ਰਣਵੀਰ ਸਿੰਘ ਦੀ ਫ਼ਿਲਮ 83 OTT 'ਤੇ ਹੋਈ ਰਿਲੀਜ਼, ਹੁਣ ਤੁਸੀਂ ਇੱਥੇ ਵੇਖ ਸਕੋਗੇ ਫ਼ਿਲਮ

Reported by: PTC Punjabi Desk | Edited by: Pushp Raj  |  March 21st 2022 04:42 PM |  Updated: March 21st 2022 04:42 PM

ਰਣਵੀਰ ਸਿੰਘ ਦੀ ਫ਼ਿਲਮ 83 OTT 'ਤੇ ਹੋਈ ਰਿਲੀਜ਼, ਹੁਣ ਤੁਸੀਂ ਇੱਥੇ ਵੇਖ ਸਕੋਗੇ ਫ਼ਿਲਮ

ਰਣਵੀਰ ਸਿੰਘ ਨੇ ਆਪਣੀ ਫ਼ਿਲਮ 83 ਵਿੱਚ ਚੰਗੀ ਅਦਾਕਾਰੀ ਕਰਕੇ ਬਹੁਤ ਵਾਹਵਾਹੀ ਲੁੱਟੀ ਹੈ। ਰਣਵੀਰ ਸਿੰਘ ਦੇ ਕਈ ਫੈਨਜ਼ ਉਨ੍ਹਾਂ ਦੀ ਇਸ ਫ਼ਿਲਮ ਨੂੰ ਵੇਖਣ ਲਈ ਓਟੀਟੀ ਪਲੇਟਫਾਰਮ ਉੱਤੇ ਰਿਲੀਜ਼ ਹੋਣ ਦਾ ਇੰਤਜ਼ਾਰ ਕਰ ਰਹੇ ਸਨ। ਹੁਣ ਉਨ੍ਹਾਂ ਲੋਕਾਂ ਦਾ ਇੰਤਜ਼ਾਰ ਖ਼ਤਮ ਹੋ ਚੁੱਕਾ ਹੈ, ਕਿਉਕਿ ਫ਼ਿਲਮ 83 ਓਟੀਟੀ ਪਲੇਟਫਾਰਮ ਉੱਤੇ ਰਿਲੀਜ਼ ਹੋ ਚੁੱਕੀ ਹੈ।

Image Source: Instagram

ਸਿਨੇਮਾ ਘਰਾਂ ਵਿੱਚ ਚੰਗਾ ਪ੍ਰਦਰਸ਼ਨ ਕਰਨ ਤੋਂ ਬਾਅਦ, ਰਣਵੀਰ ਸਿੰਘ ਸਟਾਰਰ ਇਹ ਫ਼ਿਲਮ ਡਿਜ਼ਨੀ ਹੌਟਸਟਾਰ ਉੱਤੇ ਸਟ੍ਰੀਮ ਹੋ ਚੁੱਕੀ ਹੈ। ਹੁਣ ਦਰਸ਼ਕ ਡਿਜ਼ਨੀ ਹੌਟਸਟਾਰ (Disney Hotstar) ਉੱਤੇ ਇਸ ਫ਼ਿਲਮ ਦਾ ਆਨੰਦ ਮਾਣ ਸਕਣਗੇ।

ਰਣਵੀਰ ਸਿੰਘ ਦੀ ਫ਼ਿਲਮ 83 ਇੱਕ ਸਪੋਰਟਸ ਡਰਾਮਾ ਉੱਤੇ ਅਧਾਰਿਤ ਫ਼ਿਲਮ ਹੈ। ਇਸ ਫ਼ਿਲਮ ਵਿੱਚ ਰਣਵੀਰ ਸਿੰਘ ਦੇ ਨਾਲ-ਨਾਲ ਉਸ ਦੀ ਪਤਨੀ ਤੇ ਅਦਾਕਾਰਾ ਦੀਪਿਕਾ ਪਾਦੁਕੋਣ, ਹਾਰਡੀ ਸੰਧੂ, ਐਮੀ ਵਿਰਕ, ਅਤੇ ਹੋਰਨਾਂ ਕਈ ਕਲਾਕਾਰ ਨੇ ਵੀ ਚੰਗਾ ਕੰਮ ਕੀਤਾ ਹੈ।

