Ganapati Puja: ਮਹਾਰਾਸ਼ਟਰ ਦੇ ਸੀਐਮ ਏਕਨਾਥ ਸ਼ਿੰਦੇ ਦੇ ਘਰ ਗਣਪਤੀ ਪੂਜਾ 'ਚ ਸ਼ਾਮਿਲ ਹੋਣ ਪਹੁੰਚੇ ਰਣਵੀਰ-ਦੀਪਿਕਾ ਤੇ ਸਾਰਾ, ਵੇਖੋ ਤਸਵੀਰਾਂ

Reported by: PTC Punjabi Desk | Edited by: Pushp Raj  |  September 09th 2022 05:09 PM |  Updated: September 09th 2022 05:09 PM

Ganapati Puja: ਮਹਾਰਾਸ਼ਟਰ ਦੇ ਸੀਐਮ ਏਕਨਾਥ ਸ਼ਿੰਦੇ ਦੇ ਘਰ ਗਣਪਤੀ ਪੂਜਾ 'ਚ ਸ਼ਾਮਿਲ ਹੋਣ ਪਹੁੰਚੇ ਰਣਵੀਰ-ਦੀਪਿਕਾ ਤੇ ਸਾਰਾ, ਵੇਖੋ ਤਸਵੀਰਾਂ

Ganapati Puja at CM Shinde house : ਦੇਸ਼ ਭਰ 'ਚ ਗਣੇਸ਼ ਉਤਸਵ ਪੂਰੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੇ ਘਰ ਵੀ ਗਣਪਤੀ ਪੂਜਾ ਦਾ ਵਿਸ਼ੇਸ਼ ਆਯੋਜਨ ਕੀਤਾ ਗਿਆ। ਇਸ ਮੌਕੇ ਰਣਵੀਰ ਸਿੰਘ, ਦੀਪਿਕਾ ਪਾਦੂਕੋਣ, ਸਾਰਾ ਅਲੀ ਖ਼ਾਨ, ਰਿਤੇਸ਼ ਦੇਸ਼ਮੁਖ ਸਣੇ ਕਈ ਬਾਲੀਵੁੱਡ ਸਿਤਾਰੇ ਪੂਜਾ ਵਿੱਚ ਹਿੱਸਾ ਲੈਣ ਪਹੁੰਚੇ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

Image Source: Instagram

ਦੱਸ ਦਈਏ ਕਿ ਹਰ ਸਾਲ ਵਾਂਗ ਕਈ ਬਾਲੀਵੁੱਡ, ਟੀਵੀ ਜਗਤ ਤੇ ਸਿਆਸੀ ਆਗੂ ਗਣੇਸ਼ ਚਤੁਰੱਥੀ ਦੇ ਦਿਨ ਬੱਪਾ ਨੂੰ ਆਪਣੇ ਘਰ ਲੈ ਕੇ ਆਏ। ਇਸ ਦੇ ਨਾਲ ਹੀ ਕਈ ਲੋਕਾਂ ਨੇ ਮੰਦਰ ਜਾਂ ਦੋਸਤਾਂ ਦੇ ਘਰ ਜਾ ਕੇ ਬੱਪਾ ਦਾ ਆਸ਼ੀਰਵਾਦ ਲਿਆ। ਇਸ ਦੇ ਨਾਲ ਹੀ ਮਹਾਰਾਸ਼ਟਰ ਦੇ ਸੀਐਮ ਏਕਨਾਥ ਸ਼ਿੰਦੇ ਵੀ ਭਗਵਾਨ ਗਣੇਸ਼ ਨੂੰ ਆਪਣੇ ਘਰ ਲੈ ਕੇ ਆਏ। ਇਸ ਦੌਰਾਨ ਕਈ ਬਾਲੀਵੁੱਡ ਸਿਤਾਰਿਆਂ ਨੇ ਉਨ੍ਹਾਂ ਦੇ ਘਰ ਜਾ ਕੇ ਬੱਪਾ ਦੇ ਦਰਸ਼ਨ ਕੀਤੇ, ਜਿਨ੍ਹਾਂ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ।

