ਪੰਜਾਬੀਆਂ ਦੀ ਅਣਖਾਂ ਨੂੰ ਬਿਆਨ ਕਰਦਾ ‘ਅਸੀਂ ਸਰਦਾਰ ਹਾਂ’ ਰਵਿੰਦਰ ਰੰਗੂਵਾਲ ਦੀ ਆਵਾਜ਼ ‘ਚ ਹੋਇਆ ਰਿਲੀਜ਼, ਦੇਖੋ ਵੀਡੀਓ
ਪੰਜਾਬੀਆਂ ਦੀ ਅਣਖਾਂ ਨੂੰ ਬਿਆਨ ਕਰਦਾ 'ਅਸੀਂ ਸਰਦਾਰ ਹਾਂ' ਗਾਣਾ ਰਿਲੀਜ਼ ਹੋ ਚੁੱਕਿਆ ਹੈ। ਜੀ ਹਾਂ ਇਸ ਗਾਣੇ ਨੂੰ ਰਵਿੰਦਰ ਰੰਗੂਵਾਲ ਨੇ ਆਪਣੀ ਦਮਦਾਰ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ।
ਹੋਰ ਵੇਖੋ:ਅਖਿਲ ਨੂੰ ਮਨਮੋਹਨ ਵਾਰਿਸ ਨੂੰ ਦੇਖ ਕੇ ਲੱਗੀ ਸੀ ਗਾਉਣ ਦੀ ਚੇਟਕ, ਜਾਣੋ ਜਨਮਦਿਨ ਉੱਤੇ ਦਿਲਚਸਪ ਗੱਲਾਂ
ਇਸ ਗਾਣੇ ਦੇ ਬੋਲਾਂ ਤੋਂ ਲੈ ਕੇ ਮਿਊਜ਼ਿਕ ਸਭ ਖ਼ੁਦ ਰਵਿੰਦਰ ਰੰਗੂਵਾਲ ਨੇ ਤਿਆਰ ਕੀਤਾ ਹੈ। ਇਸ ਤੋਂ ਇਲਾਵਾ ਪੰਜਾਬੀ ਸੱਭਿਆਚਾਰ ਨੂੰ ਪੇਸ਼ ਕਰਦੀ ਵੀਡੀਓ ਵੀ ਉਨ੍ਹਾਂ ਨੇ ਖੁਦ ਡਾਇਰੈਕਟ ਕੀਤੀ ਹੈ। ਇਸ ਗਾਣੇ ਨੂੰ ਪੀਟੀਸੀ ਰਿਕਾਰਡਸ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਇਸ ਤੋਂ ਇਲਾਵਾ 'ਅਸੀਂ ਸਰਦਾਰ ਹਾਂ' ਗਾਣੇ ਨੂੰ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕ ਦੇ ਉੱਤੇ ਐਕਸਕਲਿਉਸਿਵ ਚਲਾਇਆ ਜਾ ਰਿਹਾ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਗਾਣੇ ‘ਚ ਪੰਜਾਬੀ ਇਤਿਹਾਸ ਤੇ ਪੰਜਾਬੀ ਸੱਭਿਆਚਾਰ ਨੂੰ ਬਹੁਤ ਹੀ ਖ਼ੂਬਸੂਰਤੀ ਦੇ ਨਾਲ ਪੇਸ਼ ਕੀਤਾ ਗਿਆ ਹੈ।
ਦੱਸ ਦਈਏ ਇਹ ਰਵਿੰਦਰ ਰੰਗੂਵਾਲ ਦਾ ਪਹਿਲਾ ਗੀਤ ਹੈ। ਉਨ੍ਹਾਂ ਨੇ ਦੁਨੀਆਂ ਨੂੰ ਪੰਜਾਬੀ ਸੱਭਿਆਚਾਰ ਨਾਲ ਰੁ-ਬ-ਰੂ ਕਰਾਉਣ ਲਈ ਆਪਣੇ ਅਣਥੱਕ ਯਤਨ ਤੇ ਸੇਵਾਵਾਂ ਨਾਲ ਯੋਗਦਾਨ ਪਾਇਆ ਹੈ। ਜਿਸਦੇ ਚੱਲਦੇ ਬਹੁਤ ਸਾਰੇ ਲੋਕ ਰਵਿੰਦਰ ਰੰਗੂਵਾਲ ਨੂੰ ਪੰਜਾਬ ਕਲਚਰਲ ਸੁਸਾਇਟੀ ਦੇ ਸੰਸਥਾਪਕ, ਪ੍ਰਧਾਨ ਅਤੇ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਵੱਜੋਂ ਜਾਣਦੇ ਹਨ।