ਆਲੋਕ ਨਾਥ ਨੂੰ ਜਾਣਾ ਪੈ ਸਕਦਾ ਹੈ ਜੇਲ੍ਹ, ਬਲਾਤਕਾਰ ਦਾ ਮਾਮਲਾ ਦਰਜ਼ 

Reported by: PTC Punjabi Desk | Edited by: Rupinder Kaler  |  November 21st 2018 06:14 AM |  Updated: November 21st 2018 06:14 AM

ਆਲੋਕ ਨਾਥ ਨੂੰ ਜਾਣਾ ਪੈ ਸਕਦਾ ਹੈ ਜੇਲ੍ਹ, ਬਲਾਤਕਾਰ ਦਾ ਮਾਮਲਾ ਦਰਜ਼ 

ਮੀ-ਟੂ ਦੀ ਮਾਰ ਹੇਠ ਆਏ ਸੰਸਕਾਰੀ ਬਾਬੂ ਜੀ ਯਾਨੀ ਐਕਟਰ ਆਲੋਕ ਨਾਥ ਦੇ ਖਿਲਾਫ ਮੁੰਬਈ ਦੇ ਇੱਕ ਥਾਣੇ ਵਿੱਚ ਬਲਾਤਕਾਰ ਦਾ ਮਾਮਲਾ ਦਰਜ ਹੋ ਗਿਆ ਹੈ । ਇਸ ਤੋਂ ਪਹਿਲਾ ਟੀਵੀ ਲੇਖਿਕਾ ਵਿਨਤਾ ਨੰਦਾ ਨੇ ਐਕਟਰ ਆਲੋਕ ਨਾਥ 'ਤੇ ਸਰੀਰਕ ਸ਼ੋਸ਼ਣ ਦੇ ਇਲਜ਼ਾਮ ਲਗਾਏ ਸਨ । ਇਸ ਖੁਲਾਸੇ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਟੀਵੀ ਤੇ ਫਿਲਮ ਜਗਤ ਦੀਆਂ ਐਕਟਰੈੱਸਾਂ ਨੇ ਆਲੋਕ ਨਾਥ ਦੇ ਸਬੰਧ ਵਿੱਚ ਕਈ ਖੁਲਾਸੇ ਕੀਤੇ ਸਨ ।

ਹੋਰ ਵੇਖੋ : ਕੀ ਰਣਜੀਤ ਬਾਵਾ ਨੇ ਕਰਵਾ ਲਈ ਹੈ ਮੰਗਣੀ ? ਜਾਣੋ ਕੀ ਹੈ ਪੂਰਾ ਮਾਮਲਾ

ਦੂਜੇ ਪਾਸੇ ਆਲੋਕ ਨਾਥ ਲਗਾਤਾਰ ਇਹਨਾਂ ਇਲਜ਼ਾਮਾਂ ਨੂੰ ਨਕਾਰਦੇ ਆ ਰਹੇ ਹਨ । ਖਬਰਾਂ ਮੁਤਾਬਿਕ ਇਹਨਾਂ ਇਲਜ਼ਾਮਾਂ ਨੂੰ ਲੈ ਕੇ ਆਲੋਕ ਨਾਥ ਨੇ ਵਿਨਤਾ ਨੰਦਾ ਦੇ ਖਿਲਾਫ ਮਾਨ-ਹਾਨੀ ਦਾ ਮਾਮਲਾ ਦਰਜ ਕਰਵਾਇਆ ਹੈ ।ਇੱਥੇ ਹੀ ਬੱਸ ਨਹੀਂ ਆਲੋਕ ਨਾਥ ਨੇ ਇੱਕ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ ਜਿਹੜਾ ਮਾਨ-ਹਾਨੀ ਦਾ ਕੇਸ ਦਰਜ ਕਰਵਾਇਆ ਹੈ ਉਸ ਦੀ ਜਾਂਚ ਛੇਤੀ ਤੋਂ ਛੇਤੀ ਕਰਵਾਈ ਜਾਵੇ ।

ਹੋਰ ਵੇਖੋ : ਅੰਗਦ ਤੇ ਨੇਹਾ ਦੀ ਬੇਟੀ ਦੀ ਪਹਿਲੀ ਤਸਵੀਰ ਆਈ ਸਾਹਮਣੇ

ਇੱਥੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਮੀ-ਟੂ ਸੋਸ਼ਲ ਮੀਡੀਆ 'ਤੇ ਇੱਕ ਮੁਹਿੰਮ ਚਲਾਈ ਜਾ ਰਹੀ ਹੈ । ਇਸ ਮੁਹਿੰਮ ਦੇ ਤਹਿਤ ਛੋਟੇ ਪਰਦੇ ਅਤੇ ਵੱਡੇ ਪਰਦੇ ਦੇ ਉਸ ਕਾਲੇ ਸੱਚ ਨੂੰ ਸਾਹਮਣੇ ਲਿਆਂਦਾ ਸੀ ਜਿਹੜਾ ਸਭ ਤੋਂ ਛੁਪਿਆ ਰਹਿੰਦਾ ਹੈ । ਇਸ ਮੁਹਿੰਮ ਦੇ ਤਹਿਤ ਬਾਲੀਵੁੱਡ ਦੇ ਕਈ ਵੱਡੀਆਂ ਹਸਤੀਆਂ 'ਤੇ ਸਰੀਰਕ ਸ਼ੋਸਣ ਵਰਗੇ ਗੰਭੀਰ ਇਲਜ਼ਾਮ ਲੱਗੇ ਸਨ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network