ਵਿਆਹ ਤੋਂ ਬਾਅਦ ਇੱਥੇ ਰਹਿਣਗੇ ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ
ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਅਤੇ ਅਦਾਕਾਰਾ ਦੀਪਿਕਾ ਪਾਦੂਕੋਣ ਦੇ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਚੁੱਕੀਆਂ ਨੇ ।ਕੁਝ ਹੀ ਦਿਨ੍ਹਾਂ 'ਚ ਦੋਵੇਂ ਵਿਆਹ ਦੇ ਪਵਿੱਤਰ ਬੰਧਨ 'ਚ ਬੱਝਣ ਜਾ ਰਹੇ ਨੇ । ਆਪਣੇ ਵਿਆਹ ਨੂੰ ਲੈ ਕੇ ਦੋਵੇਂ ਹੀ ਬਹੁਤ ਉਤਸ਼ਾਹਿਤ ਵੀ ਨੇ । ਜਿਸ ਦੀ ਖੁਸ਼ੀ ਦੋਨਾਂ ਦੇ ਚਿਹਰਿਆਂ 'ਤੇ ਸਾਫ ਝਲਕ ਰਹੀ ਹੈ। ਖਬਰਾਂ ਮੁਤਾਬਕ ਦੋਨਾਂ ਇਟਲੀ ਦੇ ਲੇਕ ਕੋਮੋ ਦੇ ਇੱਕ ਸ਼ਾਨਦਾਰ ਵਿਲਾ 'ਚ ਹੋਣ ਵਾਲੀ ਹੈ ।
ਹੋਰ ਵੇਖੋ : ਰਣਵੀਰ ਸਿੰਘ ਦੀਆਂ ਗੱਲ੍ਹਾਂ ‘ਤੇ ਲਗਾਈ ਗਈ ਹਲਦੀ, ਤਸਵੀਰਾਂ ਹੋਈਆਂ ਵਾਇਰਲ
You’ll Be Shocked To Know The Cost Of Deepika Padukone’s Mangalsutra
ਵਿਆਹ ਤੋਂ ਬਾਅਦ ਇਹ ਜੋੜਾ ਕਿੱਥੇ ਰਹੇਗਾ ਇਸ 'ਤੇ ਸਸਪੈਂਸ ਬਰਕਰਾਰ ਹੈ । ਦੋਵੇਂ ਆਪਣੇ ਡਰੀਮ ਹਾਊਸ ਦੀ ਤਲਾਸ਼ ਕਰ ਰਹੇ ਨੇ । ਡੀਐੱਨਏ ਦੀ ਰਿਪੋਰਟ ਮੁਤਾਬਕ ਰਣਵੀਰ ਅਤੇ ਦੀਪਿਕਾ ਨਵੇਂ ਘਰ ਦੀ ਭਾਲ 'ਚ ਹਨ । ਜਦੋਂ ਤੱਕ ਉਨ੍ਹਾਂ ਨੂੰ ਨਵਾਂ ਘਰ ਨਹੀਂ ਮਿਲ ਜਾਂਦਾ ਰਣਵੀਰ ਦੀਪਿਕਾ ਦੇ ਘਰ 'ਚ ਹੀ ਰਹਿਣਗੇ । ਦੱਸਿਆ ਜਾ ਰਿਹਾ ਹੈ ਕਿ ਦੋਨ੍ਹਾਂ ਨੇ ਇਹੀ ਫੈਸਲਾ ਕੀਤਾ ਹੈ ।
Deepika Padukone, Ranveer Singh
ਸੂਤਰਾਂ ਦੇ ਹਵਾਲੇ ਤੋਂ ਮਿਲੀਆਂ ਖਬਰਾਂ ਮੁਤਾਬਕ ਅਪਾਰਟਮੈਂਟ ਲੱਭਣ ਕੋਈ ਅਸਾਨ ਗੱਲ ਨਹੀਂ ਇਸ 'ਚ ਸਮਾ ਲੱਗੇਗਾ । ਉਹ ਜਲਦਬਾਜ਼ੀ 'ਚ ਕੋਈ ਵੀ ਘਰ ਨਹੀਂ ਲੈਣਾ ਚਾਹੁੰਦੇ । ਸ਼ਿਫਟ ਹੋਣ ਤੋਂ ਪਹਿਲਾਂ ਉਹ ਘਰ ਨੂੰ ਪੂਰੀ ਤਰਾਂ ਤਿਆਰ ਕਰ ਲੈਣਾ ਚਾਹੁੰਦੇ ਨੇ । ਰਿਪੋਰਟਾਂ ਮੁਤਾਬਕ ਰਣਵੀਰ ਨਹੀਂ ਚਾਹੁੰਦੇ ਕਿ ਦੀਪਿਕਾ ਆਪਣਾ ਘਰ ਛੱਡੇ । ਇਸ ਲਈ ਦੀਪਿਕਾ ਅਤੇ ਰਣਵੀਰ ਨੇ ਫੈਸਲਾ ਕੀਤਾ ਹੈ ਕਿ ਉਹ ਵਿਆਹ ਤੋਂ ਬਾਅਦ ਦੀਪਿਕਾ ਦੇ ਘਰ ਹੀ ਰਹਿਣਗੇ ।
Wedding In November? Ranveer, Deepika Finally Clear The Air – WATCH