ਰੈਪਰ ਰਫਤਾਰ ਨੇ ‘5911’ ਦਾ ਟੈਟੂ ਲਿਖਵਾ ਕੇ ਦਿੱਤੀ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ
ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਸਿੱਧੂ ਮੂਸੇਵਾਲਾ ਜਿਸ ਨੂੰ ਬੀਤੇ ਐਤਵਾਰ ਨੂੰ ਗੋਲੀਆਂ ਮਾਰ ਹੱਤਿਆ ਕਰ ਦਿੱਤੀ ਗਈ ਸੀ। ਜਿਸ ਤੋਂ ਬਾਅਦ ਮਿਊਜ਼ਿਕ ਜਗਤ 'ਚ ਸੋਗ ਦੀ ਲਹਿਰ ਛਾਈ ਹੋਈ ਸੀ। ਕਲਾਕਾਰਾਂ ਨੇ ਵੀ ਆਪਣੇ ਮਿਊਜ਼ਿਕ ਸ਼ੋਅਜ਼ ਤੇ ਫ਼ਿਲਮਾਂ ਤੱਕ ਦੀ ਰਿਲੀਜ਼ ਨੂੰ ਰੱਦ ਕਰ ਦਿੱਤਾ ਗਿਆ ਹੈ।
ਕਲਾਕਾਰ ਤੇ ਪ੍ਰਸ਼ੰਸਕ ਵੀ ਇਸ ਸਮੇਂ ਵੱਡੇ ਸਦਮੇ ‘ਚੋਂ ਲੰਘ ਰਹੇ ਹਨ। ਹਰ ਕੋਈ ਆਪੋ ਆਪਣੇ ਅੰਦਾਜ਼ ਦੇ ਨਾਲ Sidhu Moose Wala ਨੂੰ ਸ਼ਰਧਾਂਜਲੀ ਦੇ ਰਹੇ ਹਨ। ਹੁਣ ਗਾਇਕ ਤੇ ਰੈਪਰ ਰਫਤਾਰ ਨੇ ਵੀ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੰਦੇ ਹੋਏ 5911 ਨਾਮ ਦਾ ਟੈਟੂ ਆਪਣੇ ਗੁੱਟ ਉੱਤੇ ਗੁੰਦਵਾਇਆ ਹੈ।
ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦਾ ਮਨੀਸ਼ਾ ਗੁਲਾਟੀ ਨਾਲ ਕੀਤਾ ਵਾਅਦਾ ਪੂਰਾ ਕਰਣਗੇ ਕਰਨ ਔਜਲਾ, ਗਾਉਣਗੇ ‘ਮਾਂ’ ਗੀਤ
ਰੈਪਰ RAFTAAR ਦੀਆਂ ਟੈਟੂ ਵਾਲੀ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਹਨ। ਇਹ ਇੱਕ ਗਾਇਕ ਵੱਲੋਂ ਦੂਜੇ ਗਾਇਕ ਨੂੰ ਸਤਿਕਾਰ ਦਿੰਦੇ ਹੋਏ ਸ਼ਰਧਾਂਜਲੀ ਦਿੱਤੀ ਹੈ। ਦੱਸ ਦਈਏ 5911 ਸਿੱਧੂ ਮੂਸੇਵਾਲਾ ਦਾ ਟਰੈਕਟਰ ਸੀ, ਜੋ ਕਿ ਉਨ੍ਹਾਂ ਦੇ ਦਿਲ ਬਹੁਤ ਕਰੀਬ ਸੀ।
ਜਿਸ ਕਰਕੇ 5911 ਦਾ ਜ਼ਿਕਰ ਸਿੱਧੂ ਦੇ ਗੀਤਾਂ ਵਿੱਚ ਵੀ ਸੁਣਨ ਨੂੰ ਮਿਲਦਾ ਸੀ। ਇਸ ਤੋਂ ਇਲਾਵਾ ਕਈ ਵੀਡੀਓਜ਼ ਚ ਆਪਣੇ ਟਰੈਕਟਰ 5911 ਦੀ ਵਰਤੋਂ ਕਰਦੇ ਨਜ਼ਰ ਆ ਚੁੱਕੇ ਹਨ। ਇਸ ਕਰਕੇ ਸਿੱਧੂ ਮੂਸੇਵਾਲਾ ਦੀ ਅੰਤਿਮ ਯਾਤਰਾ ਵੀ ਟਰੈਕਟਰ 5911 ਤੇ ਹੀ ਕੱਢੀ ਗਈ ਸੀ।
ਦੱਸ ਦਈਏ ਗਾਇਕ ਸਿੱਧੂ ਮੂਸੇਵਾਲਾ ਲਈ ਗੀਤ ਗਾ ਕੇ ਸ਼ਰਧਾਂਜਲੀ ਦੇ ਰਹੇ ਹਨ ਤੇ ਕੁਝ ਟੈਟੂ ਕਰਵਾ ਕੇ । ਇਸ ਤੋਂ ਪਹਿਲਾਂ ਐਲੀ ਮਾਂਗਟ, ਖੁਦਾ ਬਖਸ਼ ਤੋਂ ਇਲਾਵਾ ਪ੍ਰਸ਼ੰਸਕ ਵੀ ਸਿੱਧੂ ਨੂੰ ਹਮੇਸ਼ਾ ਯਾਦ ਰੱਖਣ ਲਈ ਟੈਟੂ ਕਰਵਾ ਚੁੱਕੇ ਹਨ। ਦੱਸ ਦਈਏ ਕਈ ਟੈਟੂ ਆਰਟਿਸਟ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੰਦੇ ਹੋਏ ਮੁਫਤ ‘ਚ ਸਿੱਧੂ ਮੂਸੇਵਾਲਾ ਦੇ ਟੈਟੂ ਤਿਆਰ ਕਰ ਰਹੇ ਹਨ। ਦੱਸ ਦਈਏ ਸਿੱਧੂ ਮੂਸੇਵਾਲ ਆਪਣੇ ਪਿੱਛੇ ਆਪਣੇ ਸ਼ਾਨਦਾਰ ਗੀਤ ਛੱਡ ਗਿਆ ਹੈ, ਜੋ ਕਿ ਹਮੇਸ਼ਾ ਸਰੋਤਿਆਂ ਦੇ ਦਿਲਾਂ ‘ਚ ਜਿੰਦਾ ਰਹਿਣਗੇ।
ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਨੂੰ ਯਾਦ ਕਰਕੇ ਫੁੱਟ-ਫੁੱਟ ਰੋ ਪਏ ਗਾਇਕ ਸ਼ੈਰੀ ਮਾਨ, ਭਾਵੁਕ ਪੋਸਟ ਪਾ ਆਖੀ ਇਹ ਗੱਲ...