੈ ਤੇ ਸਾਨੂੰ ਧਰਮ ਤੋਂ ਚੰਗੇ ਵਿਚਾਰ ਗ੍ਰਹਿਣ ਕਰਨੇ ਚਾਹੀਦੇ ਹਨ ਤੇ ਸਮਾਜ ਦੀ ਸੇਵਾ ਲਈ ਚੰਗੇ ਕੰਮ ਕਰਨੇ ਚਾਹੀਦੇ ਹਨ।