ਰਣਵੀਰ ਸਿੰਘ ਨੇ ਦੀਪਿਕਾ ਪਾਦੁਕੋਣ ਲਈ ਕਹੀ ਅਜਿਹੀ ਗੱਲ, ਇਸ ਨੂੰ ਸੁਣ ਕੇ ਤੁਸੀਂ ਵੀ ਹੋ ਜਾਵੋਗੇ ਹੈਰਾਨ

Reported by: PTC Punjabi Desk | Edited by: Pushp Raj  |  December 20th 2022 11:00 AM |  Updated: December 20th 2022 11:15 AM

ਰਣਵੀਰ ਸਿੰਘ ਨੇ ਦੀਪਿਕਾ ਪਾਦੁਕੋਣ ਲਈ ਕਹੀ ਅਜਿਹੀ ਗੱਲ, ਇਸ ਨੂੰ ਸੁਣ ਕੇ ਤੁਸੀਂ ਵੀ ਹੋ ਜਾਵੋਗੇ ਹੈਰਾਨ

Ranveer Singh & Deepika Padukone: ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਨੂੰ ਕਈ ਵਾਰ ਆਪਣੀ ਇੱਕਠੇ ਕੁਆਲਟੀ ਟਾਈਮ ਬਤੀਤ ਕਰਦੇ ਹੋਏ ਦੇਖਿਆ ਗਿਆ ਹੈ, ਪਰ ਕਈ ਵਾਰ ਇਹ ਜੋੜਾ ਖ਼ੁਦ ਆਪਣੇ ਪ੍ਰਸ਼ੰਸਕਾਂ ਲਈ ਆਪਣੇ ਖਾਸ ਪਲਾਂ ਦੀਆਂ ਝਲਕੀਆਂ ਸ਼ੇਅਰ ਕਰਦਾ ਹੈ। ਬਾਲੀਵੁੱਡ ਦਾ ਇਹ ਪਾਵਰ ਕਪਲ ਅਕਸਰ ਆਪਣੇ ਫੈਨਜ਼ ਲਈ ਵੀ ਕਪਲਸ ਗੋਲ ਸੈੱਟ ਕਰਦਾ ਰਹਿੰਦਾ ਹੈ।

Image source : Youtube

ਬੀਤੇ ਦਿਨੀਂ, ਇਹ ਜੋੜਾ ਅਰਜਨਟੀਨਾ ਅਤੇ ਫਰਾਂਸ ਵਿਚਕਾਰ ਰੋਮਾਂਚਕ ਫੀਫਾ ਵਰਲਡ ਕੱਪ 2022 ਦਾ ਫਾਈਨਲ ਮੈਚ ਦੇਖਣ ਲਈ ਇਕੱਠੇ ਸਪਾਟ ਹੋਇਆ। ਦੋਹਾਂ ਨੇ ਮੈਚ ਦਾ ਆਨੰਦ ਮਾਣਿਆ ਅਤੇ ਇਨ੍ਹਾਂ ਖੂਬਸੂਰਤ ਪਲਾਂ ਨੂੰ ਕੈਮਰੇ ਵਿੱਚ ਕੈਦ ਕੀਤਾ।

ਜਿੱਥੇ ਇੱਕ ਪਾਸੇ ਦੀਪਿਕਾ ਪਾਦੂਕੋਣ ਨੇ ਲੁਸੈਲ ਆਈਕੋਨਿਕ ਸਟੇਡੀਅਮ 'ਚ ਦਰਸ਼ਕਾਂ ਦੇ ਸਾਹਮਣੇ ਫੀਫਾ ਵਰਲਡ ਕੱਪ ਦੀ ਗੋਲਡਨ ਟ੍ਰਾਫੀ ਦਾ ਉਦਘਾਟਨ ਕੀਤਾ। ਉਥੇ ਹੀ ਦੂਜੇ ਪਾਸੇ ਰਣਵੀਰ ਸਿੰਘ ਆਪਣੀ ਪਤਨੀ ਦਾ ਸਾਥ ਦੇਣ ਪਹੁੰਚੇ। ਇਸ ਦੇ ਨਾਲ-ਨਾਲ ਰਣਵੀਰ ਆਪਣੀ ਮਨਪਸੰਦ ਟੀਮ ਅਰਜਨਟੀਨਾ ਅਤੇ ਇਸ ਟੀਮ ਦੇ ਸਟਾਰ ਖਿਡਾਰੀ ਲਿਓਨਲ ਮੈਸੀ ਲਈ ਚੀਅਰ ਕਰਦੇ ਨਜ਼ਰ ਆਏ।

