ਦੀਪ ਸਿੱਧੂ ਨੂੰ ਯਾਦ ਕਰ ਭਾਵੁਕ ਹੋਏ ਰਵਿੰਦਰ ਸਿੰਘ ਖਾਲਸਾ, ਸ਼ੇਅਰ ਕੀਤੀ ਭਾਵੁਕ ਕਰ ਦੇਣ ਵਾਲੀ ਵੀਡੀਓ

Reported by: PTC Punjabi Desk | Edited by: Pushp Raj  |  June 24th 2022 01:59 PM |  Updated: June 24th 2022 01:59 PM

ਦੀਪ ਸਿੱਧੂ ਨੂੰ ਯਾਦ ਕਰ ਭਾਵੁਕ ਹੋਏ ਰਵਿੰਦਰ ਸਿੰਘ ਖਾਲਸਾ, ਸ਼ੇਅਰ ਕੀਤੀ ਭਾਵੁਕ ਕਰ ਦੇਣ ਵਾਲੀ ਵੀਡੀਓ

Ravi Singh Remember Deep Sidhu: ਖਾਲਸਾ ਏਡ ਦੇ ਮੁੱਖੀ ਰਵਿੰਦਰ ਸਿੰਘ ਖਾਲਸਾ ਆਪਣੇ ਸਮਾਜ ਸੇਵੀ ਕੰਮ ਲਈ ਪੰਜਾਬ ਤੇ ਦੁਨੀਆ ਭਰ ਵਿੱਚ ਮਸ਼ਹੂਰ ਹਨ। ਹਾਲ ਹੀ ਵਿੱਚ ਖਾਲਸਾ ਏਡ ਦੇ ਮੁੱਖੀ ਰਵਿੰਦਰ ਸਿੰਘ ਖਾਲਸਾ ਨੇ ਪੰਜਾਬ ਦੇ ਮਸ਼ਹੂਰ ਅਦਾਕਾਰ ਦੀਪ ਸਿੱਧੂ ਦਾ ਇੱਕ ਭਾਵੁਕ ਕਰ ਦੇਣ ਵਾਲਾ ਵੀਡੀਓ ਸ਼ੇਅਰ ਕੀਤਾ ਹੈ ਤੇ ਇਸ ਵੀਡੀਓ ਰਾਹੀਂ ਉਨ੍ਹਾਂ ਨੂੰ ਯਾਦ ਕੀਤਾ ਹੈ।

Image Source: Twitter

ਰਵਿੰਦਰ ਸਿੰਘ ਖਾਲਸਾ ਨੇ ਆਪਣੇ ਟਵਿੱਟਰ ਅਕਾਉਂਟ ਉੱਤੇ ਦੀਪ ਸਿੱਧੂ ਨੂੰ ਯਾਦ ਕਰਦੇ ਹੋਏ ਉਨ੍ਹਾਂ ਦੀ ਇੱਕ ਵੀਡੀਓ ਸ਼ੇਅਰ ਕੀਤੀ ਹੈ। ਦੀਪ ਸਿੱਧੂ ਦੀ ਇਹ ਵੀਡੀਓ ਕਿਸਾਨ ਅੰਦੋਲਨ ਦੇ ਸਮੇਂ ਦੀ ਹੈ, ਜੋ ਉਸ ਨੇ ਖ਼ੁਦ ਬਣਾ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤੀ ਸੀ।

ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਰਵਿੰਦਰ ਸਿੰਘ ਖਾਲਸਾ ਨੇ ਮਰਹੂਮ ਗਾਇਕ ਦੀਪ ਸਿੱਧੂ ਦੇ ਲਈ ਇੱਕ ਖ਼ਾਸ ਨੋਟ ਵੀ ਲਿਖਿਆ। ਉਨ੍ਹਾਂ ਨੇ ਵੀਡੀਓ ਸ਼ੇਅਰ ਕਰਦੇ ਹੋਏ ਕੈਪਸ਼ਨ ਦੇ ਵਿੱਚ ਲਿਖਿਆ, " ਸੰਦੀਪ ਸਿੰਘ ਸਿੱਧੂ ( ਦੀਪ ਸਿੱਧੂ ) ਹਮੇਸ਼ਾ ਹੀ 'ਖਾਲਸਾ ਏਡ' ਦੇ ਕੰਮ ਦੀ ਹਮੇਸ਼ਾ ਸ਼ਲਾਘਾ ਕਰਦਾ ਸੀ ਤੇ ਹਮੇਸ਼ਾ 'ਖਾਲਸਾ ਏਡ' ਦੇ ਕੰਮਾਂ ਵਿੱਚ ਸਹਿਯੋਗ ਕਰਦਾ ਸੀ।@Khalsa_Aid ! ਉਹ ਇੱਕ ਬੁੱਧੀਜੀਵੀ ਅਤੇ ਪੰਜਾਬ ਦਾ ਮਾਣਮੱਤਾ ਪੁੱਤਰ ਸੀ! "

