ਕਾਮੇਡੀ ਸਟਾਰ ਸੁਨੀਲ ਗ੍ਰੋਵਰ ਕਪਿਲ ਸ਼ਰਮਾ ਨੂੰ ਦੇਣਗੇ ਵੱਡੀ ਟੱਕਰ, ਦੇਖੋ ਤਸਵੀਰਾਂ 

Reported by: PTC Punjabi Desk | Edited by: Rupinder Kaler  |  November 22nd 2018 07:41 AM |  Updated: November 22nd 2018 07:41 AM

ਕਾਮੇਡੀ ਸਟਾਰ ਸੁਨੀਲ ਗ੍ਰੋਵਰ ਕਪਿਲ ਸ਼ਰਮਾ ਨੂੰ ਦੇਣਗੇ ਵੱਡੀ ਟੱਕਰ, ਦੇਖੋ ਤਸਵੀਰਾਂ 

ਕਾਮੇਡੀ ਸਟਾਰ ਸੁਨੀਲ ਗ੍ਰੋਵਰ ਤੇ ਕਪਿਲ ਵਿਚਾਲੇ ਖਿਚੋਤਾਣ ਲਗਾਤਾਰ ਵੱਧਦੀ ਜਾ ਰਹੀ ਹੈ ।ਸੁਨੀਲ ਗ੍ਰੋਵਰ ਨੇ ਕਪਿਲ ਸ਼ਰਮਾ ਨੂੰ ਟੱਕਰ ਦੇਣ ਲਈ ਨਵੀਂ ਯੋਜਨਾ ਬਣਾਈ ਹੈ । ਸੁਨੀਲ ਜਲਦੀ ਕਪਿਲ ਨੂੰ ਟੱਕਰ ਦੇਣ ਲਈ ਆਪਣਾ ਵੱਖਰਾ ਟੀਵੀ ਸ਼ੋਅ ਲੈ ਕੇ ਆ ਰਹੇ ਹਨ। ਸੁਨੀਲ ਛੇਤੀ ਹੀ 'ਕਾਨਪੁਰ ਵਾਲੇ ਖੁਰਾਨਾਜ਼' ਸ਼ੋਅ ਨਾਲ ਵਾਪਸੀ ਕਰ ਰਹੇ ਹਨ ।

ਹੋਰ ਵੇਖੋ : ਗਾਇਕ ਗੈਰੀ ਸੰਧੂ ਸਾਰੀਆਂ ਗਲਤਫਹਿਮੀਆਂ ਛੱਡ ਗਲ ਨਾਲ ਲਾਉਣਾ ਚਾਹੁੰਦੇ ਹਨ ਕਿਸੇ ਨੂੰ, ਦੇਖੋ ਵੀਡਿਓ

Sunil Grover's first guests on Kanpur Waale Khuranas Sunil Grover's first guests on Kanpur Waale Khuranas

ਸੁਨੀਲ ਦਾ ਇਹ ਸ਼ੋਅ ਇੱਕ ਚੈਨਲ 'ਤੇ ਦਿਖਾਇਆ ਜਾਵੇਗਾ । ਇਸ ਸ਼ੋਅ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਹਨ । ਇਹਨਾਂ ਤਸਵੀਰਾਂ ਤੋਂ ਸਾਫ ਹੋ ਜਾਂਦਾ ਹੈ ਕਿ  ਸ਼ੋਅ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ । ਇਹਨਾਂ ਤਸਵੀਰਾਂ ਵਿੱਚ ਸ਼ੋਅ ਦੇ ਸੈੱਟ 'ਤੇ ਪੂਰੀ ਸਟਾਰ ਕਾਸਟ ਨਜ਼ਰ ਆ ਰਹੀ ਹੈ । ਇਹਨਾਂ ਤਸਵੀਰਾਂ ਨੂੰ ਸੁਨੀਲ ਗ੍ਰੋਵਰ ਨੇ ਖੁਦ ਆਪਣੇ ਇੰਸਟਾਗਰਾਮ 'ਤੇ ਸ਼ੇਅਰ ਕੀਤਾ ਹੈ ।

ਹੋਰ ਵੇਖੋ : ਸ਼ਾਨਦਾਰ ਰਹੀ ਦੀਪਿਕਾ ਤੇ ਰਣਵੀਰ ਦੀ ਰਿਸੈਪਸ਼ਨ ਪਾਰਟੀ, ਦੇਖੋ ਵੀਡਿਓ

https://www.instagram.com/p/BqcAJvBnPcB/?utm_source=ig_embed

ਸੁਨੀਲ ਦੇ ਇਸ ਸ਼ੋਅ ਵਿੱਚ ਸੁਨੀਲ ਦੇ ਨਾਲ ਕੁਣਾਲ ਖੇਮੂ, ਅਲੀ ਅਸਗਰ, ਉਪਾਸਨਾ ਸਿੰਘ, ਅਦਾ ਖ਼ਾਨ ਤੇ ਸੁਗੰਧਾ ਮਿਸ਼ਰਾ ਵੀ ਹਨ। ਸ਼ੋਅ 2018 ਦੇ ਰਾਊਂਡ ਅੱਪ ਲਈ ਸ਼ੁਰੂ ਹੋ ਰਿਹਾ ਹੈ, ਜਿਸ 'ਚ ਕਈ ਸੈਲੇਬ੍ਰਿਟੀਜ਼ ਆਉਣਗੇ।ਖਬਰਾਂ ਦੀ ਮੰਨੀਏ ਤਾਂ ਇਸ ਸ਼ੋਅ ਦੇ ਪਹਿਲੇ ਗੈਸਟ ਰਣਵੀਰ ਸਿੰਘ ਤੇ ਰੋਹਿਤ ਸ਼ੱੈਟੀ ਹੋ ਸਕਦੇ ਹਨ।

ਹੋਰ ਵੇਖੋ : ਪ੍ਰਿੰਸ ਨਰੂਲਾ ਅਤੇ ਯੁਵਿਕਾ ਨੇ ਕੀਤਾ ਗੈਰੀ ਸੰਧੂ ਦੇ ਗੀਤ ‘ਤੇ ਡਾਂਸ , ਵੇਖੋ ਵੀਡਿਓ

ranveer-singh-and-rohit-shetty ranveer-singh-and-rohit-shetty

ਭਾਵੇਂ ਰਣਵੀਰ ਸਿੰਘ ਆਪਣੇ ਵਿਆਹ ਅਤੇ ਰਿਸੈਪਸ਼ਨ ਪਾਰਟੀਆਂ ਵਿੱਚ ਕਾਫੀ ਰੁੱਝੇ ਹੋਏ ਹਨ ਪਰ ਇਸ ਸਭ ਤੋਂ ਬਾਅਦ ਰਣਵੀਰ ਇਸ ਸ਼ੋਅ ਦੀ ਸ਼ੂਟਿੰਗ ਨਾਲ ਵਾਪਸੀ ਕਰਨਗੇ। ਇਸ ਸ਼ੋਅ ਨੂੰ ਲੈ ਕੇ ਸਾਰੀਆਂ ਤਿਆਰ ਮੁਕੰਮਲ ਕਰ ਲਈਆਂ ਗਈਆਂ ਨੇ ਪਰ ਹੁਣ ਦੇਖਣਾ ਇਹ ਹੋਵੇਗਾ ਕਿ ਸੁਨੀਲ ਆਪਣੇ ਸ਼ੋਅ ਦੇ ਨਾਲ ਕਪਿਲ ਨੂੰ ਕਿਸ ਤਰ੍ਹਾਂ ਮਾਤ ਦਿੰਦੇ ਹਨ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network