Image Source : Instagram

ਰਣਵੀਰ ਸਿੰਘ ਨੇ ਆਪਣੇ ਇੰਸਟਾਗ੍ਰਾਮ ਸਟੋਰੀ ਉੱਤੇ ਇਸ ਯਾਦਗਾਰ ਪਲ ਨੂੰ ਸਾਂਝਾ ਕਰਦੇ ਹੋਏ ਇੱਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਦੇ ਵਿੱਚ ਉਨਾਂ ਨੇ ਬੇਹੱਦ ਖ਼ਾਸ ਤੇ ਪਿਆਰ ਭਰੇ ਅੰਦਾਜ਼ ਵਿੱਚ ਕੈਪਸ਼ਨ ਦਿੰਦੇ ਹੋਏ ਪਤਨੀ ਦੀਪਿਕਾ ਦੀ ਤਾਰੀਫ ਕੀਤੀ ਹੈ।

ਰਣਵੀਰ ਵੱਲੋਂ ਸ਼ੇਅਰ ਕੀਤੀ ਗਈ ਇਸ ਤਸਵੀਰ 'ਚ ਰਣਵੀਰ ਨੇ ਲਿਖਿਆ, "ਅਸਲੀ ਟ੍ਰਾਫੀ ਤਾਂ ਮੇਰੇ ਕੋਲ ਹੈ @deepikapadukone"। ਇਸ ਦੇ ਨਾਲ ਹੀ ਜਵਾਬ ਵਿੱਚ ਦੀਪਿਕਾ ਵੀ ਪਤੀ 'ਤੇ ਪਿਆਰ ਲੁਟਾਉਂਦੀ ਹੋਈ ਨਜ਼ਰ ਆਈ। ਦੀਪਿਕਾ ਨੇ ਵੀ ਆਪਣੇ ਇੰਸਟਾ ਸਟੋਰੀਜ਼ 'ਤੇ ਰਣਵੀਰ ਵੱਲੋਂ ਸ਼ੇਅਰ ਕੀਤੀ ਗਈ ਤਸਵੀਰਾਂ ਪੋਸਟ ਕੀਤੀਆਂ ਹਨ ਤੇ ਉਸ ਨੇ ਪਤੀ ਨੂੰ ਧੰਨਵਾਦ ਕਿਹਾ ਹੈ।

current laga re song released Image Source : Instagram

ਹੋਰ ਪੜ੍ਹੋ: ਫੀਫਾ ਫਾਈਨਲਸ 'ਚ ਨੌਰਾ ਫ਼ਤੇਹੀ ਨੇ ਧਮਾਕੇਦਾਰ ਪਰਫਾਮੈਂਸ ਨਾਲ ਜਿੱਤਿਆ ਦਰਸ਼ਕਾਂ ਦਾ ਦਿਲ, ਵੇਖੋ ਵੀਡੀਓ

ਸ਼ੇਅਰ ਕੀਤੀ ਗਈ ਤਸਵੀਰ ਦੇ ਵਿੱਚ ਜਿਥੇ ਇੱਕ ਪਾਸੇ ਰਣਵੀਰ ਮਹਰੂਨ ਰੰਗ ਸੂਟ ਅਤੇ ਹਰੇ ਰੰਗ ਦੀ ਕੈਪ ਵਿੱਚ ਨਜ਼ਰ ਆ ਰਹੇ ਹਨ, ਉੱਥੇ ਹੀ ਦੀਪਿਕਾ ਕਾਲੇ ਰੰਗ ਦੇ ਆਊਟਫਿਟ ਨੂੰ ਬੂਟਾਂ ਨਾਲ ਪਹਿਨੇ ਹੋਏ ਨਜ਼ਰ ਆਈ। ਤਸਵੀਰ 'ਚ ਇਹ ਜੋੜੀ ਬੇਹੱਦ ਕਿਊਟ ਲੱਗ ਰਹੀ ਹੈ। ਫੈਨਜ਼ ਇਸ ਜੋੜੇ ਦੀਆਂ ਇਨ੍ਹਾਂ ਤਸਵੀਰਾਂ ਨੂੰ ਬੇਹੱਦ ਪਸੰਦ ਕਰ ਰਹੇ ਹਨ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਰਣਵੀਰ ਨੇ ਆਪਣੀ ਪਤਨੀ ਲਈ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਹੈ, ਉਹ ਅਕਸਰ ਉਨ੍ਹਾਂ ਦੀ ਤਾਰੀਫ ਕਰਦੇ ਨਜ਼ਰ ਆਉਂਦੇ ਹਨ।

 

View this post on Instagram

 

A post shared by Louis Vuitton (@louisvuitton)


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network