ਰਵਿੰਦਰ ਗਰੇਵਾਲ ਜਲਦ ਨਵੇਂ ਗੀਤ ਨਾਲ ਹੋਣਗੇ ਹਾਜ਼ਰ
ਰਵਿੰਦਰ ਗਰੇਵਾਲ ਜਲਦ ਹੀ ਆਪਣੇ ਨਵੇਂ ਗੀਤ ਨਾਲ ਸਰੋਤਿਆਂ ਦੇ ਰੁਬਰੂ ਹੋਣਗੇ । ਇਸ ਗੀਤ ਨੂੰ ਜਲਦ ਹੀ ਉਹ ਆਪਣੇ ਯੂਟਿਊਬ ਚੈਨਲ 'ਟੇਡੀ ਪੱਗ ਰਿਕਾਰਡਸ' 'ਤੇ ਰਿਲੀਜ਼ ਕਰਨ ਜਾ ਰਹੇ ਨੇ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡਿਓ ਸਾਂਝਾ ਕਰਕੇ ਇਸ ਨਵੇਂ ਆਉਣ ਵਾਲੇ ਗੀਤ ਬਾਰੇ ਜਾਣਕਾਰੀ ਦਿੱਤੀ ਹੈ । ਇਸ ਗੀਤ 'ਚ ਕੀ ਹੋਵੇਗਾ ਇਸਦਾ ਖੁਲਾਸਾ ਰਵਿੰਦਰ ਗਰੇਵਾਲ ਨੇ ਨਹੀਂ ਕੀਤਾ ।
ਹੋਰ ਵੇਖੋ : ਰਵਿੰਦਰ ਗਰੇਵਾਲ ਦਾ ਗੀਤ ‘ਡਾਲਰ’ ਹੈ ਪਿਓ ਪੁੱਤ ਦੇ ਪਿਆਰ ਦੀ ਨਿਸ਼ਾਨੀ
https://www.instagram.com/p/Bn-6-7cgyfk/?hl=en&taken-by=ravindergrewalofficial
ਪਰ ਉਨ੍ਹਾਂ ਨੇ ਆਪਣਾ ਚੈਨਲ ਸਬਸਕਰਾਈਬ ਕਰਨ ਲਈ ਜ਼ਰੂਰ ਕਿਹਾ ਹੈ ਤਾਂ ਕਿ ਚੈਨਲ 'ਤੇ ਆਉਣ ਵਾਲੇ ਹਰ ਨਵੇਂ ਗੀਤ ਦੀ ਜਾਣਕਾਰੀ ਉਨ੍ਹਾਂ ਦੇ ਸਰੋਤਿਆਂ ਤੱਕ ਪਹੁੰਚ ਸਕੇ । ਰਵਿੰਦਰ ਗਰੇਵਾਲ ਨੇ ਕੁਝ ਦਿਨ ਪਹਿਲਾਂ ਹੀ ਆਪਣਾ ਗੀਤ 'ਡਾਲਰ' ਕੱਢਿਆ ਸੀ । ਜਿਸ ਨੂੰ ਸਰੋਤਿਆਂ ਵੱਲੋਂ ਵੀ ਭਰਵਾਂ ਹੁੰਗਾਰਾ ਮਿਲਿਆ ਸੀ ਅਤੇ ਪ੍ਰਵਾਸੀ ਪੰਜਾਬੀਆਂ ਵੱਲੋਂ ਇਸ ਗੀਤ ਨੂੰ ਵੀ ਬਹੁਤ ਸਰਾਹਿਆ ਗਿਆ ਅਤੇ ਇਸ ਗੀਤ ਦੇ ਵੀਵਰਸ ਲਗਾਤਾਰ ਵੱਧਦੇ ਜਾ ਰਹੇ ਨੇ ।ਇਸ ਗੀਤ 'ਚ ਉਨ੍ਹਾਂ ਨੇ ਵਿਦੇਸ਼ ਗਏ ਪੁੱਤਰ ਅਤੇ ਕਰਜ਼ਾਈ ਪਿਤਾ ਦੀ ਗੱਲ ਕੀਤੀ ਸੀ । ਜਿਸ 'ਚ ਵਿਦੇਸ਼ ਗਿਆ ਪੁੱਤਰ ਆਪਣੇ ਪਿਤਾ ਨੂੰ ਖੁਸ਼ਖਬਰੀ ਦਿੰਦਾ ਹੈ ਕਿ ਉਹ ਵਿਦੇਸ਼ 'ਚ ਪੱਕਾ ਸੈਟਲ ਹੋ ਗਿਆ ਹੈ ਅਤੇ ਹੁਣ ਉਸ ਨੂੰ ਆਪਣੇ ਕਰਜ਼ ਨੂੰ ਉਤਾਰਨ ਲਈ ਫਿਕਰ ਕਰਨ ਦੀ ਲੋੜ ਨਹੀਂ । ਪਿਤਾ ਪੁੱਤਰ ਦੇ ਇਸ ਰਿਸ਼ਤੇ ਨੂੰ ਗੀਤ ਰਾਹੀਂ ਜਿਸ ਤਰੀਕੇ ਨਾਲ ਰਵਿੰਦਰ ਗਰੇਵਾਲ ਨੇ ਪੇਸ਼ ਕੀਤਾ । ਉਹ ਸਰੋਤਿਆਂ ਵੱਲੋਂ ਬੇਹੱਦ ਪਸੰਦ ਕੀਤਾ ਗਿਆ ਅਤੇ ਹੁਣ ਮੁੜ ਤੋਂ ਸਰੋਤਿਆਂ ਦਰਮਿਆਨ ਉਹ ਆਪਣਾ ਨਵਾਂ ਗੀਤ ਲੈ ਕੇ ਆ ਰਹੇ ਨੇ ।ਇਸ ਨਵੇਂ ਗੀਤ 'ਚ ਕੀ ਕੁਝ ਖਾਸ ਹੋਵੇਗਾ ਇਹ ਗੀਤ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ ।