ਖਾਲਸਾ ਏਡ ਦੇ ਮੁਖੀ ਰਵੀ ਸਿੰਘ ਖਾਲਸਾ ਨੇ ਆਪਣੀ ਕਿਡਨੀ ਡੌਨਰ ਅਤੇ ਆਪਣੀ ਮਾਤਾ ਦੇ ਨਾਲ ਸਾਂਝੀ ਕੀਤੀ ਤਸਵੀਰ
ਖਾਲਸਾ ਏਡ ਦੇ ਮੁਖੀ ਰਵੀ ਸਿੰਘ ਖਾਲਸਾ (Ravi Singh Khalsa) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਦੋ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ‘ਚੋਂ ਇੱਕ ਤਸਵੀਰ ਉਨ੍ਹਾਂ ਦੀ ਕਿਡਨੀ ਡੌਨਰ (Kidney Donor) ਅਤੇ ਰਵੀ ਸਿੰਘ ਖਾਲਸਾ ਦੇ ਮਾਤਾ ਜੀ ਹਨ । ਜਦੋਂਕਿ ਦੂਜੀ ਤਸਵੀਰ ‘ਚ ਉਹ ਆਪਣੀ ਪਤਨੀ ਦੇ ਨਾਲ ਨਜ਼ਰ ਆ ਰਹੇ ਹਨ ।
Image From Instagarm
ਹੋਰ ਪੜ੍ਹੋ : ਕੀ ਅਫ਼ਸਾਨਾ ਖ਼ਾਨ ਰਿਆਲਟੀ ਸ਼ੋਅ ‘ਬਿੱਗ ਬੌਸ’ ਵਿੱਚ ਆਵੇਗੀ ਨਜ਼ਰ …!
ਆਪਣੀ ਪਤਨੀ ਦੇ ਨਾਲ ਤਸਵੀਰ ਸਾਂਝੀ ਕਰਦੇ ਹੋਏ ਰਵੀ ਸਿੰਘ ਖਾਲਸਾ ਨੇ ਲਿਖਿਆ ਕਿ ‘ਪਿਛਲੇ ਕੁਝ ਦਿਨਾਂ ਤੋਂ ਖਰਾਬ ਸਿਹਤ ਸਬੰਧੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਿਹਾ ਹਾਂ, ਮੈਂ ਥੱਕ ਗਿਆ ਹਾਂ ਅਤੇ ਪਤਨੀ ਵੀ ਮੇਰੀ ਸਿਹਤ ਦਾ ਖਿਆਲ ਰੱਖ ਕੇ ਪ੍ਰੇਸ਼ਾਨ ਹੋ ਚੁੱਕੀ ਹੈ । ਉਹ ਐੱਨ ਐੱਚ ਐੱਸ ‘ਚ ਸੀਨੀਅਰ ਮੈਨੇਜਰ ਹੈ ਅਤੇ ਇਸ ਦੇ ਨਾਲ ਹੀ ਉਹ ਮੇਰੀ ਸਿਹਤ ਦਾ ਵੀ ਧਿਆਨ ਰੱਖ ਰਹੀ ਹੈ ।
ਉਹ ਇੱਕ ਸੁਪਰ ਵੁਮੈਨ ਵਾਂਗ ਕੰਮ ਕਰ ਰਹੀ ਹੈ, ਥੈਂਕ ਯੂ ਮੈਂ ਹੁਣ ਕਿਡਨੀ ਟਰਾਂਸਪਲਾਟ ਦਾ ਇੰਤਜ਼ਾਰ ਨਹੀਂ ਕਰ ਸਕਦਾ’ । ਰਵੀ ਸਿੰਘ ਖਾਲਸਾ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।
View this post on Instagram
ਲੋਕ ਵੀ ਇਸ ‘ਤੇ ਕਮੈਂਟਸ ਕਰਕੇ ਰਵੀ ਸਿੰਘ ਖਾਲਸਾ ਦੀ ਜਲਦ ਸਿਹਤਯਾਬੀ ਲਈ ਦੁਆ ਕਰ ਰਹੇ ਹਨ । ਦੱਸ ਦਈਏ ਕਿ ਖਾਲਸਾ ਏਡ ਵੱਲੋਂ ਦੁਨੀਆ ਭਰ ‘ਚ ਨਿਰਸਵਾਰਥ ਭਾਵ ਦੇ ਨਾਲ ਸੇਵਾ ਕੀਤੀ ਜਾ ਰਹੀ ਹੈ । ਰਵੀ ਸਿੰਘ ਖਾਲਸਾ ਦੁਨੀਆ ਭਰ ‘ਚ ਸੇਵਾਵਾਂ ਦੇ ਰਹੀ ਇਸ ਸੰਸਥਾ ਦੇ ਮੁਖੀ ਦੇ ਤੌਰ ‘ਤੇ ਸੇਵਾ ਨਿਭਾ ਰਹੇ ਹਨ ।
View this post on Instagram