ਜਦੋ ਰਣਜੀਤ ਬਾਵਾ ਨੇ ਮਸ਼ਹੂਰ ਗਾਇਕ ਸਰਦੂਲ ਸਿਕੰਦਰ ਦਾ ਗੀਤ ਗਾ ਕੇ ਬੰਨਿਆਂ ਸਮਾਂ

Reported by: PTC Punjabi Desk | Edited by: Rajan Sharma  |  September 15th 2018 11:33 AM |  Updated: September 15th 2018 11:33 AM

ਜਦੋ ਰਣਜੀਤ ਬਾਵਾ ਨੇ ਮਸ਼ਹੂਰ ਗਾਇਕ ਸਰਦੂਲ ਸਿਕੰਦਰ ਦਾ ਗੀਤ ਗਾ ਕੇ ਬੰਨਿਆਂ ਸਮਾਂ

ਆਪਣੀ ਅਦਾਕਾਰੀ ਅਤੇ ਗਾਇਕੀ ਨਾਲ ਪੰਜਾਬੀ ਇੰਡਸਟਰੀ ਦੀਆਂ ਬੁਲੰਦੀਆਂ ਨੂੰ ਛੂਹਣ ਵਾਲੇ ਪੰਜਾਬੀ ਗਾਇਕ ਰਣਜੀਤ ਬਾਵਾ ranjit bawa ਨੂੰ ਕੌਣ ਨਹੀਂ ਜਾਣਦਾ| ਬੜੀ ਹੀ ਮਿਹਨਤ ਅਤੇ ਹੁਨਰ ਨਾਲ ਰਣਜੀਤ ਬਾਵਾ ਨੇ ਆਪਣਾ ਨਾਮ ਬਣਾਇਆ ਹੈ ਜਿਸਦਾ ਸਿਹਰਾ ਉਹ ਹਮੇਸ਼ਾ ਆਪਣੇ ਉਸਤਾਦਾਂ ਨੂੰ ਦੇਂਦੇ ਹਨ| ਉਹ ਆਏ ਦਿਨ ਫੈਨਸ ਲਈ ਸੋਸ਼ਲ ਮੀਡਿਆ ਤੇ ਕੁਝ ਨਾ ਕੁਝ ਸਾਂਝਾ ਕਰਦੇ ਰਹਿੰਦੇ ਹਨ|

ਹਾਲ ਹੀ ਵਿੱਚ ਉਹਨਾਂ ਨੇ ਆਪਣੀ ਇੱਕ ਬੇਹੱਦ ਹੀ ਖੂਬਸੂਰਤ ਅਤੇ ਭਾਵੁੱਕ ਕਰਨ ਵਾਲੀ ਵੀਡੀਓ ਆਪਣੇ ਇੰਸਟਾਗ੍ਰਾਮ ਤੇ ਸਾਂਝੀ ਕੀਤੀ ਹੈ ਜਿਸ ਵਿੱਚ ਉਹ ਮਸ਼ਹੂਰ ਗਾਇਕ ਸਰਦੂਲ ਸਿਕੰਦਰ ਦਾ ਗੀਤ "ਸਾਡੇ ਕੌਲ ਸਮਾਂ" ਗਾ ਰਹੇ ਹਨ| ਰਣਜੀਤ ranjit bawa ਨੇ ਆਪਣੀ ਪੋਸਟ ਸਾਂਝੀ ਕਰਦੇ ਹੋਏ ਨਾਲ ਲਿਖਿਆ ਕਿ: All Time Fav #Sardool bhaji ??Bhaji da Gana Gaun lyi bhut Himmat chidi nd Bhaji varga gaun lyi Sari umar v thodi ??Bhaji love uh ??Maharaj Hamesha tandrusat rakahn ?? #sardoolsikandar #kathar .

https://www.instagram.com/p/BnvhAmHB9h5/?taken-by=ranjitbawa

ਰਣਜੀਤ ਬਾਵਾ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਕਈ ਸੰਗੀਤਕ ਮੁਕਾਬਲਿਆਂ ਵਿੱਚ ਹਿੱਸਾ ਲੈਕੇ ਕੀਤੀ ਸੀ| ਉਹਨਾਂ ਦੁਆਰਾ ਗਾਇਆ ਪਾਕਿਸਤਾਨੀ ਗੀਤ,“ਬੋਲ ਮਿੱਟੀ ਦਿਆ ਬਾਵਿਆ" punjabi song ਜਿਸ ਨੇ ਬਾਵਾ’ ਦੇ ਤੌਰ ਤੇ ਮਸ਼ਹੂਰ ਕਰ ਦਿੱਤਾ।ਇਸ ਲਈ ਉਹ ਬਾਵਾ ਦੇ ਰੂਪ ਵਿਚ ਵੀ ਜਾਣਿਆ ਜਾਂਦਾ ਹੈ ਗਾਇਕੀ ਦੇ ਖੇਤਰ ‘ਚ ਮੱਲਾਂ ਮਾਰਨ ਵਾਲੇ ਰਣਜੀਤ ਬਾਵਾ ranjit bawa ਏਨੀਂ ਦਿਨੀਂ ਵਿਦੇਸ਼ ‘ਚ ਹਨ ਅਤੇ ਜਿੱਥੇ ਉਹ ਵੱਖ-ਵੱਖ ਪ੍ਰੋਗਰਾਮਾਂ ‘ਚ ਭਾਗ ਲੈ ਕੇ ਸਰੋਤਿਆਂ ਦਾ ਮਨੋਰੰਜਨ ਕਰ ਰਿਹਾ ਹੈ ।

https://www.instagram.com/p/BndpPVABuRa/?taken-by=ranjitbawa

ਕੁਝ ਦਿਨ ਪਹਿਲਾ ਹੀ ਰਣਜੀਤ ਬਾਵਾ ਨੇ ਆਪਣਾ ਇੱਕ ਵੀਡਿਓ ਸਾਂਝਾ ਕੀਤਾ ਸੀ ਜਿਸ ‘ਚ ਉਹ ਵਿਦੇਸ਼ ਵਿੱਚ ‘ਕੰਨਾ ਤੋਂ ਵੀ ਸੱਖਣੀ ‘ਤੇ ਅੱਡੀਆਂ ਵੀ ਸੁੰਨੀਆਂ ”’ਤੇ ਪਰਫਾਰਮ ਕਰਦੇ ਨਜ਼ਰ ਆ ਰਹੇ ਨੇ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network