ਛੁੱਟੀਆਂ ਬਿਤਾ ਕੇ ਵਾਪਸ ਆਏ ਦੀਪਿਕਾ-ਰਣਵੀਰ, ਹਾਲ ਹੀ ‘ਚ ਖਰੀਦਿਆ ਕਰੋੜਾਂ ਦੀ ਕੀਮਤ ਵਾਲਾ ਨਵਾਂ ਆਲੀਸ਼ਾਨ ਘਰ

Reported by: PTC Punjabi Desk | Edited by: Lajwinder kaur  |  July 11th 2022 12:36 PM |  Updated: July 11th 2022 12:43 PM

ਛੁੱਟੀਆਂ ਬਿਤਾ ਕੇ ਵਾਪਸ ਆਏ ਦੀਪਿਕਾ-ਰਣਵੀਰ, ਹਾਲ ਹੀ ‘ਚ ਖਰੀਦਿਆ ਕਰੋੜਾਂ ਦੀ ਕੀਮਤ ਵਾਲਾ ਨਵਾਂ ਆਲੀਸ਼ਾਨ ਘਰ

ਬਾਲੀਵੁੱਡ ਦੇ ਸਭ ਤੋਂ ਮਸ਼ਹੂਰ ਜੋੜਿਆਂ ਵਿੱਚੋਂ ਇੱਕ, ਰਣਵੀਰ ਸਿੰਘ ਅਤੇ ਦੀਪਿਕਾ ਪਾਦੁਕੋਣ ਅਕਸਰ ਇੱਕ ਦੂਜੇ ਦੇ ਰੋਮਾਂਟਿਕ ਅੰਦਾਜ਼ ‘ਚ ਨਜ਼ਰ ਆਉਂਦੇ ਹਨ। ਹਾਲ ਹੀ 'ਚ ਇਹ ਦੋਵੇਂ ਸਿਤਾਰੇ ਏਅਰਪੋਰਟ 'ਤੇ ਨਜ਼ਰ ਆਏ। ਇਸ ਦੌਰਾਨ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਦਰਅਸਲ ਹਾਲ ਹੀ 'ਚ ਰਣਵੀਰ ਸਿੰਘ ਨੇ ਆਪਣਾ 37ਵਾਂ ਜਨਮਦਿਨ ਸੈਲੀਬ੍ਰੇਟ ਕੀਤਾ ਹੈ। ਇਸ ਮੌਕੇ 'ਤੇ ਇਹ ਜੋੜਾ ਅਮਰੀਕਾ 'ਚ ਸੀ।

ਹੋਰ ਪੜ੍ਹੋ : ਖ਼ਾਸ ਅੰਦਾਜ਼ ਦੇ ਨਾਲ ਸੈਲੀਬ੍ਰੇਟ ਕੀਤਾ ਹਰਭਜਨ ਸਿੰਘ ਅਤੇ ਗੀਤਾ ਬਸਰਾ ਨੇ ਆਪਣੇ ਪੁੱਤਰ ਦਾ ਪਹਿਲਾ ਜਨਮਦਿਨ, ਦੇਖੋ ਰੇਨਬੋ-ਥੀਮ ਵਾਲੀ ਬਰਥਡੇ ਪਾਰਟੀ ਦੀਆਂ ਤਸਵੀਰਾਂ

Ranveer Singh has funny nickname for wife Deepika Padukone Image Source: Twitter

ਦੀਪਿਕਾ ਪਾਦੁਕੋਣ ਨੇ ਰਣਵੀਰ ਦੇ ਜਨਮਦਿਨ ਲਈ ਬਹੁਤ ਖਾਸ ਪਲਾਨ ਬਣਾਇਆ ਸੀ। ਹੁਣ ਰਣਵੀਰ ਅਤੇ ਦੀਪਿਕਾ ਮੁੰਬਈ ਵਾਪਸ ਆ ਗਏ ਹਨ। ਇਸ ਦੌਰਾਨ ਇਸ ਸਟਾਰ ਜੋੜੇ ਨੂੰ ਏਅਰਪੋਰਟ 'ਤੇ ਇਕੱਠੇ ਦੇਖਿਆ ਗਿਆ। ਜਿਸ ਕਰਕੇ ਇਹ ਜੋੜਾ ਸੁਰਖੀਆਂ ਚ ਬਣਿਆ ਹੋਇਆ ਹੈ। ਜੀ ਹਾਂ ਇਸ ਜੋੜੇ ਨੇ ਨਵਾਂ ਘਰ ਲਿਆ ਹੈ।

