Ranveer Vs Wild With Bear Grylls Trailer: ਰਣਵੀਰ ਸਿੰਘ ਨੇ ਜਾਨ ਜੋਖਿਮ 'ਚ ਦੀਪਿਕਾ ਲਈ ਲਿਆਂਦਾ ਖ਼ਾਸ ਫੁੱਲ, ਵੇਖੋ ਵੀਡੀਓ

Reported by: PTC Punjabi Desk | Edited by: Pushp Raj  |  June 25th 2022 03:59 PM |  Updated: June 25th 2022 04:03 PM

Ranveer Vs Wild With Bear Grylls Trailer: ਰਣਵੀਰ ਸਿੰਘ ਨੇ ਜਾਨ ਜੋਖਿਮ 'ਚ ਦੀਪਿਕਾ ਲਈ ਲਿਆਂਦਾ ਖ਼ਾਸ ਫੁੱਲ, ਵੇਖੋ ਵੀਡੀਓ

Ranveer Vs Wild With Bear Grylls Trailer: ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਜਲਦੀ ਹੀ ਬੀਅਰ ਗ੍ਰਿਲਸ ਦੇ ਸ਼ੋਅ 'Ranveer Vs Wild With Bear Grylls ' 'ਚ ਨਜ਼ਰ ਆਉਣਗੇ। Netflix ਨੇ ਹੁਣ ਸ਼ੋਅ ਦਾ ਨਵਾਂ ਟ੍ਰੇਲਰ ਰਿਲੀਜ਼ ਕੀਤਾ ਹੈ। ਸ਼ੋਅ 'ਚ ਰਣਵੀਰ ਜ਼ਬਰਦਸਤ ਐਡਵੈਂਚਰ ਕਰਦੇ ਨਜ਼ਰ ਆਉਣਗੇ।

image From instagram

ਟ੍ਰੇਲਰ ਦੀ ਸ਼ੁਰੂਆਤ ਰਣਵੀਰ ਸਿੰਘ ਨਾਲ ਹੁੰਦੀ ਹੈ ਜੋ ਆਪਣੇ ਕੰਫਰਟ ਜ਼ੋਨ ਤੋਂ ਬਾਹਰ ਆਉਣ ਲਈ ਜ਼ਿੱਦ, ਕਰਦੇ ਹਨ, ਪਰ ਇਹ ਜ਼ਿੱਦ ਤੁਹਾਨੂੰ ਕਿੱਥੇ ਫਸਾ ਲੈਂਦੀ ਹੈ, ਪਤਾ ਵੀ ਨਹੀਂ। ਇਸ ਤੋਂ ਬਾਅਦ ਤੁਸੀਂ ਰਣਵੀਰ ਨੂੰ ਜ਼ਬਰਦਸਤ ਸਟੰਟ ਕਰਦੇ ਦੇਖੋਗੇ। ਕਦੇ ਉਨ੍ਹਾਂ ਦਾ ਸਾਹਮਣਾ ਰਿੱਛ, ਕਦੇ ਬਘਿਆੜ ਅਤੇ ਕਦੇ ਖਤਰਨਾਕ ਸੱਪ ਨਾਲ ਹੋਵੇਗਾ। ਰਣਵੀਰ ਦੇ ਇਹ ਅਸਲੀ ਸਟੰਟ ਤੁਹਾਨੂੰ ਹੈਰਾਨ ਕਰ ਦੇਣਗੇ ਅਤੇ ਤੁਸੀਂ ਵੀ ਇਨ੍ਹਾਂ ਨੂੰ ਦੇਖ ਕੇ ਮਜ਼ਾ ਲਓਗੇ।

ਇਸ ਜ਼ਬਰਦਸਤ ਐਡਵੈਂਚ ਦੇ ਵਿਚਾਲੇ ਰਣਵੀਰ ਸਿੰਘ ਆਪਣੀ ਪਤਨੀ ਦੀਪਿਕਾ ਲਈ ਆਪਣੇ ਪਿਆਰ ਦਾ ਇਜ਼ਹਾਰ ਕਰਨਾ ਨਹੀਂ ਭੁੱਲਦੇ। ਉਹ ਕਾਫੀ ਜੋਖਮ ਲੈ ਕੇ ਦੀਪਿਕਾ ਲਈ ਖਾਸ ਫੁੱਲ ਲਿਆਉਣ ਜਾਂਦੇ ਨੇ। ਇਸ ਫੁੱਲ ਦੀ ਖਾਸ ਗੱਲ ਇਹ ਹੈ ਕਿ ਇਹ ਕਦੇ ਨਹੀਂ ਮੁਰਝਾਉਦਾ।

image From instagram

ਰਣਵੀਰ ਕਹਿੰਦੇ ਹਨ ਕਿ ਲੋਕ ਚੰਦ-ਤਾਰੇ ਤੋੜ ਕੇ ਪਿਆਰ ਕਰਨ ਦੀਆਂ ਗੱਲਾਂ ਕਰਦੇ ਹਨ। ਮੈਂ ਦੀਪਿਕਾ ਲਈ ਫੁੱਲ ਲੈਣ ਜਾ ਰਿਹਾ ਹਾਂ ਅਤੇ ਉਹ ਬਹੁਤ ਖਾਸ ਹੈ ਕਿਉਂਕਿ ਉਹ ਮੇਰੇ ਪਿਆਰ ਵਾਂਗ ਕਦੇ ਨਹੀਂ ਮਰਦਾ।

