ਕੀ ਫਰਹਾਨ ਅਖ਼ਤਰ ਦੀ ਫ਼ਿਲਮ 'Don 3' 'ਚ ਇੱਕਠੇ ਨਜ਼ਰ ਆਉਣਗੇ ਰਣਵੀਰ ਸਿੰਘ, ਅਮਿਤਾਭ ਬੱਚਨ ਅਤੇ ਸ਼ਾਹਰੁਖ ਖ਼ਾਨ ?
SRK-Big B-Ranveer together in Don 3: ਬਾਲੀਵੁੱਡ ਅਦਾਕਾਰ ਸ਼ਾਹਰੁਖ ਖ਼ਾਨ ਦੀ ਫ਼ਿਲਮ 'Don 3' ਦਾ ਦਰਸ਼ਕਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ। ਸ਼ਾਹਰੁਖ ਖ਼ਾਨ ਤੇ ਫਰਹਾਨ ਅਖ਼ਤਰ ਜਦੋਂ ਵੀ ਕਿਤੇ ਮੀਡੀਆ ਨਾਲ ਰੁਬਰੂ ਹੁੰਦੇ ਹਨ ਤਾਂ ਉਨ੍ਹਾਂ ਤੋਂ ਫ਼ਿਲਮ 'Don 3' ਬਾਰੇ ਕਈ ਸਵਾਲ ਕੀਤੇ ਜਾਂਦੇ ਹਨ। ਹਾਲ ਹੀ ਵਿੱਚ ਇਹ ਖ਼ਬਰ ਸਾਹਮਣੇ ਆ ਰਹੀ ਹੈ ਕਿ ਜਲਦ ਹੀ ਇਸ ਫ਼ਿਲਮ 'ਤੇ ਕੰਮ ਸ਼ੁਰੂ ਹੋ ਜਾਵੇਗਾ। ਇਸ ਵਿੱਚ ਬਾਲੀਵੁੱਡ ਦੇ ਦਿੱਗਜ਼ ਕਲਾਕਾਰ ਵੀ ਨਜ਼ਰ ਆਉਣ ਵਾਲੇ ਹਨ।
image From Google
ਮੀਡੀਆ ਰਿਪੋਰਟਸ ਦੇ ਮੁਤਾਬਕ ਫ਼ਿਲਮ 'Don 3' ਦੀ ਕਹਾਣੀ ਫਰਹਾਨ ਅਖ਼ਤਰ ਨੇ ਲਿਖੀ ਹੈ। ਇਸ ਫ਼ਿਲਮ 'ਚ ਨਾ ਮਹਿਜ਼ ਸ਼ਾਹਰੁਖ ਖ਼ਾਨ ਸਗੋਂ ਰਣਵੀਰ ਸਿੰਘ ਅਤੇ ਅਮਿਤਾਭ ਬੱਚਨ ਵੀ ਨਜ਼ਰ ਆਉਣਗੇ। ਜੀ ਹਾਂ ਅਜਿਹਾ ਕਿਹਾ ਜਾ ਰਿਹਾ ਹੈ ਕਿ ਫਰਹਾਨ ਅਖ਼ਤਰ ਇਸ ਫ਼ਿਲਮ ਵਿੱਚ ਇਨ੍ਹਾਂ ਤਿੰਨਾਂ ਹੀ ਕਲਾਕਾਰਾਂ ਨੂੰ ਇੱਕਠੇ ਕਾਸਟ ਕਰਨ ਦੀ ਪਲੈਨਿੰਗ ਕਰ ਰਹੇ ਹਨ।
ਦਰਅਸਲ ਫਰਹਾਨ ਅਖ਼ਤਰ ਨੇ ਕੁਝ ਸਮੇਂ ਪਹਿਲਾਂ ਹੀ 'Don 3' ਦੀ ਕਹਾਣੀ ਲਿਖਣ ਮਗਰੋਂ ਸ਼ਾਹਰੁਖ ਖ਼ਾਨ ਨਾਲ ਮੁਲਾਕਾਤ ਕੀਤੀ ਸੀ। ਕਿੰਗ ਖ਼ਾਨ ਨੂੰ ਫ਼ਿਲਮ 'Don 3' ਦੀ ਕਹਾਣੀ ਪਸੰਦ ਨਹੀਂ ਆਈ, ਜਿਸ ਤੋਂ ਬਾਅਦ ਉਨ੍ਹਾਂ ਨੇ ਫਰਹਾਨ ਅਖ਼ਤਰ ਨੂੰ ਮੁੜ ਕਹਾਣੀ 'ਤੇ ਕੰਮ ਕਰਨ ਲਈ ਕਿਹਾ। ਫਰਹਾਨ ਨੇ ਕਹਾਣੀ ਨੂੰ ਮੁੜ ਲਿਖਿਆ, ਜਿਸ ਤੋਂ ਬਾਅਦ ਰਣਵੀਰ ਸਿੰਘ ਅਤੇ ਬਿੱਗ ਬੀ ਦੀ ਵੀ ਇਸ ਵਿੱਚ ਐਂਟਰੀ ਹੋਈ ਹੈ।
image From Google
ਕੌਣ ਹੋਵੇਗਾ ਬਾਲੀਵੁੱਡ ਦਾ ਨਵਾਂ ਡੌਨ