Image Source: Instagram

ਰਣਵੀਰ ਸਿੰਘ, ਦੀਪਿਕਾ ਪਾਦੂਕੋਣ ਅਤੇ ਸਾਰਾ ਅਲੀ ਖ਼ਾਨ ਸੀਐਮ ਏਕਨਾਥ ਸ਼ਿੰਦੇ ਦੇ ਘਰ ਪਹੁੰਚੇ। ਜਿਥੇ ਪਹੁੰਚ ਕੇ ਸੈਲੇਬਸ ਨੇ ਗਣਪਤੀ ਬੱਪਾ ਦਾ ਅਸ਼ੀਰਵਾਦ ਲਿਆ। ਇਸ ਦੌਰਾਨ ਸਾਰੇ ਹੀ ਸੈਲੇਬਰ ਭਾਰਤੀ ਕਲਚਰ ਦੇ ਲੁੱਕ 'ਚ ਨਜ਼ਰ ਆਏ। ਲੁੱਕ ਦੀ ਗੱਲ ਕਰੀਏ ਤਾਂ ਰਣਵੀਰ ਲਾਲ ਅਤੇ ਕ੍ਰੀਮ ਰੰਗ ਦਾ ਕੁਰਤਾ ਪਜਾਮਾ ਪਾਇਆ ਹੋਇਆ ਸੀ। ਜਦੋਂ ਕਿ ਦੀਪਿਕਾ ਪਾਦੂਕੋਣ ਗ੍ਰੀਨ ਅਤੇ ਰੈੱਡ ਵੇਲਵੇਟ ਡਰੈਸ ਵਿੱਚ ਬੇਹੱਦ ਖੂਬਸੂਰਤ ਨਜ਼ਰ ਆਈ।

Image Source: Instagram

ਇਸ ਦੇ ਨਾਲ ਸਾਰਾ ਅਲੀ ਖ਼ਾਨ ਵੀ ਇੰਡਅਨ ਕਲਚਰ ਲੁੱਕ ਵਿੱਚ ਨਜ਼ਰ ਆਈ। ਵੀ ਨਜ਼ਰ ਆ ਰਹੀ ਹੈ। ਸਾਰਾ ਨੇ ਪੀਲੇ ਰੰਗ ਦਾ ਸੂਟ ਪਾਇਆ ਹੋਇਆ ਹੈ ਤੇ ਨੋ ਮੇਅਕਪ ਲੁੱਕ ਵਿੱਚ ਨਜ਼ਰ ਆ ਰਹੀ ਹੈ। ਇਸ ਮੌਕੇ ਰਿਤੇਸ਼ ਦੇਸ਼ਮੁਖ ਅਤੇ ਉਨ੍ਹਾਂ ਦੀ ਪਤਨੀ ਅਤੇ ਅਦਾਕਾਰਾ ਜੇਨੇਲੀਆ ਡਿਸੂਜ਼ਾ, ਸੁਨੀਲ ਸ਼ੈੱਟੀ ਸਣੇ ਹੋਰਨਾਂ ਕਈ ਮਸ਼ਹੂਰ ਹਸਤੀਆਂ ਵੀ ਇੱਥੇ ਨਜ਼ਰ ਆਈਆਂ।

Image Source: Instagram

ਹੋਰ ਪੜ੍ਹੋ: Akshay Kumar Birthday: ਟਵਿੰਕਲ ਖੰਨਾ ਨੇ ਖ਼ਾਸ ਅੰਦਾਜ਼ 'ਚ ਪਤੀ ਅਕਸ਼ੈ ਕੁਮਾਰ ਨੂੰ ਦਿੱਤੀ ਜਨਮਦਿਨ ਦੀ ਵਧਾਈ

ਇਸ ਵੀਡੀਓ ਨੂੰ ਵਾਇਰਲ ਭਯਾਨੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਫੈਨਜ਼ ਇਸ ਪੋਸਟ ਨੂੰ ਲਗਾਤਾਰ ਪਸੰਦ ਕਰ ਰਹੇ ਹਨ ਅਤੇ ਸਾਰੇ ਸਿਤਾਰਿਆਂ 'ਤੇ ਪਿਆਰ ਦੀ ਵਰਖਾ ਕਰ ਰਹੇ ਹਨ। ਕੁਝ ਰਣਵੀਰ ਦੇ ਲੁੱਕ ਦੀ ਤਾਰੀਫ ਕਰ ਰਹੇ ਹਨ ਤਾਂ ਕੋਈ ਦੀਪਿਕਾ ਦੀ ਖੂਬਸੂਰਤੀ ਦੀ ਤਾਰੀਫ ਕਰ ਰਿਹਾ ਹੈ। ਇੰਨਾ ਹੀ ਨਹੀਂ ਕਈ ਯੂਜ਼ਰਸ ਨੇ ਸਾਰਾ ਦੇ ਸਿੰਪਲ ਤੇ ਸਾਧਾਰਨ ਅੰਦਾਜ਼ ਦੀ ਖੁੱਲ੍ਹ ਕੇ ਤਾਰੀਫ ਵੀ ਕੀਤੀ।

 

View this post on Instagram

 

A post shared by Viral Bhayani (@viralbhayani)


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network