ਰਣਵਿਜੇ ਤੇ ਪ੍ਰਿਅੰਕਾ ਇੱਕ ਵਾਰ ਫਿਰ ਤੋਂ ਬਣਨ ਜਾ ਰਹੇ ਨੇ ਮੰਮੀ-ਪਾਪਾ, ਐਕਟਰ ਨੇ ਬੇਬੀ ਸ਼ਾਵਰ ਦਾ ਵੀਡੀਓ ਸਾਂਝਾ ਕਰਦੇ ਹੋਏ ਵਾਹਿਗੁਰੂ ਦਾ ਕੀਤਾ ਸ਼ੁਕਰਾਨਾ
ਟੀਵੀ ਤੇ ਬਾਲੀਵੁੱਡ ਅਦਾਕਾਰ ਰਣਵਿਜੇ ਜੋ ਕਿ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਨੇ । ਰਿਆਲਟੀ ਸ਼ੋਅ ਰੋਡੀਜ਼ ਫੇਮ ਕਲਾਕਾਰ ਰਣਵਿਜੇ ਨੇ ਆਪਣੇ ਪ੍ਰਸ਼ੰਸਕਾਂ ਦੇ ਨਾਲ ਗੁੱਡ ਨਿਊਜ਼ ਸਾਂਝੀ ਕੀਤੀ ਹੈ। ਜੀ ਹਾਂ ਰਣਵਿਜੇ ਤੇ ਉਨ੍ਹਾਂ ਦੀ ਪਤਨੀ ਪ੍ਰਿਯੰਕਾ ਇੱਕ ਵਾਰ ਫਿਰ ਤੋਂ ਮੰਮੀ-ਪਾਪਾ ਬਣਨ ਵਾਲੇ ਨੇ। ਐਕਟਰ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਬੇਬੀ ਸ਼ਾਵਰ ਦਾ ਵੀਡੀਓ ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਹੈ।
Image Source: Instagram
ਹੋਰ ਪੜ੍ਹੋ : ਗੁੱਗੂ ਗਿੱਲ ਖੇਤ ‘ਚ ਕੰਮ ਕਰਦੇ ਆਏ ਨਜ਼ਰ, ਪ੍ਰਸ਼ੰਸਕਾਂ ਨੂੰ ਪਸੰਦ ਆ ਰਿਹਾ ਹੈ ਐਕਟਰ ਦਾ ਇਹ ਦੇਸੀ ਅੰਦਾਜ਼
Image Source: Instagram
ਉਨ੍ਹਾਂ ਨੇ ਪਰਮਾਤਮਾ ਦਾ ਸ਼ੁਕਰਾਨਾ ਅਦਾ ਕਰਦੇ ਹੋਏ ਬਹੁਤ ਹੀ ਪਿਆਰਾ ਜਿਹਾ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਰਣਵਿਜੇ ਤੇ ਪ੍ਰਿਯੰਕਾ ਆਪਣੇ ਪਰਿਵਾਰ ਤੇ ਖ਼ਾਸ ਦੋਸਤਾਂ ਦੇ ਨਾਲ ਸੈਲੀਬ੍ਰੇਟ ਕਰਦੇ ਹੋਏ ਨਜ਼ਰ ਆ ਰਹੇ ਨੇ। ਬੇਟੀ ਕਾਇਨਾਤ ਸਿੰਘਾ ਵੀ ਵੱਡੀ ਭੈਣ ਬਣਨ ਦੀ ਖੁਸ਼ੀ ‘ਚ ਜਸ਼ਨ ਮਨਾਉਂਦੀ ਹੋਈ ਨਜ਼ਰ ਆ ਰਹੀ ਹੈ। ਇਹ ਵੀਡੀਓ ਪ੍ਰਸ਼ੰਸਕਾਂ ਤੇ ਕਲਾਕਾਰ ਨੂੰ ਖੂਬ ਪਸੰਦ ਆ ਰਿਹਾ ਹੈ। ਫੈਨਜ਼ ਵੀ ਕਮੈਂਟ ਕਰਕੇ ਜੋੜੀ ਨੂੰ ਮੁਬਾਰਕਾਂ ਦੇ ਰਹੇ ਨੇ।
Image Source: Instagram
ਦੱਸ ਦਈਏ ਸਾਲ 2014 ‘ਚ ਰਣਵਿਜੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਪ੍ਰਿਅੰਕਾ ਵੋਹਰਾ ਦੇ ਨਾਲ ਲਾਵਾਂ ਲਈਆਂ ਸਨ । ਉਨ੍ਹਾਂ ਦੇ ਵਿਆਹ ‘ਚ ਉਨ੍ਹਾਂ ਦੇ ਖ਼ਾਸ ਮਿੱਤਰ ਰਘੂ ਵੀ ਸ਼ਾਮਿਲ ਹੋਏ ਸਨ । ਰਣਵਿਜੇ ਦਾ ਵਿਆਹ ਇਸ ਲਈ ਵੀ ਖ਼ਾਸ ਸੀ ਕਿਉਂਕਿ ਵਿਆਹ ਨਾਲ ਜੁੜੀਆਂ ਸਾਰੀਆਂ ਰਸਮਾਂ ਦੀ ਵੀਡੀਓ ਆਨਲਾਈਨ ਅਪਲੋਡ ਕੀਤੀਆਂ ਸਨ । ਜੇ ਗੱਲ ਕਰੀਏ ਰਣਵਿਜੇ ਦੇ ਵਰਕ ਦੀ ਤਾਂ ਉਹ ਬਾਲੀਵੁੱਡ ਦੇ ਨਾਲ ਕਈ ਪੰਜਾਬੀ ਫ਼ਿਲਮਾਂ ‘ਚ ਵੀ ਅਦਾਕਾਰੀ ਕਰ ਚੁੱਕੇ ਨੇ । ਇਸ ਤੋਂ ਇਲਾਵਾ ਉਹ ਟੀਵੀ ਦੇ ਕਈ ਸ਼ੋਅ ‘ਚ ਵੀ ਕੰਮ ਕਰ ਚੁੱਕੇ ਨੇ।
View this post on Instagram