‘Jayeshbhai’ on the way! Ranveer Singh jets off to join Deepika Padukone at Cannes Film Festival 2022 Image Source: Twitter

ਦੱਸਿਆ ਜਾ ਰਿਹਾ ਹੈ ਕਿ ਰਣਵੀਰ ਅਤੇ ਦੀਪਿਕਾ ਨੇ ਮੁੰਬਈ ਦੇ ਬਾਂਦਰਾ 'ਚ ਸਥਿਤ ਹਰੇ-ਭਰੇ ਰਿਹਾਇਸ਼ੀ ਟਾਵਰ ਸਾਗਰ ਰੇਸ਼ਮ 'ਚ ਨਵਾਂ ਆਲੀਸ਼ਾਨ ਅਪਾਰਟਮੈਂਟ ਖਰੀਦਿਆ ਹੈ।

ਰਣਵੀਰ ਅਤੇ ਦੀਪਿਕਾ ਨੇ ਜੋ ਅਪਾਰਟਮੈਂਟ ਖਰੀਦਿਆ ਹੈ, ਉਸ ਤੋਂ ਮੁੰਬਈ ਦੇ ਸਮੁੰਦਰ ਦੇ ਸ਼ਾਨਦਾਰ ਨਜ਼ਾਰੇ ਨਜ਼ਰ ਆਉਂਦੇ ਹਨ। ਤੁਹਾਨੂੰ ਦੱਸ ਦੇਈਏ ਕਿ ਬਾਂਦਰਾ ਇਲਾਕੇ ਵਿੱਚ ਸਥਿਤ ਇਸ ਅਪਾਰਟਮੈਂਟ ਦੀ ਕੀਮਤ ਕਰੀਬ 119 ਕਰੋੜ ਰੁਪਏ ਹੈ। ਉਸ ਦੇ ਅਪਾਰਟਮੈਂਟ ਦੀ ਖਿੜਕੀ ਤੋਂ ਮੁੰਬਈ ਦਾ ਬਹੁਤ ਹੀ ਖੂਬਸੂਰਤ ਨਜ਼ਾਰਾ ਦਿਖਾਈ ਦਿੰਦਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਉਨ੍ਹਾਂ ਦਾ ਇਹ ਨਵਾਂ ਘਰ ਕਾਫੀ ਆਲੀਸ਼ਾਨ ਅਤੇ ਮਹਿੰਗਾ ਹੈ।

ਖਾਸ ਗੱਲ ਇਹ ਹੈ ਕਿ ਇਹ ਟਾਵਰ ਸਲਮਾਨ ਖ਼ਾਨ ਦੇ ਗਲੈਕਸੀ ਅਪਾਰਟਮੈਂਟ ਅਤੇ ਸ਼ਾਹਰੁਖ ਖ਼ਾਨ ਦੇ ਮੰਨਤ ਬੰਗਲੇ ਦੇ ਵਿਚਕਾਰ ਸਥਿਤ ਹੈ। ਸੋਸ਼ਲ ਮੀਡੀਆ ਉੱਤੇ ਪ੍ਰਸ਼ੰਸਕ ਇਸ ਜੋੜੇ ਨੂੰ ਨਵੇਂ ਘਰ ਦੀਆਂ ਵਧਾਈਆਂ ਦੇ ਰਹੇ ਹਨ।

 

View this post on Instagram

 

A post shared by Filmfare (@filmfare)


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network