‘ਪੱਗ ਤੇ ਫੁਲਕਾਰੀ’ ਦੀ ਬਾਤਾਂ ਪਾਉਂਦਾ ਫ਼ਿਲਮ ‘Main Te Bapu’ ਦਾ ਨਵਾਂ ਗੀਤ ਰਣਜੀਤ ਬਾਵਾ ਦੀ ਆਵਾਜ਼ ‘ਚ ਹੋਇਆ ਰਿਲੀਜ਼
ਪੰਜਾਬੀ ਫ਼ਿਲਮੀ ਇੰਡਸਟਰੀ ਜੋ ਕਿ ਦਿਨੋ ਦਿਨ ਤਰੱਕੀ ਕਰ ਰਹੀ ਹੈ। ਅਜਿਹੇ 'ਚ ਹਰ ਹਫਤੇ ਫ਼ਿਲਮਾਂ ਰਿਲੀਜ਼ ਹੋ ਰਹੀਆਂ ਹਨ। ਹਾਲ ਹੀ 'ਚ ਪਰਮੀਸ਼ ਵਰਮਾ ਦੀ ਫ਼ਿਲਮ ਮੈਂ ਤੇ ਬਾਪੂ ਰਿਲੀਜ਼ ਹੋਈ ਹੈ, ਜੋ ਕਿ ਦਰਸ਼ਕਾਂ ਦਾ ਪੂਰਾ ਮਨੋਰੰਜਨ ਕਰ ਰਹੀ ਹੈ। ਚਰਚਾ 'ਚ ਬਣੀ ਫ਼ਿਲਮ ਮੈਂ ਤੇ ਬਾਪੂ ਦਾ ਇੱਕ ਹੋਰ ਨਵਾਂ ਗੀਤ ਰਿਲੀਜ਼ ਹੋ ਗਿਆ ਹੈ। ‘Pagg Te Phulkari’ ਟਾਈਟਲ ਹੇਠ ਰਿਲੀਜ਼ ਹੋਇਆ ਇਹ ਗੀਤ ਬੀਟ ਸੌਂਗ ਹੈ, ਜੋ ਕਿ ਦਰਸ਼ਕਾਂ ਨੂੰ ਭੰਗੜੇ ਪਾਉਣ ਲਈ ਮਜ਼ਬੂਰ ਕਰ ਰਿਹਾ ਹੈ।
ਹੋਰ ਪੜ੍ਹੋ : ਰਾਨੂ ਮੰਡਲ ਤੋਂ ਬਾਅਦ ਇਸ ਟਰੱਕ ਡਰਾਈਵਰ ਦਾ ਵੀਡੀਓ ਵਾਇਰਲ, ਮੁਹੰਮਦ ਰਫੀ ਦੇ ਅੰਦਾਜ਼ 'ਚ ਗਾਇਆ ਗੀਤ, ਲੋਕਾਂ ਕਰ ਰਹੇ ਨੇ ਤਾਰੀਫ
ਇਸ ਗੀਤ ਨੂੰ ਨਾਮੀ ਗਾਇਕ ਰਣਜੀਤ ਬਾਵਾ ਨੇ ਆਪਣੀ ਦਮਦਾਰ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। ਇਸ ਗੀਤ ਨੂੰ ਪਰਮੀਸ਼ ਵਰਮਾ ਤੇ ਅਦਾਕਾਰਾ ਸੰਜੀਦਾ ਸ਼ੇਖ ਉੱਤੇ ਫਿਲਮਾਇਆ ਗਿਆ ਹੈ। ਗਾਣੇ ਦੇ ਵੀਡੀਓ ਚ ਫ਼ਿਲਮ ਦੀ ਬਾਕੀ ਸਟਾਰ ਕਾਸਟ ਵੀ ਨਜ਼ਰ ਆ ਰਹੀ ਹੈ। ਇਸ ਗੀਤ ਦੇ ਬੋਲ ਵਿੱਕੀ ਧਾਲੀਵਾਲ ਤੇ ਮਿਊਜ਼ਿਕ ਲਾਡੀ ਗਿੱਲ ਨੇ ਦਿੱਤਾ ਹੈ। ਗਾਣੇ ਦੇ ਵੀਡੀਓ ‘ਚ ਪਰਮੀਸ਼ ਵਰਮਾ ਸਰਦਾਰੀ ਲੁੱਕ ਚ ਨਜ਼ਰ ਆ ਰਹੇ ਹਨ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਮੈਂ ਤੇ ਬਾਪੂ ਫ਼ਿਲਮ ‘ਚ ਰੀਅਲ ਲਾਈਫ ਤੇ ਪੁੱਤਰ-ਪਿਉ ਇਕੱਠੇ ਬਿੱਗ ਸਕਰੀਨ ਉੱਤੇ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਫ਼ਿਲਮ ਪਰਮੀਸ਼ ਵਰਮਾ ਤੇ ਉਨ੍ਹਾਂ ਦੇ ਪਿਤਾ ਡਾ. ਸਤੀਸ਼ ਵਰਮਾ ਨਜ਼ਰ ਆ ਰਹੇ ਹਨ। ਇਸ ਫ਼ਿਲਮ ਚ ਮਨੋਰੰਜਨ ਦੇ ਸਾਰੇ ਹੀ ਰੰਗ ਦੇਖਣ ਨੂੰ ਮਿਲ ਰਹੇ ਨੇ ਜਿਵੇਂ ਕਾਮੇਡੀ, ਇਮੋਸ਼ਨ, ਫੈਮਿਲੀ ਡਰਾਮਾ।
ਦੱਸ ਦਈਏ ਪਰਮੀਸ਼ ਵਰਮਾ ਹਾਲੇ ਤੱਕ ਆਪਣੇ ਫੈਨਜ਼ ਦਾ ਕਈ ਸ਼ਾਨਦਾਰ ਫ਼ਿਲਮਾਂ ਅਤੇ ਮਜ਼ੇਦਾਰ ਗੀਤਾਂ ਦੇ ਨਾਲ ਮਨੋਰੰਜਨ ਕਰ ਚੁੱਕੇ ਹਨ। ਉਨ੍ਹਾਂ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਫ਼ਿਲਮ ਰੌਕੀ ਮੈਂਟਲ ਤੋਂ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਦਿਲ ਦੀਆਂ ਗੱਲਾਂ, ਸਿੰਘਮ, ਜਿੰਦੇ ਮੇਰੀਏ ਵਰਗੀ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਦੇਖਿਆ ਗਿਆ।
ਹੋਰ ਪੜ੍ਹੋ : ਪੰਜਾਬ ਦੇ ਬੰਦੇ ਨਾਲ ਠੱਗੀ: 23 ਲੱਖ 'ਚ ਖਰੀਦਿਆ ਸੀ ਕਾਲਾ ਘੋੜਾ, ਘਰ ਜਾ ਕੇ ਨਹਾਇਆ ਤਾਂ ਨਿਕਲਿਆ...