ਹੁਣ ਰਾਨੂੰ ਮੰਡਲ ਦੀ ਧੀ ਨੇ ਰਾਨੂੰ ਨੂੰ ਲੈ ਕੇ ਕੀਤਾ ਇਹ ਵੱਡਾ ਖੁਲਾਸਾ, ਦੱਸਿਆ ਕਿਉਂ ਹੰਕਾਰੀ ਗਈ ਰਾਨੂੰ ਮੰਡਲ

Reported by: PTC Punjabi Desk | Edited by: Rupinder Kaler  |  November 30th 2019 02:08 PM |  Updated: November 30th 2019 02:08 PM

ਹੁਣ ਰਾਨੂੰ ਮੰਡਲ ਦੀ ਧੀ ਨੇ ਰਾਨੂੰ ਨੂੰ ਲੈ ਕੇ ਕੀਤਾ ਇਹ ਵੱਡਾ ਖੁਲਾਸਾ, ਦੱਸਿਆ ਕਿਉਂ ਹੰਕਾਰੀ ਗਈ ਰਾਨੂੰ ਮੰਡਲ

ਰਾਨੂੰ ਮੰਡਲ ਜਿੰਨੀ ਛੇਤੀ ਸੋਸ਼ਲ ਮੀਡੀਆ ਦੀ ਸਟਾਰ ਬਣੀ ਸੀ ਉਸ ਤੋਂ ਕਿਤੇ ਵੱਧ ਤੇਜੀ ਨਾਲ ਉਹ ਟ੍ਰੋਰਲ ਹੋਈ ਸੀ । ਕੁਝ ਦਿਨ ਪਹਿਲਾਂ ਰਾਨੂੰ ਮੰਡਲ ਦੀਆਂ ਕੁਝ ਤਸਵੀਰਾਂ ਕਾਫੀ ਵਾਇਰਲ ਹੋਈਆਂ ਸਨ, ਜਿਨ੍ਹਾਂ ਨੂੰ ਲੈ ਕੇ ਲੋਕਾਂ ਨੇ ਤਰ੍ਹਾਂ-ਤਰ੍ਹਾਂ ਦੇ ਕਮੈਂਟ ਕੀਤੇ ਸਨ । ਇਹਨਾਂ ਤਸਵੀਰਾਂ ਨੂੰ ਲੈ ਕੇ ਲੋਕਾਂ ਵੱਲੋਂ ਕਾਫੀ ਮਜ਼ਾਕ ਉਡਾਇਆ ਗਿਆ ਸੀ । ਇਸ ਸਭ ਦੇ ਚੱਲਦੇ ਹੁਣ ਰਾਨੂੰ ਮੰਡਲ ਦੇ ਬਚਾਅ ਵਿੱਚ ਉਸ ਦੀ ਧੀ ਅਲੀਜਾਬੇਥ ਅੱਗੇ ਆਈ ਹੈ ।

https://www.instagram.com/p/B5Zd97LpvmE/

ਇੱਕ ਇੰਟਰਵਿਊ ਵਿੱਚ ਰਾਨੂੰ ਦੀ ਧੀ ਨੇ ਉਸ ਬਾਰੇ ਕਈ ਖੁਲਾਸੇ ਕੀਤੇ ਹਨ । ਅਲੀਜਾਬੈਥ ਦਾ ਕਹਿਣਾ ਹੈ ਕਿ ‘ਉਸ ਨੂੰ ਬਹੁਤ ਦੁੱਖ ਹੋ ਰਿਹਾ ਹੈ ਕਿ ਉਸ ਦੀ ਮਾਂ ਟ੍ਰੋਰਲ ਹੋ ਰਹੀ ਹੈ । ਇਹ ਸੱਚ ਹੈ ਕਿ ਮਾਂ ਨੂੰ ਹਮੇਸ਼ਾ ‘ਐਟੀਟਿਊਟ’ ਦੀ ਪ੍ਰੋਬਲਮ ਰਹੀ ਹੈ, ਇਹੀ ਕਾਰਨ ਹੈ ਕਿ ਉਹ ਕਈ ਵਾਰ ਮੁਸੀਬਤ ਵਿੱਚ ਪੈ ਜਾਂਦੀ ਹੈ ।

https://www.instagram.com/p/B1u6pgpJtx0/?utm_source=ig_embed

ਪਰ ਉਸ ਨੂੰ ਦੁੱਖ ਹੋ ਰਿਹਾ ਹੈ, ਜਿਸ ਇਨਸਾਨ ਨੂੰ ਲੰਮੇ ਸੰਘਰਸ਼ ਤੋਂ ਬਾਅਦ ਕਾਮਯਾਮੀ ਮਿਲੀ ਹੋਵੇ ਤੇ ਉਹ ਇਸ ਤਰ੍ਹਾਂ ਟ੍ਰੋਰਲ ਹੋਵੇ’। ਇਸ ਦੇ ਨਾਲ ਹੀ ਰਾਨੂੰ ਦੀ ਧੀ ਨੇ ਉਸ ਦੀਆਂ ਮੇਕਅਪ ਵਾਲੀਆਂ ਤਸਵੀਰਾਂ ਤੇ ਕਿਹਾ ਕਿ ‘ਉਹ ਸੜਕਾਂ ਤੇ ਗਾਣੇ ਗਾ ਕੇ ਮੰਗਦੀ ਸੀ । ਜਿਸ ਕਰਕੇ ਉਸ ਨੂੰ ਨਹੀਂ ਪਤਾ ਕਿ ਬਾਹਰ ਕਿਸ ਤਰ੍ਹਾਂ ਪੇਸ ਆਉਣਾ ਹੈ’ ।

https://www.instagram.com/p/B5ZdcXGpImw/


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network