ਇਸ ਵੀਡੀਓ ਦੇ ਵਿੱਚ ਦੀਪ ਸਿੱਧੂ ਕਿਸਾਨ ਅੰਦੋਲਨ ਦੌਰਾਨ ਸਿੰਘੂ ਬਾਰਡਰ 'ਤੇ ਮੌਜੂਦ ਹਨ। ਇਸ ਦੇ ਵਿੱਚ ਦੀਪ ਸਿੱਧੂ ਸਿੱਖ ਕੌਮ ਬਾਰੇ ਗੱਲ ਕੀਤੀ ਹੈ। ਇਸ ਵੀਡੀਓ ਦੇ ਵਿੱਚ ਦੀਪ ਸਿੱਧੂ ਕਹਿੰਦੇ ਹਨ ਕਿ "ਅਸੀਂ ਸਿੱਖ ਕੌਮ ਦੇ ਬੱਚੇ ਹਾਂ, ਸਾਡੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਹਨ ਤੇ ਅਸੀਂ ਸ੍ਰੀ ਆਨੰਦਪੁਰ ਸਾਹਿਬ ਦੇ ਨਿਵਾਸੀ ਹਾਂ। ਇਹ ਹੀ ਸਾਡੀ ਕੌਮ ਹੈ ਇਹ ਹੀ ਸਾਡੀ ਗੁਣਤੀ ਹੈ ਇਹ ਹੀ ਸਾਡਾ ਗੁਣ ਹੈ। ਸਾਡੇ ਗੁਰੂਆਂ ਨੇ ਸਾਨੂੰ ਜੋ ਫਲਸਫੇ ਸਾਨੂੰ ਦਿੱਤੇ ਹਨ ਅਸੀਂ ਉਸੇ 'ਤੇ ਹੀ ਕੰਮ ਕਰਦੇ ਹਾਂ ਤੇ ਕਰਦੇ ਰਹਾਂਗੇ। ਤੁਸੀਂ ਸਾਨੂੰ ਪਰਭਾਸ਼ਿਤ ਕਰਨ ਵਾਲੇ ਕੌਣ ਹੋ। "

ਦੀਪ ਸਿੱਧੂ ਅੱਗੇ ਕਹਿ ਰਹੇ ਹਨ, " 'ਖਾਲਸਾ ਏਡ' ਜੋ ਵੀ ਕੰਮ ਕਰਦੀ ਹੈ ਉਹ ਬਹੁਤ ਵਧੀਆ ਹੈ। ਮੈਂ ਇਸ ਭਰਾ ਰਵਿੰਦਰ ਸਿੰਘ ਤੇ 'ਖਾਲਸਾ ਏਡ' ਦੀ ਟੀਮ 'ਤੇ ਮਾਣ ਕਰਦਾ ਹਾਂ। ਕਿਉਂਕਿ ਦੁਨੀਆਂ 'ਚ ਕਿਤੇ ਵੀ ਕੁਦਰਤੀ ਜਾਂ ਹੋਰਨਾਂ ਕਿਸੇ ਤਰ੍ਹਾਂ ਦੀ ਆਪਦਾ ਜਾਂ ਸਰਕਾਰ ਵੱਲੋਂ ਕੋਈ ਆਪਦਾ ਆਈ ਹੈ ਤਾਂ ਇਸ ਸੰਸਥਾ ਨੇ ਖਾਲਸਾ ਕੌਮ ਦੀ ਤਰਜ਼ ਨੂੰ ਜਿਉਂਦਾ ਰੱਖਿਆ ਹੈ ਤੇ ਹਮੇਸ਼ਾਂ ਸਰਬੱਤ ਦਾ ਭਲਾ ਦਾ ਕੰਮ ਕਰਦੇ ਹਨ। ਦੀਪ ਸਿੱਧੂ ਨੇ ਮੋਦੀ ਸਰਕਾਰ ਨੂੰ ਆੜੇ ਹੱਥੀ ਲੈਂਦੇ ਹੋਏ ਆਖਿਆ ਕਿ ਇਹ ਸਰਕਾਰਾਂ ਸਰਬੱਤ ਦੇ ਭਲੇ ਦਾ ਨਹੀਂ ਸੋਚਦਿਆਂ ਸਗੋਂ ਆਪੋ ਆਪਣਾ ਪੱਲਾ ਵੇਖਦੀਆਂ ਹਨ, ਇਨ੍ਹਾਂ ਨੂੰ ਖ਼ੁਦ ਨੂੰ ਪਰਭਾਸ਼ਿਤ ਕਰਨਾ ਨਹੀਂ ਆਉਂਦਾ, ਇੱਕ ਪਾਸੇ ਜਿਥੇ ਸਾਡੇ ਬਜ਼ੁਰਗ ਇਥੇ ਪਰੇਸ਼ਾਨ ਹੋ ਰਹੇ ਹਨ ਤੇ ਜੋ ਕਿਸਾਨ ਧਰਨਿਆਂ 'ਤੇ ਬੈਠੇ ਹਨ, ਇਨ੍ਹਾਂ ਨੂੰ ਰੋਕਣ ਲਈ ਬੈਠੇ ਪੁਲਿਸ ਤੇ ਸਿਪਾਹੀ ਜਵਾਨ ਇਨ੍ਹਾਂ ਕਿਸਾਨਾਂ ਦੇ ਹੀ ਪੁੱਤਰ ਹਨ, ਇਨ੍ਹਾਂ ਸਰਕਾਰਾਂ ਨੇ ਪਿਉ-ਪੁੱਤਰਾਂ ਨੂੰ ਆਪਸ ਵਿੱਚ ਲੜਵਾ ਦਿੱਤਾ। ਸਾਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ। "