ਮੀਡੀਆ ਰਿਪੋਰਟਸ ਦੇ ਮੁਤਾਬਕ ਫ਼ਿਲਮ ‘ਡੌਨ-3’ ਵਿੱਚ ਰਣਵੀਰ ਸਿੰਘ ਖਾਸ ਕੈਮਿਓ ਕਰਨਗੇ। ਅਸਲ 'ਚ ਫਰਹਾਨ ਅਖ਼ਤਰ ਨੇ ਉਨ੍ਹਾਂ ਦਾ ਕਿਰਦਾਰ ਇਸ ਲਈ ਲਿਖਿਆ ਹੈ ਤਾਂ ਜੋ ਉਹ ਨਵੇਂ ਕਲਾਕਾਰ ਨਾਲ ਇਸ ਸੀਰੀਜ਼ ਨੂੰ ਅੱਗੇ ਲੈ ਕੇ ਜਾ ਸਕਣ। ਕਈ ਦਿਨਾਂ ਦੇ ਵਿਚਾਰ ਤੋਂ ਬਾਅਦ ਉਨ੍ਹਾਂ ਨੇ ਰਣਵੀਰ ਸਿੰਘ ਨੂੰ ਫਾਈਨਲ ਕੀਤਾ ਜੋ ਫ਼ਿਲਮ 'ਚ ਨਜ਼ਰ ਆਉਣਗੇ। ਫ਼ਿਲਮ ਦੇ ਅੰਤ 'ਚ ਫਰਹਾਨ ਅਖ਼ਤਰ ਨੂੰ ਸ਼ਾਹਰੁਖ ਖ਼ਾਨ ਤੋਂ ਲੈ ਕੇ ਰਣਵੀਰ ਸਿੰਘ ਤੱਕ ਡੌਨ ਦਾ ਖਿਤਾਬ ਮਿਲੇਗਾ। ਰਣਵੀਰ ਸਿੰਘ ਨਵੀਂ ਪੀੜ੍ਹੀ ਦੇ ਸਭ ਤੋਂ ਵੱਡੇ ਸਟਾਰ ਹਨ, ਜੋ ਹਰ ਤਰ੍ਹਾਂ ਦੇ ਕਿਰਦਾਰ ਨਿਭਾ ਸਕਦੇ ਹਨ। ਇਸੇ ਕਾਰਨ ਫਰਹਾਨ ਅਖ਼ਤਰ ਰਣਵੀਰ ਨੂੰ ਡੌਨ ਦੇ ਸੀਕਵਲ ਵਿੱਚ ਬਾਲੀਵੁੱਡ ਦੇ ਨਵੇਂ ਡੌਨ ਦੇ ਤੌਰ ਤੇ ਐਂਟਰੀ ਕਰਵਾ ਰਹੇ ਹਨ।
ਅਮਿਤਾਭ ਬੱਚਨ ਦਾ ਕਿਰਦਾਰ ਹੋਵੇਗਾ ਖ਼ਾਸ
ਅਜੇ ਇਹ ਸਪੱਸ਼ਟ ਨਹੀਂ ਹੈ ਕਿ ਅਮਿਤਾਭ ਬੱਚਨ ਫ਼ਿਲਮ 'Don 3' ਦੇ ਵਿੱਚ ਪੁਰਾਣੇ ਡੌਨ ਦੀ ਭੂਮਿਕਾ ਨਿਭਾਉਣਗੇ ਜਾਂ ਫਿਰ ਫਰਹਾਨ ਅਖ਼ਤਰ ਨੇ ਉਨ੍ਹਾਂ ਨੂੰ ਨਵਾਂ ਕਿਰਦਾਰ ਦੇਣ ਦੀ ਯੋਜਨਾ ਬਣਾਈ ਹੈ। ਹਾਲਾਂਕਿ ਮੰਨਿਆ ਜਾ ਰਿਹਾ ਹੈ ਕਿ ਜੇਕਰ 'ਡੌਨ 3' ਫਲੋਰ 'ਤੇ ਜਾਂਦੀ ਹੈ ਤਾਂ ਬਿੱਗ ਬੀ ਇਸ 'ਚ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ।
image From Google
ਫ਼ਿਲਮ 'Don 3' ਦੇ ਸਿਲਸਿਲੇ 'ਚ ਜਲਦ ਹੀ ਫਰਹਾਨ ਅਖ਼ਤਰ ਬਿੱਗ ਬੀ ਨਾਲ ਮੁਲਾਕਾਤ ਕਰ ਸਕਦੇ ਹਨ। ਫ਼ਿਲਮ ਨਾਲ ਜੁੜੇ ਇੱਕ ਸੂਤਰ ਨੇ ਦੱਸਿਆ, ਫ਼ਿਲਮ 'Don 3' ਕਿੰਗ ਖਾਨ ਦੀ ਸਭ ਤੋਂ ਜ਼ਿਆਦਾ ਉਡੀਕੀ ਜਾਣ ਵਾਲੀ ਫਿਲਮਾਂ 'ਚੋਂ ਇਕ ਹੈ। ਫ਼ਿਲਮ 'Don 3' ਵਿੱਚ ਜੇਕਰ ਰਣਵੀਰ ਸਿੰਘ ਅਤੇ ਅਮਿਤਾਭ ਬੱਚਨ ਵੀ ਸ਼ਾਮਿਲ ਹੁੰਦੇ ਹਨ ਤਾਂ ਇਹ ਫ਼ਿਲਮ ਬਾਕਸ ਆਫਿਸ ਉੱਤੇ ਚੰਗੀ ਕਮਾਈ ਕਰ ਸਕਦੀ ਹੈ।