ਰਵਿੰਦਰ ਗਰੇਵਾਲ ਵੱਲੋਂ ਲਾਈਵ ਸ਼ੋਅ 'ਚ ਟਰੱਕਾਂ ਵਾਲਿਆਂ ਲਈ ਗਾਇਆ ਗਾਣਾ ਹੋਇਆ ਰਾਤੋ ਰਾਤ ਵਾਇਰਲ, ਦੇਖੋ ਵੀਡੀਓ
ਰਵਿੰਦਰ ਗਰੇਵਾਲ ਵੱਲੋਂ ਲਾਈਵ ਸ਼ੋਅ 'ਚ ਟਰੱਕਾਂ ਵਾਲਿਆਂ ਲਈ ਗਾਇਆ ਗਾਣਾ ਹੋਇਆ ਰਾਤੋ ਰਾਤ ਵਾਇਰਲ, ਦੇਖੋ ਵੀਡੀਓ : ਪੰਜਾਬ ਦੇ ਨਾਮਵਰ ਗਾਇਕ ਅਤੇ ਅਦਾਕਾਰ ਰਵਿੰਦਰ ਗਰੇਵਾਲ ਜਿੰਨ੍ਹਾਂ ਨੇ ਆਪਣੀ ਗਾਇਕੀ ਅਤੇ ਅਦਾਕਾਰੀ ਨਾਲ ਲੱਖਾਂ ਹੀ ਲੋਕਾਂ ਦਾ ਦਿਲ ਜਿੱਤਿਆ ਹੈ। ਕਈ ਪੰਜਾਬੀ ਹਿੱਟ ਫ਼ਿਲਮਾਂ ਅਤੇ ਗਾਣੇ ਦੇਣ ਵਾਲੇ ਰਵਿੰਦਰ ਗਰੇਵਾਲ ਦਾ ਇੱਕ ਵੀਡੀਓ ਅੱਜ ਕੱਲ ਸ਼ੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ।
ਅਸਲ 'ਚ ਰਵਿੰਦਰ ਗਰੇਵਾਲ ਵੱਲੋਂ ਇੱਕ ਮੈਰਿਜ ਫ਼ੰਕਸ਼ਨ 'ਚ ਟਰੱਕ ਡਰਾਈਵਰਾਂ ਲਈ ਗਾਣਾ ਗਾਇਆ ਗਿਆ। ਜਿਹੜਾ ਰਾਤੋ ਰਾਤ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਅਤੇ ਉਸੇ ਲਾਈਵ ਸ਼ੋਅ ਦੌਰਾਨ ਰਵਿੰਦਰ ਗਰੇਵਾਲ ਵੱਲੋਂ ਗਾਇਆ ਗਾਣਾ ਦੇਸ਼ਾਂ ਵਿਦੇਸ਼ਾਂ 'ਚ ਰਹਿੰਦੇ ਟਰੱਕ ਡਰਾਈਵਰਾਂ ਵੱਲੋਂ ਗੱਡੀਆਂ 'ਚ ਸੁਣਿਆ ਜਾਣ ਲੱਗਿਆ।
ਹੋਰ ਵੇਖੋ : ਸਿੱਧੂ ਮੂਸੇ ਵਾਲਾ ਦੇ ਮੂਹੋਂ ਸੁਣੋ ਗੁਰਦਾਸ ਮਾਨ ਦਾ ‘ਛੱਲਾ’, ਵੀਡੀਓ ਹੋਇਆ ਵਾਇਰਲ
ਰਵਿੰਦਰ ਗਰੇਵਾਲ ਵੱਲੋਂ ਇਸ ਵੀਡੀਓ 'ਚ ਵੀ ਕਿਹਾ ਜਾ ਰਿਹਾ ਹੈ ਕਿ ਇਹ ਗਾਣਾ ਉਹਨਾਂ ਵੱਲੋਂ ਪਹਿਲੀ ਵਾਰ ਸੁਣਾਇਆ ਜਾ ਰਿਹਾ ਹੈ। ਰਵਿੰਦਰ ਗਰੇਵਾਲ ਦੇ ਟਰੱਕ ਡਰਾਈਵਰ ਲਈ ਗਾਏ ਇਸ ਗਾਣੇ ਨੂੰ ਹੁਣ ਉਹਨਾਂ ਦੇ ਪ੍ਰਸ਼ੰਸ਼ਕ ਪੂਰਾ ਗੀਤ ਰਿਕਾਰਡ ਕਰਵਾਉਣ ਦੀ ਗੱਲ ਕਰ ਰਹੇ ਹਨ। ਉਹਨਾਂ ਦੇ ਫੈਨਜ਼ ਵੱਲੋਂ ਵੀਡੀਓ ਸ਼ੇਅਰ ਕਰ ਇਹ ਮੰਗ ਕੀਤੀ ਜਾ ਰਹੀ ਹੈ ਕਿ ਇਸ ਗਾਣੇ ਨੂੰ ਜਲਦ ਤੋਂ ਜਲਦ ਪੂਰਾ ਰਿਕਾਰਡ ਕਰਵਾਇਆ ਜਾਵੇ।
ਰਵਿੰਦਰ ਗਰੇਵਾਲ ਦਾ ਪ੍ਰਸ਼ੰਸ਼ਕਾਂ 'ਚ ਇੰਨ੍ਹਾਂ ਪਿਆਰ ਹੈ ਕਿ ਉਹਨਾਂ ਦਾ ਇਹ ਗਾਣਾ ਆਉਣ ਤੋਂ ਪਹਿਲਾਂ ਹੀ ਹਿੱਟ ਹੋ ਗਿਆ ਹੈ। ਰਵਿੰਦਰ ਗਰੇਵਾਲ ਡੰਗਰ ਡਾਕਟਰ , ਜੱਜ ਸਿੰਘ ਐਲ.ਐਲ.ਬੀ. ,ਅਤੇ ਰੌਲਾ ਪੈ ਗਿਆ ਵਰਗੀਆਂ ਪੰਜਾਬੀ ਹਿੱਟ ਫ਼ਿਲਮਾਂ 'ਚ ਲੀਡ ਰੋਲ ਨਿਭਾ ਚੁੱਕੇ ਹਨ।