Image Source: Twitter

ਰਵਿੰਦਰ ਸਿੰਘ ਖਾਲਸਾ ਕਿਡਨੀ ਦੀ ਬਿਮਾਰੀ ਦੇ ਨਾਲ ਜੁਝਦੇ ਹੋਏ ਵੀ ਲੋੜਵੰਦਾਂ ਦੀ ਸੇਵਾ ਵਿੱਚ ਲੱਗੇ ਹੋਏ। ਕੋਰੋਨਾ ਕਾਲ ਤੇ ਕਿਸਾਨ ਅੰਦੋਲਨ ਦੌਰਾਨ 'ਖਾਲਸਾ ਏਡ' ਨੇ ਲੋੜਵੰਦ ਲੋਕਾਂ, ਕੋਰੋਨਾ ਮਰੀਜ਼ਾਂ ਦੇ ਪਰਿਵਾਰਾਂ ਅਤੇ ਕਿਸਾਨ ਅੰਦੋਲਨ ਦੌਰਾਨ ਕਿਸਾਨ ਭਰਾਵਾਂ ਲਈ ਕਈ ਕੰਮ ਕੀਤੇ। ਇਸ ਲਈ ਦੀਪ ਸਿੱਧੂ ਇਸ ਵੀਡੀਓ ਦੇ ਵਿੱਚ ਖਾਲਸਾ ਏਡ ਦੇ ਕੰਮਾਂ ਦੀ ਸ਼ਲਾਘਾ ਕਰਦੇ ਨਜ਼ਰ ਆ ਰਹੇ ਹਨ।

Image Source: Twitter

ਹੋਰ ਪੜ੍ਹੋ: ਰਣਬੀਰ ਕਪੂਰ ਸਟਾਰਰ ਫਿਲਮ 'ਸ਼ਮਸ਼ੇਰਾ' ਦਾ ਟ੍ਰੇਲਰ ਹੋਇਆ ਰਿਲੀਜ਼, ਵੇਖੋ ਵੀਡੀਓ

ਖਾਲਸਾ ਏਡ ਦੇ ਮੁੱਖੀ ਰਵਿੰਦਰ ਸਿੰਘ (ਰਵੀ ਸਿੰਘ) ਵੱਲੋਂ ਸ਼ੇਅਰ ਕੀਤੀ ਗਈ ਇਸ ਵੀਡੀਓ ਨੂੰ ਲੋਕ ਬਹੁਤ ਪਸੰਦ ਕਰ ਰਹੇ ਹਨ। ਇਸ ਦੇ ਨਾਲ ਹੀ ਰਵੀ ਸਿੰਘ ਨੇ ਸਿੱਧੂ ਮੂਸੇਵਾਲਾ ਦਾ ਗੀਤ 'SYL' ਆਪਣੇ ਟਵਿੱਟਰ 'ਤੇ ਸ਼ੇਅਰ ਕੀਤਾ ਹੈ।

ਆਪਣੇ ਚਹੇਤੇ ਕਲਾਕਾਰ ਦੀਪ ਸਿੱਧੂ ਦੀ ਇਹ ਜੋਸ਼ ਭਰੀ ਵੀਡੀਓ ਵੇਖ ਕੇ ਤੇ ਕਿਸਾਨੀ ਅੰਦੋਲਨ ਦੇ ਦਿਨਾਂ ਨੂੰ ਯਾਦ ਕਰਕੇ ਫੈਨਜ਼ ਬੇਹੱਦ ਭਾਵੁਕ ਹੋ ਗਏ। ਉਹ ਇਸ ਟਵੀਟ ਉੱਤੇ ਵੱਖ-ਵੱਖ ਕੁਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਫੈਨ ਨੇ ਲਿਖਿਆ, ਦੀਪ ਬਾਈ ਹਮੇਸ਼ਾ ਅਮਰ ਰਹੇਗਾ ਤੇ ਸਾਡੇ ਦਿਲਾਂ ਵਿੱਚ ਜਿਉਂਦਾ ਰਹੇਗਾ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network