ਇਹ ਫ਼ਿਲਮ ਭਾਰਤੀ ਕ੍ਰਿਕਟ ਟੀਮ ਦੇ ਇਤਿਹਾਸ ਦੇ ਸਭ ਤੋਂ ਵੱਡੇ ਦਿਨ ਸਾਲ 1983 ਵਿੱਚ ਭਾਰਤ ਵੱਲੋਂ ਜਿੱਤੇ ਗਏ ਪਹਿਲੇ ਵਰਲਡ ਕੱਪ ਦੀ ਘਟਨਾ ਉੱਤੇ ਬਣਾਈ ਗਈ ਹੈ। ਇਸ ਫ਼ਿਲਮ ਵਿੱਚ ਰਣਵੀਰ ਸਿੰਘ ਨੇ ਉਸ ਸਮੇਂ ਦੇ ਕ੍ਰਿਕਟ ਟੀਮ ਦੇ ਕਪਤਾਨ ਕਪਿਲ ਦੇਵ ਦੀ ਭੂਮਿਕਾ ਅਦਾ ਕੀਤੀ ਹੈ ਤੇ ਦੀਪਿਕਾ ਕਪਿਲ ਦੀ ਪਤਨੀ ਰੋਮੀ ਦੀ ਭੂਮਿਕਾ ਵਿੱਚ ਨਜ਼ਰ ਆਈ।

Image Source: Instagram

ਹੋਰ ਪੜ੍ਹੋ : ਰਣਵੀਰ ਸਿੰਘ ਨੂੰ ਫੁੱਟਬਾਲ ਮੈਚ ਵੇਖਣ ਲਈ ਮਿਲਿਆ ਖ਼ਾਸ ਸੱਦਾ,ਯੂਕੇ ਲਈ ਰਵਾਨਾ ਹੋਏ ਅਦਾਕਾਰ

ਦੱਸਣਯੋਗ ਹੈ ਕਿ ਫ਼ਿਲਮ ਦੀ ਸਕ੍ਰੀਨਿੰਗ ਦੇ ਸਮੇਂ ਸਾਲ 1983 ਦੇ ਸਮੇਂ ਵਰਡਲ ਕੱਪ ਜਿੱਤਣ ਵਾਲੀ ਟੀਮ ਨੂੰ ਖ਼ਾਸ ਤੌਰ 'ਤੇ ਸੱਦਾ ਦਿੱਤਾ ਗਿਆ ਸੀ। ਕ੍ਰਿਕਟ ਪ੍ਰੇਮੀਆਂ ਨੇ ਰਣਵੀਰ ਦੀ ਇਸ ਫ਼ਿਲਮ ਦੀ ਭਰਪੂਰ ਸ਼ਲਾਘਾ ਕੀਤੀ ਹੈ ਅਤੇ ਰਣਵੀਰ ਦੀ ਅਦਾਕਾਰੀ ਨੂੰ ਵੀ ਬਹੁਤ ਪਸੰਦ ਕੀਤਾ।

Image Source: Instagram

ਡਿਜ਼ਨੀ ਹੌਟਸਟਾਰ ਨੇ ਫ਼ਿਲਮ ਦੀ ਸਟ੍ਰੀਮਿੰਗ ਬਾਰੇ ਖ਼ੁਦ ਆਫੀਸ਼ੀਅਲ ਸੋਸ਼ਲ ਮੀਡੀਆ ਅਕਾਉਂਟ ਉੱਤੇ ਇਸ ਬਾਬਤ ਜਾਣਕਾਰੀ ਸ਼ੇਅਰ ਕੀਤੀ ਹੈ। ਦਰਸ਼ਕ ਇਥੇ ਆਪਣੇ ਫੇਵਰੇਟ ਸਟਾਰ ਦੀ ਫ਼ਿਲਮ ਦਾ ਆਨੰਦ ਮਾਣ ਸਕਣਗੇ।

ਡਿਜ਼ਨੀ ਹੌਟਸਟਾਰ  ਨੇ ਇੰਸਟਾਗ੍ਰਾਮ 'ਤੇ ਫ਼ਿਲਮ ਦੀ ਸਟ੍ਰੀਮਿੰਗ ਬਾਰੇ ਲਿਖਿਆ : "ਕੀ ਅਸੀਂ ਇੱਕ ਸਟੇਡੀਅਮ ਵਿੱਚ ਹਾਂ ਕਿਉਂਕਿ ਅਸੀਂ ਪ੍ਰਸ਼ੰਸਕਾਂ ਨੂੰ ਖੁਸ਼ ਕਰਦੇ ਸੁਣ ਸਕਦੇ ਹਾਂ! ? #83 ਹੁਣ ਹਿੰਦੀ, ਤਾਮਿਲ, ਤੇਲਗੂ, ਕੰਨੜ ਅਤੇ ਮਲਿਆਲਮ ਵਿੱਚ ਸਟ੍ਰੀਮ ਹੋ ਰਹੀ ਹੈ।"


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network