ਜੈਜ਼ੀ ਬੀ ਦੇ ਸਮਰਥਨ ‘ਚ ਆਏ ਰੈਪਰ ਕਿੰਗ ਬੋਹੇਮੀਆ, ਕਿਹਾ-‘ਟਵਿੱਟਰ ਆਵਾਜ਼ ਨਹੀਂ ਰੋਕ ਸਕਦਾ’
ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਜੈਜ਼ੀ ਬੀ ਦਾ ਟਵਿੱਟਰ ਅਕਾਉਂਟ ਇੰਡੀਆ ‘ਚ ਬੈਨ ਕਰ ਦਿੱਤਾ ਗਿਆ ਹੈ। ਭਾਰਤ ਸਰਕਾਰ ਦੇ ਕਹਿਣ ‘ਤੇ ਟਵਿੱਟਰ ਵੱਲੋਂ ਜੈਜ਼ੀ ਬੀ ਦਾ ਅਕਾਉਂਟ ਬਲਾਕ ਕਰ ਦਿੱਤਾ ਗਿਆ ਹੈ। ਜਿਸ ਦੀ ਨਿੰਦਾ ਪ੍ਰਸ਼ੰਸਕਾਂ ਤੇ ਪੰਜਾਬੀ ਕਲਾਕਾਰਾਂ ਨੇ ਵੀ ਕੀਤੀ ਹੈ।
image source-instagram
ਪੰਜਾਬੀ ਮਿਊਜ਼ਿਕ ਜਗਤ ਦੇ ਰੈਪਰ ਕਿੰਗ ਬੋਹੇਮੀਆ ਨੇ ਆਪਣੇ ਟਵਿੱਟਰ ‘ਤੇ ਜੈਜ਼ੀ ਬੀ ਦੀ ਤਸਵੀਰ ਸਾਂਝੀ ਕੀਤੀ ਹੈ ਤੇ ਲਿਖਿਆ ਹੈ- ‘The handle is @jazzyb। ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਦੀ ਸਟੋਰੀ ‘ਚ ਵੀ ਜੈਜ਼ੀ ਬੀ ਦੀ ਸਪੋਰਟ ਕਰਦੇ ਹੋਏ ਤਸਵੀਰ ਸਾਂਝੀ ਕਰਕੇ ਲਿਖਿਆ ਹੈ- ‘ਟਵਿੱਟਰ ਰੋਕ ਨਹੀਂ ਸਕਦਾ ਜੋ ਟਵਿੱਟਰ ਨੇ ਨਹੀਂ ਬਣਾਇਆ..ਜੈਜ਼ੀ ਬੀ ਰਾਜਾ ਹੈ’ ।
image source-instagram
ਰੈਪਰ ਕਿੰਗ ਬੋਹੇਮੀਆ ਵੀ ਆਪਣਾ ਪੂਰਾ ਸਮਰਥਨ ਕਿਸਾਨਾਂ ਨੂੰ ਦੇ ਰਹੇ ਨੇ। ਉਨ੍ਹਾਂ ਨੇ ਕਿਸਾਨਾਂ ਦੇ ਹੱਕ ਦੀ ਗੱਲ ਕਰਦੇ ਹੋਏ ਗੀਤ ਵੀ ਸਾਂਝਾ ਕੀਤਾ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਸੋਸ਼ਲ ਮੀਡੀਆ ਉੱਤੇ ਵੀ ਕਿਸਾਨਾਂ ਦੀ ਸਪੋਰਟ ‘ਚ ਪੋਸਟਾਂ ਪਾ ਆਪਣੀ ਆਵਾਜ਼ ਚੁੱਕੀ ਸੀ। ਦੱਸ ਦਈਏ ਦੇਸ਼ ਦਾ ਕਿਸਾਨ ਜੋ ਕਿ ਪਿਛਲੇ ਛੇ ਮਹੀਨਿਆਂ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਦਿੱਲੀ ਦੀਆਂ ਬਰੂਹਾਂ ਉੱਤੇ ਸ਼ਾਂਤਮਈ ਢੰਗ ਦੇ ਨਾਲ ਪ੍ਰਦਰਸ਼ਨ ਕਰਦੇ ਹੋਏ । ਪਰ ਕੇਂਦਰ ਸਰਕਾਰ ਗੂੰਗੀ ਬੋਲੀ ਬਣੀ ਬੈਠੀ ਹੈ ਤੇ ਇਸ ਮਹਾਮਾਰੀ ਸਮੇਂ ‘ਚ ਕਿਸਾਨਾਂ ਬਾਰੇ ਨਹੀਂ ਸੋਚ ਰਹੀ ਹੈ। ਪਰ ਕਿਸਾਨ ਵੀ ਆਪਣੇ ਬੁਲੰਦ ਹੌਸਲੇ ਦੇ ਨਾਲ ਇਸ ਸੰਘਰਸ਼ ਨੂੰ ਚੜ੍ਹਦੀ ਕਲਾ’ ‘ਚ ਰੱਖ ਰਹੇ ਨੇ।
image source-instagram