ਇਸ ਵਿਚਕਾਰ ਇੱਕ ਮਜ਼ਾਕੀਆ ਸੀਨ ਵੀ ਆਉਂਦਾ ਹੈ ਜਦੋਂ ਰਣਵੀਰ ਉਤਸੁਕਤਾ ਨਾਲ ਹੇਠਾਂ ਤੋਂ ਮਿੱਟੀ ਚੁੱਕ ਕੇ ਆਪਣੇ ਮੱਥੇ 'ਤੇ ਲਗਾ ਲੈਂਦਾ ਹੈ। ਪਰ ਫਿਰ ਬੀਅਰ ਗ੍ਰਿਲਸ ਉਨ੍ਹਾਂ ਨੂੰ ਦੱਸਦੇ ਹਨ ਕਿ ਉਹ ਬਘਿਆੜ ਦੀ ਪੋਟੀ ਸੀ। ਦੂਜੇ ਪਾਸੇ, ਰਣਵੀਰ ਪਹਾੜ 'ਤੇ ਚੜ੍ਹਦੇ ਸਮੇਂ ਬੀਅਰ ਗ੍ਰਿਲਸ ਨੂੰ ਜੈ ਬਜਰੰਗ ਬਲੀ ਕਹਿਣਾ ਸਿਖਾਉਂਦੇ ਹਨ। ਇਸ ਸ਼ੋਅ ਦੀ ਖਾਸ ਗੱਲ ਇਹ ਹੈ ਕਿ ਰਣਵੀਰ ਇੱਥੇ ਜੋ ਵੀ ਸਟੰਟ ਕਰਨਗੇ, ਯੂਜ਼ਰਸ ਤੈਅ ਕਰਨਗੇ ਕਿ ਉਨ੍ਹਾਂ ਨੇ ਅੱਗੇ ਕੀ ਕਰਨਾ ਹੈ।

image From instagram

ਹੋਰ ਪੜ੍ਹੋ: ਰਣਵੀਰ ਕਪੂਰ ਸਟਾਰਰ ਫਿਲਮ 'ਸ਼ਮਸ਼ੇਰਾ' ਜਲਦ ਹੀ OTT platform 'ਤੇ ਹੋਵੇਗੀ ਰਿਲੀਜ਼, ਜਾਣੋ ਕਦੋਂ ਤੇ ਕਿਥੇ ਦੇਖ ਸਕੋਗੇ

ਇਸ ਸ਼ੋਅ ਦਾ ਟ੍ਰੇਲਰ ਸ਼ੇਅਰ ਕਰਦੇ ਹੋਏ ਲਿਖਿਆ ਹੈ, ਹੁਣ ਰਣਵੀਰ ਸਿੰਘ ਦੀ ਜ਼ਿੰਦਗੀ ਤੁਹਾਡੇ ਹੱਥਾਂ 'ਚ ਹੈ। ਬਟਨ ਨੂੰ ਦਬਾਓ ਅਤੇ ਉਨ੍ਹਾਂ ਨੂੰ ਬਚਾਓ. ਬੀਅਰ ਗ੍ਰਿਲਸ ਨਾਲ ਰਣਵੀਰ ਸਿੰਘ। Netflix ਇੰਡੀਆ ਦਾ ਪਹਿਲਾ ਇੰਟਰਐਕਟਿਵ ਸ਼ੋਅ 8 ਜੁਲਾਈ ਨੂੰ ਆਵੇਗਾ।

ਤੁਹਾਨੂੰ ਦੱਸ ਦੇਈਏ ਕਿ ਰਣਵੀਰ ਇਸ ਸ਼ੋਅ ਰਾਹੀਂ ਆਪਣਾ OTT ਡੈਬਿਊ ਕਰ ਰਹੇ ਹਨ। ਉਹ 2021 ਵਿੱਚ ਸਰਬੀਆ ਗਏ ਸਨ ਜਿੱਥੇ ਉਨ੍ਹਾਂ ਨੇ ਬੀਅਰ ਗ੍ਰਿਲਸ ਨਾਲ ਸ਼ੂਟ ਕੀਤਾ।

 

View this post on Instagram

 

A post shared by Netflix India (@netflix_in)


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network