ਰਾਨੂੰ ਮੰਡਲ ਦਾ ਹੁਣ ਰੈਂਪ ਵਾਕ ਵਾਲਾ ਵੀਡੀਓ ਵਾਇਰਲ,ਸੋਸ਼ਲ ਮੀਡਆ 'ਤੇ ਬਣ ਰਹੇ ਮੀਮਸ

Reported by: PTC Punjabi Desk | Edited by: Shaminder  |  November 18th 2019 01:36 PM |  Updated: November 18th 2019 02:40 PM

ਰਾਨੂੰ ਮੰਡਲ ਦਾ ਹੁਣ ਰੈਂਪ ਵਾਕ ਵਾਲਾ ਵੀਡੀਓ ਵਾਇਰਲ,ਸੋਸ਼ਲ ਮੀਡਆ 'ਤੇ ਬਣ ਰਹੇ ਮੀਮਸ

ਆਪਣੇ ਇੱਕ ਵਾਇਰਲ ਵੀਡੀਓ ਨਾਲ ਰਾਤੋ ਰਾਤ ਸਟਾਰ ਬਣੀ ਰਾਨੂੰ ਮੰਡਲ ਲਗਾਤਾਰ ਮੀਡੀਆ ਦੀਆਂ ਸੁਰਖ਼ੀਆਂ ਬਣਦੀ ਆ ਰਹੀ ਹੈ । ਆਪਣੇ ਪਹਿਲੇ ਗਾਣੇ ਤੋਂ ਲੈ ਕੇ ਹੁਣ ਤੱਕ ਆਪਣੇ ਇੱਕ ਪ੍ਰਸ਼ੰਸਕ ਨਾਲ ਵਰਤਾਉ ਨੂੰ ਲੈ ਕੇ ਰਾਨੂੰ ਮੰਡਲ ਕਾਫੀ ਚਰਚਾ 'ਚ ਹੈ ।ਜਿਸ ਨੂੰ ਲੈ ਕੇ ਲੋਕਾਂ ਨੇ ਉਸ ਨੂੰ ਟਰੋਲ ਵੀ ਕੀਤਾ ਸੀ । ਪਰ ਹੁਣ ਰਾਨੂੰ ਦਾ ਇੱਕ ਨਵਾਂ ਵੀਡੀਓ ਵਾਇਰਲ ਹੋਇਆ ਹੈ ।

ਹੋਰ ਵੇਖੋ:Search ਰਾਨੂੰ ਮੰਡਲ ਹਿਮੇਸ਼ ਰੇਸ਼ਮੀਆ ਦੇ ਗਾਣੇ ਚੋਂ ਕਿਉਂ ਗਾਇਬ ਹੋਈ ਰਾਨੂੰ ਮੰਡਲ ਦੀ ਆਵਾਜ਼,ਕੀ ਰਾਨੂੰ ਨਾਲ ਹੋਇਆ ਧੋਖਾ ! ਤਰ੍ਹਾਂ-ਤਰ੍ਹਾਂ ਦੇ ਕਮੈਂਟਸ ਕਰ ਰਹੇ ਲੋਕ

https://www.instagram.com/p/B49XAHeFOVn/

ਜਿਸ 'ਚ ਉਹ ਰੈਂਪ 'ਤੇ ਵਾਕ ਕਰਦੀ ਹੋਈ ਨਜ਼ਰ ਆ ਰਹੀ ਹੈ । ਇਸ ਵੀਡੀਓ 'ਚ ਉਸ ਦਾ ਅੰਦਾਜ਼ ਵੇਖ ਕੇ ਹਰ ਕੋਈ ਹੈਰਾਨ ਹੈ ।ਪਰ ਰਾਨੂੰ ਦੇ ਇਸ ਵੀਡੀਓ ਨੂੰ ਵੇਖ ਕੇ ਟ੍ਰੋਲਰਸ ਉਨ੍ਹਾਂ ਦੇ ਮੀਮਸ ਬਣਾ ਰਹੇ ਨੇ ।

https://www.instagram.com/p/B49VdzXJMQ6/

ਇਸ ਦੇ ਨਾਲ ਹੀ ਟ੍ਰੋਲਰਸ ਰਾਨੂੰ ਦੇ ਮੇਕਅੱਪ  ਨੂੰ ਲੈ ਕੇ ਟਰੋਲ ਕਰ ਰਹੇ ਹਨ । ਇਸ ਤੋਂ ਇਲਾਵਾ ਰਾਨੂੰ ਮੰਡਲ ਦਾ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਚਰਚਾ ਵਟੋਰ ਰਿਹਾ ਹੈ, ਜਿਸ 'ਚ ਉਹ ਮੀਡੀਆ ਨੂੰ ਨਖਰੇ ਵਿਖਾ ਰਹੀ ਹੈ ।

https://twitter.com/laxmi39128969/status/1195368030013816832

ਇਸ ਵੀਡੀਓ 'ਚ ਪੱਤਰਕਾਰ ਰਾਨੂੰ ਨੂੰ ਉਸਦੇ ਸੁਫ਼ਨੇ ਸੱਚ ਹੋਣ ਬਾਰੇ ਸਵਾਲ ਕਰਦੀ ਹੈ ਪਰ ਰਾਨੂੰ ਉਸ ਦੇ ਸਵਾਲ ਨੂੰ ਅਣਸੁਣਿਆ ਕਰ ਦਿੰਦੀ ਹੈ ਅਤੇ ਕਹਿੰਦੀ ਹੈ 'ਸੁਣਾਈ ਨਹੀਂ ਦੇ ਰਿਹਾ ਹੈ'।ਵੀਡੀਓ 'ਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਰਾਨੂੰ ਮੰਡਲ ਨਖਰੇ ਕਰ ਰਹੀ ਹੈ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network