ਇੱਕ-ਦੂਜੇ ਤੋਂ ਵੱਖ ਹੋਏ ਸ਼ਮਿਤਾ ਸ਼ੈੱਟੀ ਅਤੇ ਰਾਕੇਸ਼, ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਦੱਸਿਆ ਕਾਰਨ
Raqesh Bapat and Shamita Shetty announce their break-up: ਕਾਫੀ ਸਮਾਂ ਪਹਿਲਾਂ ਖਬਰਾਂ ਆਈਆਂ ਸਨ ਕਿ 'ਬਿੱਗ ਬੌਸ' ਸ਼ਮਿਤਾ ਸ਼ੈੱਟੀ ਅਤੇ ਰਾਕੇਸ਼ ਬਾਪਤ ਦੇ ਲਵ ਬਰਡਸ ਦਾ ਬ੍ਰੇਕਅੱਪ ਹੋ ਗਿਆ ਹੈ। ਹਾਲਾਂਕਿ ਉਸ ਸਮੇਂ ਇਨ੍ਹਾਂ ਦੋਹਾਂ ਸਿਤਾਰਿਆਂ ਨੇ ਆਪਣੇ ਰਿਸ਼ਤੇ 'ਤੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਸੀ।
ਪਰ ਹੁਣ ਰਾਕੇਸ਼ ਬਾਪਤ ਨੇ ਅਧਿਕਾਰਤ ਤੌਰ 'ਤੇ ਸ਼ਮਿਤਾ ਸ਼ੈੱਟੀ ਨਾਲ ਆਪਣੇ ਬ੍ਰੇਕਅੱਪ ਦਾ ਐਲਾਨ ਕਰ ਦਿੱਤਾ ਹੈ। ਅਦਾਕਾਰ ਨੇ ਇੰਸਟਾ ਸਟੋਰੀ 'ਤੇ ਬ੍ਰੇਕਅੱਪ ਬਾਰੇ ਇਕ ਲੰਬੀ ਪੋਸਟ ਲਿਖੀ, ਜੋ ਹੁਣ ਵਾਇਰਲ ਹੋ ਰਹੀ ਹੈ। ਇਸ ਪੋਸਟ 'ਚ ਅਦਾਕਾਰ ਨੇ ਦੱਸਿਆ ਕਿ ਹੁਣ ਉਨ੍ਹਾਂ ਦੇ ਅਤੇ ਸ਼ਮਿਤਾ ਦੇ ਰਸਤੇ ਇਕ-ਦੂਜੇ ਤੋਂ ਵੱਖ ਹੋ ਗਏ ਹਨ।
ਹੋਰ ਪੜ੍ਹੋ : ਖ਼ੂਬਸੂਰਤ ਲਫ਼ਜ਼ਾਂ ਤੇ ਅਮਰਿੰਦਰ ਗਿੱਲ ਦੀ ਮਨਮੋਹਕ ਆਵਾਜ਼ ‘ਚ ਰਿਲੀਜ਼ ਹੋਇਆ ਫ਼ਿਲਮ ‘ਛੱਲਾ ਮੁੜ ਕੇ ਨਹੀਂ ਆਇਆ’ ਦਾ ਟਾਈਟਲ ਟਰੈਕ
ਰਾਕੇਸ਼ ਬਾਪਟ ਨੇ ਇੰਸਟਾ ਸਟੋਰੀ 'ਤੇ ਲਿਖਿਆ- 'ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਮੈਂ ਅਤੇ ਸ਼ਮਿਤਾ ਸ਼ੈੱਟੀ ਹੁਣ ਇਕੱਠੇ ਨਹੀਂ ਹਾਂ...ਅਸੀਂ ਇੱਕ ਦੂਜੇ ਨੂੰ ਅਜਿਹੀ ਜਗ੍ਹਾ 'ਤੇ ਮਿਲੇ ਜਿਸ ਬਾਰੇ ਮੈਂ ਕਦੇ ਸੋਚਿਆ ਵੀ ਨਹੀਂ ਸੀ...ਇਸ ਪਿਆਰ ਅਤੇ ਸਮਰਥਨ ਲਈ ਸ਼ਾਰਾ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ।'
ਇਸ ਦੇ ਨਾਲ ਹੀ ਰਾਕੇਸ਼ ਨੇ ਅੱਗੇ ਲਿਖਿਆ- 'ਤੁਸੀਂ ਸਾਰੇ ਜਾਣਦੇ ਹੋ ਕਿ ਮੈਂ ਨਿੱਜੀ ਜ਼ਿੰਦਗੀ ਬਾਰੇ ਜ਼ਿਆਦਾ ਗੱਲ ਨਹੀਂ ਕਰਦਾ...ਪਰ ਮੈਂ ਤੁਹਾਨੂੰ ਅਧਿਕਾਰਤ ਤੌਰ 'ਤੇ ਸਾਡੇ ਬ੍ਰੇਕਅੱਪ ਬਾਰੇ ਸੂਚਿਤ ਕਰਨਾ ਚਾਹੁੰਦਾ ਸੀ...ਮੈਨੂੰ ਲੱਗਾ ਕਿ ਪ੍ਰਸ਼ੰਸਕਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ...ਮੈਨੂੰ ਪਤਾ ਹੈ ਕਿ ਤੁਹਾਨੂੰ ਬ੍ਰੇਕਅੱਪ ਬਾਰੇ ਜਾਣ ਕੇ ਜ਼ਰੂਰ ਬੁਰਾ ਲੱਗੇਗਾ...ਪਰ ਹਮੇਸ਼ਾ ਦੀ ਤਰ੍ਹਾਂ ਇਸ ਤਰ੍ਹਾਂ ਹੀ ਆਪਣਾ ਪਿਆਰ ਅਤੇ ਸਹਿਯੋਗ ਦਿੰਦੇ ਰਹੋ। ਦੱਸ ਦਈਏ ਸੋਸ਼ਲ ਮੀਡੀਆ ਉੱਤੇ ਦੋਵਾਂ ਦੀ ਜੋੜੀ ਕਾਫੀ ਪਸੰਦ ਕੀਤਾ ਜਾਂਦਾ ਸੀ। ਪਰ ਦੋਵਾਂ ਦੇ ਵੱਖ ਹੋਣ ਤੋਂ ਪ੍ਰਸ਼ੰਸਕ ਜ਼ਰੂਰ ਨਿਰਾਸ਼ ਹਨ।
View this post on Instagram